ਸਰਦਾਰ ਸਤਨਾਮ ਸਿੰਘ ਸਲ੍ਹੋਪੁਰੀ ਦੇ ਗੁਰਪੁਰਵਾਸੀ ਹੋਣਹਾਰ ਸਪੁੱਤਰ ਡਾ ਅਮਰਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਸੁਣਾਈ ਗਈ ਕਵਿਤਾ* ਸਾਡੇ ਸਭ ਦੇ ਸਤਿਕਾਰਯੋਗ ਸਰਦਾਰ ਸਤਨਾਮ ਸਿੰਘ ਸਲ੍ਹੋਪੁਰੀ ਜੀ ਅਤੇ ਕੰਵਲਜੀਤ ਕੌਰ ਦੇ ਹੋਣਹਾਰ ਸਪੁੱਤਰ ਗੁਰਪੁਰਵਾਸੀ ਡਾ ਅਮਰਪ੍ਰੀਤ ਸਿੰਘ ਕੇਵਲ 32 ਕੁ ਸਾਲ ਦੀ ਉਮਰ ਵਿੱਚ 14 ਫਰਵਰੀ 2021 ਨੂੰ ਅਕਾਲ ਚਲਾਣਾ ਕਰ ਗਏ।ਓਨਾ ਦੀ ਅੰਤਿਮ ਅਰਦਾਸ ਮੌਕੇ ਦੇਸ ਵਿਦੇਸ਼ ਵਿਚੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਪਾਤਸ਼ਾਹੀ ਪਹਿਲੀ, ਠੱਕਰਵਾਲ ਵਿਖੇ ਇਕੱਤਰ ਹੋਈਆਂ। ਜਿਨਾਂ ਵਿੱਚ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਸਤਿਕਾਰਯੋਗ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਡਾ ਅਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦਾਸ ਵੱਲੋਂ ਵੀ ਇਸ ਸਮੇਂ ਉਸ ਨੂੰ ਸਮਰਪਿਤ ਕਵਿਤਾ ਸੁਣਾਈ ਗਈ । ਸਾਰੇ ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਵਿਛੁੜੀ ਰੂਹ ਲਈ ਅਰਦਾਸ ਕਰਨੀ ਕਿ ਪਾਤਸ਼ਾਹ ਜੀ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਦੇ ਰਹਿਣ ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਤੇ ਮਹੰਤ ਨਰੈਣੂ ਮਨਮਾਨੀਆਂ ਕਰ ਰਿਹਾ ਸੀ।ਸਿੱਖ ਕੌਮ ਦੇ ਆਗੂਆਂ ਨੇ ਉਸ ਨੂੰ ਸਿੱਧੇ ਰਸਤੇ ਤੇ ਚੱਲਣ ਲਈ ਕਈ ਵਾਰ ਬੇਨਤੀਆਂ ਕੀਤੀਆਂ ਪਰ ਉਸ ਤੇ ਕੋਈ ਅਸਰ ਨਾ ਹੋਇਆ। ਓਹ ਅੰਗਰੇਜ਼ੀ ਸਰਕਾਰ ਦਾ ਪਿੱਠੂ ਸੀ ਤੇ ਸਿੱਖਾਂ ਵਿਰੁੱਧ ਹੀ ਜ਼ਹਿਰ ਉਗਲਣ ਲੱਗਾ।ਸ੍.ਲਛਮਣ ਸਿੰਘ ਜੀ ਦੀ ਅਗਵਾਈ ਵਿੱਚ ਸ਼ਾਂਤਮਈ ਜੱਥਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਮਹੰਤ ਨਰੈਣੂ ਤੇ ਉਸ ਦੇ ਗੁੰਡਿਆਂ ਨੇ ਗੋਲੀਆਂ ਨਾਲ ਭੁੰਨ ਦਿੱਤੇ। ਜਿਹੜੇ ਸਹਿਕਦੇ ਸਨ ਓਨਾ ਨੂੰ ਛੱਵੀਆਂ,ਗੰਡਾਸਿਆਂ ਤੇ ਟਕੂਇਆਂ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਸਾਕਾ 20 ਫਰਵਰੀ 1921 ਈਸਵੀ ਨੂੰ ਗੁਰਦੁਆਰਾ ਜਨਮ ਅਸਥਾਨ,ਨਨਕਾਣਾ ਸਾਹਿਬ ਵਿਖੇ ਵਾਪਰਿਆ। ਇਸ ਸਾਰੇ ਇਤਿਹਾਸਕ ਸਾਕੇ ਬਾਰੇ ਕਵਿਤਾ ਗੁਰਮੁਖ ਪਿਆਰਿਆਂ,ਮਿਤਰ ਪਿਆਰਿਆਂ, ਕਵਿਤਾ ਅਤੇ ਇਤਿਹਾਸ ਪ੍ਰੇਮੀਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਨੂੰ ਪੜ੍ਹ ਕੇ ਲਹੂ ਭਿੱਜੇ ਇਤਿਹਾਸ ਤੋਂ ਜਾਣੂ ਹੋਵੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰੋਗੇ ਜੀ ਅਤੇ ਦਾਸ ਨੂੰ ਵੀ ਅਸੀਸਾਂ ਬਖਸ਼ੋਗੇ। ਇਕ ਬੇਨਤੀ ਹੈ ਕਿ ਅਲੱਗ ਅਲੱਗ ਪੰਨਿਆਂ ਤੇ ਲਾਈਕਸ ਜਾਂ ਕੂਮੈਂਟਸ ਨਾ ਦੇਣਾ ਜੀ ਨਹੀਂ ਤਾਂ ਫੇਸਬੁੱਕ ਤੇ ਅਲੱਗ ਅਲੱਗ ਪੰਨੇ ਵੀ ਦਿਖਾਈ ਦੇਣ ਲਗ ਪੈਣਗੇ । ਇਕੋ ਵਾਰ ਹੀ ਸਾਰੀ ਕਵਿਤਾ ਪੜ੍ਹ ਕੇ ਪੂਰੀ ਕਵਿਤਾ ਤੇ ਹੀ ਕੂਮੈਂਟਸ ਦੇਣ ਦੀ ਕਿਰਪਾਲਤਾ ਕਰਨੀ ਜੀ। ਉਮੀਦ ਹੈ ਬੇਨਤੀ ਪਰਵਾਨ ਕਰੋਗੇ ਜੀ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ
Now the spring season has come Spring season has started now with the blessings of Patshah ji. May God bless and bring happiness in every house, love and respect increased among each other and may he continue to rise. Spring season related poem Gurmukh presenting to loved ones, friends, loved ones, fans and poetry loving readers | Hope you will read this poem like the first poems, like the poem, share it forward and encourage the servant by blessing him | Very polite and polite Dr. Hari Singh Jachak
ਜਨਮ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਜਕਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਾਵਨ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ | ਓਨਾ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ,ਪਾਵਨ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ, ਅੱਗੇ ਦੀ ਅੱਗੇ ਸ਼ੇਅਰ ਕਰੋਗੇ ਅਤੇ ਦਾਸ ਦੀ ਕਲਮ ਦੇ ਹੌਸਲੇ ਬੁਲੰਦ ਕਰੋਗੇ | ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ
ਪੰਜਾਬੀ ਲਿਖਾਰੀ ਸਭਾ ਜਲੰਧਰ ਦਾ ਮਹੀਨਾਵਾਰ ਕਵੀ ਦਰਬਾਰ ਪੰਜਾਬੀ ਲਿਖਾਰੀ ਸਭਾ ਜਲੰਧਰ ਦਾ ਮਹੀਨਾਵਾਰ ਕਵੀ ਦਰਬਾਰ ਅੱਜ ਸ਼ਾਮ ਚਾਰ ਵਜੇ ਤੋਂ 6.30 ਵਜੇ ਤੱਕ ਆਨਲਾਈਨ ਚਲਦਾ ਰਿਹਾ।ਬਹੁਤ ਹੀ ਸਤਿਕਾਰਯੋਗ ਕਵੀ ਸਾਹਿਬਾਨ ਨੇ ਧਾਰਮਕ ਤੇ ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਸਰਦਾਰ ਜਸਬੀਰ ਸਿੰਘ ਨਕੋਦਰ ਜੀ ਨੇ ਟੈਕਨੀਕਲ ਟੀਮ ਦੀ ਸੁਚੱਜੀ ਅਗਵਾਈ ਕੀਤੀ।ਇਸ ਕਵੀ ਦਰਬਾਰ ਵਿੱਚ ਦਾਸ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਮਾਣ ਦਿੱਤਾ ਗਿਆ ਹੈ।ਦਾਸ ਨੇ ਕਵਿਤਾ ਰਾਹੀਂ ਵੀ ਹਾਜ਼ਰੀਆਂ ਲਗਾਈਆਂ ।ਪੰਜਾਬੀ ਲਿਖਾਰੀ ਸਭਾ ਦੇ ਸਮੂਹ ਸੇਵਾਦਾਰਾਂ ਤੇ ਖਾਸ ਕਰਕੇ ਸਰਦਾਰ ਬੇਅੰਤ ਸਿੰਘ ਸਰਹੱਦੀ ਜੀ ਸਰਪ੍ਰਸਤ ਅਤੇ ਮੰਚ ਸੰਚਾਲਕ ਤੇ ਨਾਮਵਰ ਕਵੀ ਪ੍ਰੋਫੈਸਰ ਦਲਬੀਰ ਸਿੰਘ ਰਿਆੜ ਜੀ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ।ਇਹ ਯੂ ਟਿਊਬ ਲਿੰਕ ਹੈ YouTube Link - https://www.youtube.com/c/Lddtv ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਪੰਜਾਬੀ ਲਿਖਾਰੀ ਸਭਾ ਜਲੰਧਰ ਦਾ ਮਹੀਨਾਵਾਰ ਕਵੀ ਦਰਬਾਰ ਪੰਦਰਾਂ ਅਕਤੂਬਰ ਨੂੰ ਸ਼ਾਮ ਚਾਰ ਵਜੇ ਹੋ ਰਿਹਾ ਹੈ। ਇਸ ਕਵੀ ਦਰਬਾਰ ਵਿੱਚ ਦਾਸ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਮਾਣ ਦਿੱਤਾ ਗਿਆ ਹੈ।ਪੰਜਾਬੀ ਲਿਖਾਰੀ ਸਭਾ ਦੇ ਸਮੂਹ ਸੇਵਾਦਾਰਾਂ ਤੇ ਖਾਸ ਕਰਕੇ ਸਰਦਾਰ ਬੇਅੰਤ ਸਿੰਘ ਸਰਹੱਦੀ ਜੀ ਸਰਪ੍ਰਸਤ ਅਤੇ ਮੰਚ ਸੰਚਾਲਕ ਤੇ ਨਾਮਵਰ ਕਵੀ ਪ੍ਰੋਫੈਸਰ ਦਲਬੀਰ ਸਿੰਘ ਰਿਆੜ ਜੀ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ।ਇਸ ਕਵੀ ਦਰਬਾਰ ਨਾਲ ਜੁੜਨ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ। ਹੋਰ ਸਰੋਤਿਆਂ ਨੂੰ ਜੋੜਨ ਲਈ ਇਸ ਲਿੰਕ ਤੇ ਜੁੜਨ ਲਈ ਸ਼ੇਅਰ ਕਰੋ।ਇਹ ਯੂ ਟਿਊਬ ਲਿੰਕ ਹੈ YouTube Link - https://www.youtube.com/c/Lddtv ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਜਾਚਕ ਕਵੀ ਕੁਟੀਆ ਵਿੱਚ ਸਰਦਾਰ ਜਨਮੇਜਾ ਸਿੰਘ ਜੀ ਜੋਹਲ ਪਰਮ ਸਤਿਕਾਰਯੋਗ ਸਰਦਾਰ ਸਰਦਾਰਾ ਸਿੰਘ ਜੀ ਜੌਹਲ ਵਾਈਸ ਚਾਂਸਲਰ ਤੇ ਮਹਾਨ ਖੇਤੀ ਮਾਹਿਰ ਜੀ ਦੇ ਹੋਣਹਾਰ ਸਪੁੱਤਰ,ਜਨਮੇਜਾ ਫੌਂਟ ਦੇ ਜਨਮਦਾਤਾ ਤੇ ਜਾਣੇ ਪਹਿਚਾਣੇ ਸਾਹਿਤਕਾਰ ਸਰਦਾਰ ਜਨਮੇਜਾ ਸਿੰਘ ਜੀ ਜੋਹਲ ਸਾਹਬ ਨੇ ਕਲ੍ਹ ' ਜਾਚਕ ਕਵੀ ਕੁਟੀਆ ' ਵਿੱਚ ਦਾਸ ਨੂੰ ਦਰਸ਼ਨ ਦਿੱਤੇ ਅਤੇ ਵਿਚਾਰਾਂ ਦੀ ਸਾਂਝ ਵੀ ਕੀਤੀ। ਓਨਾ ਨੇ ਆਪਣੀ ਪੁਸਤਕ ' ਪੰਜਾਬੀ ਕਾਫ਼ੀਆ ਕੋਸ਼ ' ਦਾਸ ਨੂੰ ਭੇਟ ਕੀਤੀ ਅਤੇ ਦਾਸ ਨੇ ਵੀ ਆਪਣੀ ਪੁਸਤਕ 'ਗੁਰ ਨਾਨਕ ਦਾ ਪੰਥ ਨਿਰਾਲਾ' ਓਨਾਂ ਨੂੰ ਭੇਟ ਕੀਤੀ। ਗ੍ਰਹਿ ਵਿਖੇ ਦਰਸ਼ਨ ਦੇਣ ਤੇ ਬੜਾ ਮਾਣ ਮਹਿਸੂਸ ਹੋਇਆ। ਓਨਾ ਨਾਲ ਖਿੱਚੀਆਂ ਕੁਝ ਯਾਦਗਾਰੀ ਤਸਵੀਰਾਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। ਉਮੀਦ ਹੈ ਅਸੀਸਾਂ ਦੇਣ ਦੀ ਕਿਰਪਾਲਤਾ ਕਰੋਗੇ ਜੀਓ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਰਹਿਮਤਾਂ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਤੇ ਆਪ ਜੀ ਦੀਆਂ ਅਸੀਸਾਂ ਸਦਕਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਾਸ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਆਨਲਾਈਨ ਧਾਰਮਿਕ ਮੁਕਾਬਲੇ ਕਰਵਾਏ ਸਨ। ਇਸ ਵਿੱਚ ਕਵਿਤਾ ਮੁਕਾਬਲੇ ਲਈ ਆਈਆਂ ਕਵਿਤਾਵਾਂ ਦੀ ਜੱਜਮੈਂਟ ਲਈ ਸਿੰਘ ਸਾਹਿਬ ਜੀ ਨੇ ਦਾਸ ਨੂੰ ਸੇਵਾ ਬਖ਼ਸ਼ਿਸ਼ ਕੀਤੀ। ਦਾਸ ਨੇ ਇਹ ਸੇਵਾ ਪੂਰੀ ਜਿੰਮੇਵਾਰੀ ਨਾਲ ਨਿਭਾਈ। ਮਾਣ ਦੇਣ ਲਈ ਦਾਸ ਰਿਣੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ ਜੀ,ਹੈਡ ਗ੍ਰੰਥੀ ,ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦਾ, ਜਿਨਾਂ ਨੇ ਦਾਸ ਨੂੰ ਇਸ ਯੋਗ ਸਮਝ ਕੇ ਇਹ ਸੇਵਾ ਬਖ਼ਸ਼ਿਸ਼ ਕੀਤੀ। ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਪਰਵਿੰਦਰ ਸਿੰਘ ਜੀ ਦਾ ਜਿਨਾਂ ਨੇ ਇਸ ਮੁਕਾਬਲੇ ਦੇ ਕਨਵੀਨਰ ਵਜੋਂ ਸੁਚੱਜੀ ਸੇਵਾ ਨਿਭਾਈ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਡਾ ਹਰੀ ਸਿੰਘ ਜਾਚਕ ਸਨਮਾਨਿਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,ਸਰਦਾਰ ਗੁਰਪੇਜ ਸਿੰਘ ਜੀ ਢੱਡੇ,ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ ਜੀ ਹੈਡ ਗ੍ਰੰਥੀ,ਸਰਦਾਰ ਪਰਮਜੀਤ ਸਿੰਘ ਜੀ ਮੈਨੇਜਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੀ ਬਖਸ਼ਿਸ਼ ਕਰਕੇ ਦਾਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਦਾਸ ਨੇ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਭਾਈ ਤਾਰੂ ਸਿੰਘ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਅਤੇ ਆਪਣੀ ਪੁਸਤਕ 'ਗੁਰ ਨਾਨਕ ਦਾ ਪੰਥ ਨਿਰਾਲਾ' ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿਆਨੀ ਗੁਰਜੰਟ ਸਿੰਘ ਜੀ ਹੈਡ ਗ੍ਰੰਥੀ,ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਨੂੰ ਭੇਟ ਕੀਤੀ। ਚੇਤੇ ਰਹੇ ਕਿ ਪਿਛਲੇ ਸਮੇਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਈ ਗਈ ਸੀ ਜਿਸ ਵਿੱਚ ਕਵਿਤਾ ਮੁਕਾਬਲੇ ਲਈ ਆਈਆਂ ਕਵਿਤਾਵਾਂ ਦੀ ਜੱਜਮੈਂਟ ਦੀ ਸੇਵਾ ਦਾਸ ਨੂੰ ਸੋਂਪੀ ਗਈ ਸੀ ਜਿਹੜੀ ਦਾਸ ਨੇ ਤਨਦੇਹੀ ਅਤੇ ਪੂਰੀ ਦਿਆਨਤਦਾਰੀ ਨਾਲ ਨਿਭਾਈ। ਇਸ ਮੌਕੇ ਤੇ ਸਿੰਘ ਸਾਹਿਬ ਨੇ ਕਵਿਤਾ ਲਿਖਣ ਮੁਕਾਬਲੇ, ਲੇਖ ਲਿਖਣ ਮੁਕਾਬਲੇ, ਚਿਤਰਕਲਾ (ਪੇਂਟਿੰਗ) ਮੁਕਾਬਲੇ ਅਤੇ ਨਾਅਰੇ ਲਿਖਣ ਮੁਕਾਬਲੇ ਵਿੱਚ ਪਹਿਲੇ ਦਸ ਦਸ ਸਥਾਨਾਂ ਤੇ ਆਏ ਵਿਦਿਆਰਥੀਆਂ ਨੂੰ ਅਤੇ ਹਰ ਮੁਕਾਬਲੇ ਦੇ ਜੱਜ ਸਾਹਿਬਾਨ ਜਿਸ ਵਿੱਚ ਪੰਥਕ ਕਵੀ ਸਰਦਾਰ ਗੁਰਚਰਨ ਸਿੰਘ ਚੰਨ ਵੀ ਸ਼ਾਮਿਲ ਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਜੀ, ਗਿਆਨੀ ਗੁਰਜੰਟ ਸਿੰਘ ਜੀ,ਸਰਦਾਰ ਗੁਰਪੇਜ ਸਿੰਘ ਜੀ ਢੱਡੇ,ਸਰਦਾਰ ਪਰਮਜੀਤ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਜੀ ਕਨਵੀਨਰ ਮੁਕਾਬਲੇ ਪ੍ਰਤੀਯੋਗਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨਾਂ ਨੇ ਦਾਸ ਨੂੰ ਮਾਣ ਬਖਸ਼ਿਆ। ਇਸ ਸਨਮਾਨ ਬਾਰੇ ਅੱਜ ਦੇ ਪ੍ਰਮੁੱਖ ਅਖਬਾਰਾਂ ਅਜੀਤ,ਪੰਜਾਬੀ ਜਾਗਰਣ, ਸਪੋਕਸਮੈਨ,ਚੜ੍ਹਦੀ ਕਲਾ,ਪੰਜਾਬ ਟਾਈਮਜ਼ ਅਤੇ ਹੋਰ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਈਆਂ ਖਬਰਾਂ ਸਾਰੇ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ। ਰੋਮ ਰੋਮ ਰਿਣੀ ਹੈ ਪਰਮ ਸਤਿਕਾਰਯੋਗ ਸ੍ਰੀ ਮਤੀ ਕਵਿਤਾ ਖੁਲਰ ਜੀ, ਇੰਚਾਰਜ ਲੁਧਿਆਣਾ ਆਫਿਸ ਅਜੀਤ, ਸਰਦਾਰ ਰਵਿੰਦਰ ਸਿੰਘ ਜੀ ਨਿਝਰ, ਇੰਚਾਰਜ ਚੜ੍ਹਦੀ ਕਲਾ ਲੁਧਿਆਣਾ,ਸਰਦਾਰ ਰਣਜੀਤ ਸਿੰਘ ਜੀ ਖਾਲਸਾ,ਪੰਜਾਬ ਟਾਈਮਜ਼,ਸਰਦਾਰ ਆਰ ਪੀ ਸਿੰਘ ਜੀ,ਇੰਚਾਰਜ ਸਪੋਕਸਮੈਨ,ਲੁਧਿਆਣਾ ਅਤੇ ਆਪਣੇ ਪਰਮ ਮਿੱਤਰ ਸਰਦਾਰ ਪਲਵਿੰਦਰ ਸਿੰਘ ਜੀ ਢੁੱਡੀਕੇ ਪ੍ਰਸਿੱਧ ਪ
*ਕੌਮਾਂਤਰੀ ਬਜ਼ੁਰਗ ਦਿਵਸ* ਅੱਜ ਕੌਮਾਂਤਰੀ ਬਜ਼ੁਰਗ ਦਿਵਸ ਹੈ। ਇਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਅਸੀਂ ਜੋ ਬੀਜ ਦੇ ਹਾਂ ਓਹੀ ਵੱਢਦਾ ਹਾਂ। ਸਾਨੂੰ ਉਨਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਚਾਹੀਦਾ ਹੈ। ਬਿਰਧ ਅਵੱਸਥਾ ਵਿੱਚ ਬਜ਼ੁਰਗਾਂ ਨੂੰ ਸਰੀਰਕ,ਮਾਨਸਿਕ,ਭਾਵਨਾਤਮਕ ਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕਿ ਸਵੈਮਾਣ ਦਾ ਜੀਵਨ ਜਿਉਣਾ ਓਨਾ ਦਾ ਅਧਿਕਾਰ ਹੈ । ਸਾਡਾ ਵਿਸ਼ੇਸ਼ ਤੌਰ ਤੇ ਇਹ ਫਰਜ ਬਣਦਾ ਹੈ ਕਿ ਬਜ਼ੁਰਗਾਂ ਦੀ ਸੇਵਾ ਕਰੀਏ । ਓਨਾ ਦੀ ਸਾਂਭ -ਸੰਭਾਲ ਕਰੀਏ ਅਤੇ ਓਨਾ ਦੀਆਂ ਅਸੀਸਾਂ ਪਰਾਪਤ ਕਰੀਏ । ਇਸੇ ਆਸ਼ੇ ਨੂੰ ਮੁੱਖ ਰੱਖ ਕੇ ਇਹ ਕਵਿਤਾ ਤਿਆਰ ਕੀਤੀ ਹੈ । ਉਮੀਦ ਹੈ ਇਸ ਨੂੰ ਪੜ੍ਹ ਕੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ ਦਿਉਗੇ , ਕਵਿਤਾ ਨੂੰ ਅੱਗੇ ਦੀ ਅੱਗੇ ਸ਼ੇਅਰ ਕਰੋਗੇ ਅਤੇ ਦਾਸ ਦੇ ਹੌਸਲੇ ਨੂੰ ਬੁਲੰਦ ਕਰੋਗੇ । ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ.ਹਰੀ ਸਿੰਘ ਜਾਚਕ
*ਕਿਸਾਨ ਤੇ ਕਨੂੰਨ* ਕਿਸਾਨ ਕਿਸੇ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ।ਜੇਕਰ ਇਹ ਟੁੱਟ ਜਾਏ ਤਾਂ ਦੇਸ਼ ਦਾ ਲੱਕ ਟੁੱਟ ਜਾਂਦਾ ਹੈ। ਦੇਸ਼ ਵਿੱਚ ਖੇਤੀ ਤੇ ਅਧਾਰਤ ਕੁੱਝ ਅੈਸੇ ਕਨੂੰਨ ਹੋਂਦ ਵਿੱਚ ਆਏ ਹਨ ਜਿਨ੍ਹਾਂ ਕਾਰਣ ਕਿਸਾਨ ਭਰਾਵਾਂ ਦੇ ਦਿਲਾਂ ਵਿੱਚ ਖਦਸ਼ੇ ਪੈਦਾ ਹੋ ਗਏ ਹਨ।ਜਿਸ ਕਾਰਣ ਕਰੋਨਾ ਦਾ ਕਹਿਰ ਹੋਣ ਦੇ ਬਾਵਜੂਦ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਸੜਕਾਂ ਤੇ ਉਤਰ ਆਏ ਹਨ। ਇਨਾਂ ਦੀਆਂ ਜਾਇਜ਼ ਮੰਗਾਂ ਦਾ ਖਿਆਲ ਕਰਦੇ ਹੋਏ ਕਨੂੰਨ ਵਿੱਚ ਜਰੂਰੀ ਸੋਧਾਂ ਕਰਕੇ ਮਸਲੇ ਦਾ ਹੱਲ ਕਰਨਾ ਸਮੇਂ ਦੀ ਮੰਗ ਹੈ। ਇਸੇ ਸਬੰਧ ਵਿੱਚ ਆਪਣੀ ਕਵਿਤਾ ਮਿੱਤਰ ਪਿਆਰਿਆਂ ਨਾਲ ਸਾਂਝੀ ਕਰ ਰਿਹਾ ਹਾਂ।ਉਮੀਦ ਹੈ ਪੜ੍ਹ ਕੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਕੌਮਾਂਤਰੀ ਧੀ ਦਿਵਸ ਦੇ ਮੌਕੇ ਤੇ ਅੰਤਰਾਸ਼ਟਰੀ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਗਰੁੱਪ, ਮਹਿਕ ਪੰਜਾਬ ਦੀ ਅਤੇ ਸਾਂਝੀ ਆਵਾਜ਼ ਰੇਡੀਓ ਆਸਟ੍ਰੇਲੀਆ ਵਲੋਂ ਅੰਤਰਰਾਸ਼ਟਰੀ ਕਵੀ ਦਰਬਾਰ ਕੌਮਾਂਤਰੀ ਧੀ ਦਿਵਸ ਦੇ ਮੌਕੇ ਤੇ ਅੰਤਰਾਸ਼ਟਰੀ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਗਰੁੱਪ, ਮਹਿਕ ਪੰਜਾਬ ਦੀ ਅਤੇ ਸਾਂਝੀ ਆਵਾਜ਼ ਰੇਡੀਓ ਆਸਟ੍ਰੇਲੀਆ ਵਲੋਂ 27 ਸਤੰਬਰ 2020, ਦਿਨ ਐਤਵਾਰ ਸ਼ਾਮ 05 ਵਜੇ ਆਨ-ਲਾਈਨ (ਲਾਈਵ) ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਸਤਿਕਾਰਯੋਗ ਪ੍ਰੋਫੈਸਰ ਰਾਮ ਲਾਲ ਭਗਤ ਜੀ ਮੁੱਖ ਸੰਚਾਲਕ ਅਤੇ ਪੰਜਾਬੀਆਂ ਦੀ ਹਰਮਨ ਪਿਆਰੀ ਐਂਕਰ ਸਤਿਕਾਰਤ ਸ਼ਮਾਂ ਭੰਗੂ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ।ਇਸ ਕਵੀ ਦਰਬਾਰ ਵਿੱਚ ਦੇਸ਼ ਵਿਦੇਸ਼ ਦੇ ਕਵੀਆਂ ਅਤੇ ਕਵਿਤਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰੋਤਿਆਂ ਨੂੰ ਆਪੋ ਆਪਣੀਆਂ ਕਵਿਤਾਵਾਂ ਆਨਲਾਈਨ ਸੁਣਾ ਕੇ ਨਿਹਾਲ ਕੀਤਾ। ਦਾਸ ਨੇ ਵੀ ਤਾੜੀਆਂ ਦੀ ਗੂੰਜ ਵਿੱਚ ਧੀਆਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਅਤੇ ਕਵੀਆਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ। ਦਾਸ ਦੀਆਂ ਕਵਿਤਾਵਾਂ ਇਸ ਵੀਡੀਓ ਵਿੱਚ 01.21.33 ਤੋਂ 01.38.56 ਤੱਕ 17 ਮਿੰਟ ਹਨ।ਓਹ ਵੀ ਸੁਣਨ ਦੀ ਜਰੂਰ ਕਿਰਪਾਲਤਾ ਕਰਨੀ ਜੀਓ ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
* ਵਿਸ਼ਵ ਦਿਲ ਦਿਵਸ * ਅੱਜ ਸਾਰੇ ਸੰਸਾਰ ਵਿੱਚ ਦਿਲ ਦਿਵਸ ਮਨਾਇਆ ਜਾ ਰਿਹਾ ਹੈ। ਦਿਲ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਕਸਰਤ ਤੇ ਸੈਰ ਤੇ ਜੋਰ ਦਿੱਤਾ ਜਾਂਦਾ ਹੈ । ਤੰਬਾਕੂ ਦਾ ਸੇਵਨ, ਹਾਈ ਬਲੱਡ ਪ੍ਰੈਸ਼ਰ,ਸ਼ੂਗਰ,ਮੋਟਾਪਾ ਅਤੇ ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮਾਂ ਹੋਣਾ ਆਦਿ ਦਿਲ ਦੀਆਂ ਬਿਮਾਰੀਆਂ ਦੇ ਕਾਰਣ ਹਨ। ਵਿਸ਼ਵ ਦਿਲ ਦਿਵਸ ਮੌਕੇ ਦਿਲ ਬਾਰੇ ਬਣਾਈ ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ। ਉਮੀਦ ਹੈ ਪਹਿਲੀਆਂ ਕਵਿਤਾਵਾਂ ਵਾਂਗ ਹੀ ਪੜ੍ਹ ਕੇ ਇਸ ਬਾਰੇ ਜਾਣੂ ਹੋਵੋਗੇ,ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ.ਹਰੀ ਸਿੰਘ ਜਾਚਕ
ਇਸ ਪੰਛੀ ਦਾ ਕੀ ਨਾਂ ਹੈ ਜੀ ਬੰਬੀਹਾ,ਬੁਲਬੁਲ ਕਿ ਕੋਈ ਹੋਰ ਘਰ ਦੇ ਸਾਹਮਣੇ ਬਹੁਤ ਵੱਡਾ ਤੇ ਸਾਫ ਸੁਥਰਾ ਪਾਰਕ ਹੈ ਜਿਸ ਵਿੱਚ ਸਵੇਰੇ ਸਵੇਰੇ ਸੈਰ ਕਰਨ ਦਾ ਵੀ ਕਮਾਲ ਦਾ ਅਨੰਦ ਹੈ। ਇਸ ਵਿੱਚ ਫੁੱਲ ਬੂਟਿਆਂ ਦੇ ਨਾਲ ਨਾਲ 60-60 ਫੁੱਟੇ ਹਰ ਤਰ੍ਹਾਂ ਦੇ ਦਰੱਖਤ ਵੀ ਹਨ।ਘਰ ਦੀ ਚਾਰਦੀਵਾਰੀ ਵਿੱਚ ਦੀਵਾਨ ਤੇ ਬੈਠ ਕੇ ਪਹਿਲੀ ਮੰਜ਼ਿਲ ਤੇ ਦੀਵਾਰ ਵਿਚ ਲੱਗੇ ਸ਼ੀਸ਼ੇ ਰਾਹੀਂ ਦਾਸ ਨੂੰ ਕਾਦਰ ਦੀ ਕੁਦਰਤ ਦਾ ਅਨੰਦ ਮਾਨਣ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਰਹਿੰਦਾ ਹੈ। ਬਾਰਿਸ਼ ਦੇ ਮੌਸਮ ਵਿੱਚ ਸਵੇਰ ਸਾਰ ਹੀ ਚਿੜੀਆਂ,ਚਿੜਿਆਂ, ਲਾਲੀਆਂ,ਲਾਲਿਆਂ,ਰੰਗ ਬਰੰਗੇ ਤੋਤੇ ਤੋਤੀਆਂ, ਗਾਲੜੀਆਂ,ਗਾਲੜਾਂ,ਕਾਵਾਂ,ਕਾਉਣੀਆਂ, ਕਬੂਤਰ,ਕਬੂਤਰੀਆਂ ਤੇ ਉਪਰ ਅਕਾਸ਼ ਵਿੱਚ ਉਡਦੇ ਵੱਡੇ ਪੰਛੀਆਂ ਨੂੰ ਦੇਖ ਕੇ ਅਤੇ ਇਨ੍ਹਾਂ ਦੀਆਂ ਨਾ ਸਮਝ ਆ ਸਕਣ ਵਾਲੀਆਂ ਆਪੋ ਆਪਣੀਆਂ ਭਾਸ਼ਾਵਾਂ ਸੁਣ ਕੇ ਮਨ ਗਦ ਗਦ ਹੋ ਜਾਂਦਾ ਹੈ। ਅੱਜ ਸਵੇਰੇ ਸਵੇਰੇ ਕਿਣਮਿਣ ਹੋ ਰਹੀ ਸੀ ਅਤੇ ਇਸੇ ਦੌਰਾਨ ਇਕ ਅਲੱਗ ਕਿਸਮ ਦਾ ਪੰਛੀ ਸਾਹਮਣੇ ਲੰਘ ਰਹੀ ਤਾਰ ਤੇ ਆ ਕੇ ਬੈਠ ਗਿਆ।ਇਹ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਇਸ ਵੱਲ।ਇਸ ਤੇ ਸਿਰ ਤੇ ਕਲਗੀ ਸੀ । ਇਸ ਨੂੰ ਨਾਲ ਦੀ ਨਾਲ ਆਪਣੇ ਕੈਮਰੇ ਵਿੱਚ ਸਾਫ ਸੁਥਰੀ ਜਗ੍ਹਾ ਤੇ ਬਿਠਾ ਦਿੱਤਾ। ਇਸ ਦੇ ਨਾਂ ਬਾਰੇ ਮੈਨੂੰ ਪੱਕਾ ਪਤਾ ਨਹੀਂ ਹੈ । ਸ਼ਾਇਦ ਬੰਬੀਹਾ ਹੋਵੇ,ਬੁਲਬੁਲ ਹੋਵੇ, ਪਰ ਜੇਕਰ ਕੋਈ ਹੋਰ ਨਾਂ ਹੈ ਤਾਂ ਕੂਮੈਂਟ ਕਰਕੇ ਦੱਸਣ ਦੀ ਕ੍ਰਿਪਾਲਤਾ ਕਰਨੀ ਜੀਓ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
ਜੋਤੀ ਜੋਤਿ ਦਿਵਸ ਗੁਰੂ ਰਾਮਦਾਸ ਜੀ ਅੱਜ ਚੌਥੇ ਪਾਤਸ਼ਾਹ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਜੋਤੀ ਜੋਤਿ ਦਿਵਸ ਹੈ | ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ,ਚੌਥੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ | ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ
ਗੁਰਗੱਦੀ ਦਿਵਸ ਗੁਰੂ ਅਰਜਨ ਦੇਵ ਜੀ ਅੱਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ | ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਗੁਰਗੱਦੀ ਤੇ ਸਜ ਕੇ ਗੁਰਮਤਿ ਪਰਚਾਰ ਕਰਨ ਤੱਕ ਦੇ ਜੀਵਨ ਇਤਿਹਾਸ ਨੂੰ ਕਵਿਤਾ ਰਾਹੀਂ ਕਲਮਬੱਧ ਕੀਤਾ ਹੈ। ਸੰਸਾਰ ਦੀ ਸਾਰੀ ਮਨੁੱਖਤਾ ਨੂੰ ਗੁਰਗੱਦੀ ਦਿਵਸ ਤੇ ਬਹੁਤ ਬਹੁਤ ਵਧਾਈਆਂ | ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ,ਪਾਵਨ ਗੁਰ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ, ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ | ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ
ਪਹਿਲਾ ਪ੍ਰਕਾਸ਼ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ । ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਦੂਰ ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ 'ਆਦਿ ਬੀੜ ' ਦੇ ਪਾਵਨ ਪ੍ਰਕਾਸ਼ ਕੀਤੇ । ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਉਸਤਤਿ ਵਿੱਚ ਲਿਖੀ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ | ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਸਰਬੱਤ ਦੇ ਭਲੇ ਦੀ ਵਿਚਾਰਧਾਰਾ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ, ਸ਼ਬਦਾਂ ਨਾਲ ਅਸੀਸਾਂ ਦੇਵੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ | ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ