Home » Profile

Profile

by Dr. Hari Singh Jachak

Dr. Hari Singh Jachak

ਜਨਮ ਦਿਨ ਤੇ ਕਵਿਤਾਵਾਂ, ਸੋਹਣੀ ਸ਼ਬਦਾਵਲੀ ਤੇ ਆਡੀਓ/ਵੀਡੀਓ ਰਾਹੀਂ ਅਸੀਸਾਂ ਲਈ ਧੰਨਵਾਦ ਸਾਰੇ ਮਿੱਤਰ ਪਿਆਰਿਆਂ ਨੇ ਦਾਸ ਦੇ 63ਵੇਂ ਜਨਮ ਦਿਨ ਤੇ 16-04-2021 ਤੋਂ ਲੈ ਕੇ ਅੱਜ ਤੱਕ ਅਸੀਸਾਂ ਦੀ ਝੜੀ ਲਗਾਈ ਹੋਈ ਹੈ। ਫੇਸਬੁਕ, ਵਟਸਅਪ, ਟਾਈਮਲਾਈਨ , ਮੈਸੰਜਰ, ਸ਼ੇਅਰ ਚੈਟ ਅਤੇ ਮੋਬਾਈਲ ਰਾਹੀਂ ਹਜ਼ਾਰਾਂ ਮਿੱਤਰ ਪਿਆਰਿਆਂ ਨੇ ਮੁਬਾਰਕਾਂ, ਮਾਣ ਸਨਮਾਨ ਅਤੇ ਅਸੀਸਾਂ ਦੀ ਬਖ਼ਸ਼ਿਸ਼ ਕੀਤੀ ਹੈ ਜਿਸ ਲਈ ਦਾਸ ਦਾ ਰੋਮ ਰੋਮ ਰਿਣੀ ਹੈ। ਮੇਰੇ ਅਤੀ ਸਤਿਕਾਰਯੋਗ ਕਵੀ ਮਿਤਰਾਂ ਇੰਜਨੀਅਰ ਕਰਮਜੀਤ ਸਿੰਘ ਨੂਰ , ਸੰਧੂ ਬਟਾਲਵੀ ਜੀ, ਸੋਹਨ ਬੈਨੀਪਾਲ ਜੀ, ਮੁਖਵਿੰਦਰ ਸਿੰਘ ਸੰਧੂ ਸਾਹਿਬ, ਭੈਣ ਡਾ ਭੁਪਿੰਦਰ ਕੌਰ ਕਵਿਤਾ ਜੀ, ਬੀਬਾ ਅਮਿੰਦਰਪ੍ਰੀਤ ਕੌਰ ਰੂਬੀ ਜੀ,ਸਰਦਾਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ,ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੀ, ਭੈਣ ਸਵਰਨ ਕਵਿਤਾ ਜੀ,ਮਨਿੰਦਰ ਕੌਰ ਬੱਸੀ ਜੀ,ਹਰਮੀਤ ਕੌਰ ਮੀਤ ਜੀ ,ਰਜਿੰਦਰ ਸਿੰਘ ਰਾਜ ਕਲਾਨੌਰ ਜੀ,ਦਿਲਬਾਗ ਸਿੰਘ ਜੀ ਇਟਲੀ, ਸ਼ਿਵਨਾਥ ਦਰਦੀ ਜੀ ,ਹਰਦੀਪ ਸਿੰਘ ਬਿਰਦੀ ਜੀ ਤੇ ਕਵੀ ਦਰਬਾਰਾਂ ਦੇ ਹੋਰ ਸਿਰਮੌਰ ਕਵੀਆਂ ਨੇ ਕਵਿਤਾਵਾਂ ਰਾਹੀਂ ਅਸੀਸਾਂ ਭੇਜੀਆਂ।

ਕਰੋਨਾ ਦਾ ਟੀਕਾ ਲਗਵਾਇਆ ਕਰੋਨਾ ਦਾ ਚਲ ਰਿਹਾ ਹੈ ਕਹਿਰ। ਦੁਨੀਆਂ ਦੇ ਵਿੱਚ ਅੱਠੇ ਪਹਿਰ। ਬੜੀ ਭਿਆਨਕ ਹੈ ਬਿਮਾਰੀ। ਇਸ ਨੂੰ ਕਹਿੰਦੇ ਹਾਂ ਮਹਾਂਮਾਰੀ। ਅੱਜ ਫਿਰ ਉਹ ਵੀ ਦਿਨ ਹੈ ਆਇਆ। ਦੂਜਾ ਮੈਂ ਟੀਕਾ ਲਗਵਾਇਆ। ਅੱਜ ਫਿਰ ਰੀਝਾਂ ਚਾਵਾਂ ਨਾਲ। ਪਹੁੰਚ ਗਿਆ ਸੁਮਨ ਹਸਪਤਾਲ। ਪਹਿਲੇ ਤਰ੍ਹਾਂ ਹੋਈ ਕਾਰਵਾਈ। Sister ਨੇ file ਭਰਵਾਈ। ਨਾਲ ਦੀ ਨਾਲ payment ਕਰਵਾਈ। ਬਹੁਤ ਹੀ ਛੇਤੀ ਵਾਰੀ ਆਈ। ਵੱਜੇ ਦੋ ਤੇ ਮਿੰਟ ਅਠਾਈ। Sister ਨੇ ਜਦ ਸੂਈ ਲਗਾਈ। ਚਿਹਰੇ ਤੇ ਸੀ ਰੌਣਕ ਆਈ। ਨਾਲ ਦੀ ਨਾਲ ਫੋਟੋ ਖਿਚਵਾਈ। ਅੱਗੋਂ ਇਸ ਦਾ ਅਸਰ ਕੀ ਹੋਣਾ। ਹੋਇਆ ਜੋ ਵੀ ਹੋਊ ਓਹ ਸੋਹਣਾ। ‘ਜਾਚਕ’ ਦਾ ਤਾਂ ਇਹੋ ਹੀ ਕਹਿਣਾ। ਚੜ੍ਹਦੀ ਕਲਾ ‘ਚ ਸਦਾ ਹੀ ਰਹਿਣਾ। ਮਨ ਨੂੰ ਰੱਖਿਆ ਜੇ ਮਜਬੂਤ। ਕਾਇਮ ਰਹੂ ਤਾਂ ਹੀ ਕਲਬੂਤ। ‘ਜਾਚਕ’ ਮਿਹਰ ਕਰੇ ਕਰਤਾਰ। ਸਿਹਤਮੰਦ ਰਹੇ ਹਰ ਪਰਵਾਰ। ਡਾ ਹਰੀ ਸਿੰਘ ਜਾਚਕ

ਜਨਮ ਦਿਨ ਤੇ ਮਿੱਤਰ ਪਿਆਰਿਆਂ ਵਲੋਂ ਕਵਿਤਾ ਰਾਹੀਂ ਅਸੀਸਾਂ* (ਭਾਗ ਪੰਜਵਾਂ) 5 ਜਨਮ ਦਿਨ ਤੇ ਬਹੁਤ ਹੀ ਕਵੀ ਮਿੱਤਰ ਪਿਆਰਿਆਂ ਨੇ ਕਵਿਤਾਵਾਂ ਰਾਹੀਂ ਅਸੀਸਾਂ ਭੇਜੀਆਂ ਹਨ। ਅੱਜ ਹੋਣਾ ਸ਼ਗਿਰਦਾਂ ਜਸਵਿੰਦਰ ਕੌਰ ਜੱਸੀ ਲੁਧਿਆਣਾ, ਜਗਦੀਸ਼ ਕੌਰ ਇਲਾਹਾਬਾਦ ( Jagdish Kaur ) ਹਰਜੀਤ ਕੌਰ ਲਾਡਵਾ, ਗੁਰਮਿੰਦਰ ਸਿੰਘ ਮੋਹਾਲੀ, Gurminder Singh , ਐਡਵੋਕੇਟ ਤਰਨਦੀਪ ਸਿੰਘ ਜਗਾਧਰੀ, ( Tarundeep Singh Vig ) ਅਤੇ ਰੁਪਿੰਦਰ ਕੌਰ ਲੁਧਿਆਣਾ ( Rupinder Kaur ) ਵਲੋਂ ਅਸੀਸਾਂ ਰੂਪ ਭੇਜੀਆਂ ਗਈਆਂ ਕਵਿਤਾਵਾਂ ਆਪ ਜੀ ਦੀਆਂ ਅਸੀਸਾਂ ਲਈ ਹਾਜ਼ਰ ਹਨ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ