ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦਾ ਜਨਮ ਪਿੰਡ ਪਹੂਵਿੰਡ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕਰਦੇ ਰਹੇ। ਆਪ ਜੀ ਸੰਤ ਸਿਪਾਹੀ ਸਨ। ਦਮਦਮਾ ਸਾਹਿਬ ਵਿਖੇ ਦਸਮ ਪਿਤਾ ਨੇ ਪਾਵਨ ਦਮਦਮੀ ਬੀੜ ( ਗੁਰੂ ਗ੍ਰੰਥ ਸਾਹਿਬ ਜੀ) ਲਿਖਵਾਉਣ ਦੀ ਸੇਵਾ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਤੋਂ ਕਰਵਾਈ। ਬਾਅਦ ਵਿੱਚ ਵੀ ਬਾਬਾ ਜੀ ਪਾਵਨ ਬੀੜਾਂ ਲਿਖਣ ਦੀ ਸੇਵਾ ਕਰਦੇ ਰਹੇ। ਜਦੋਂ ਉਨਾਂ ਨੂੰ ਇਹ ਸੂਚਨਾ ਮਿਲੀ ਕਿ ਜਹਾਨ ਖਾਂ ਨੇ ਦਰਬਾਰ ਸਾਹਿਬ ਵਿਖੇ ਪਾਵਨ ਸਰੋਵਰ ਨੂੰ ਪੂਰ ਦਿੱਤਾ ਹੈ ਤਾਂ ਓਨਾ ਦੇ ਖੂਨ ਨੇ ਉਬਾਲਾ ਖਾਧਾ ਅਤੇ ਅਰਦਾਸ ਕਰਕੇ ਸਿੰਘਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ ਅਤੇ ਦੁਸ਼ਮਣ ਦਲਾਂ ਨੂੰ ਲੋਹੇ ਦੇ ਚਣੇ ਚਬਾਉਂਦੇ ਹੋਏ ਆਪ ਵੀ ਸ਼ਹੀਦ ਹੋ ਗਏ । ਓਨਾ ਦੇ ਪਾਵਨ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ ਜੀ।
ਉਨਾਂ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਤੇ ਵੀਡੀਓ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ |
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ,ਬਾਬਾ ਜੀ ਦੇ ਪਾਵਨ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ