Home » ਸਾਹਿਤਿਯ 24 ਵਲੋਂ ਲੁਧਿਆਣਾ ਲਿਟ ਫੈਸਟੀਵਲ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਅਤੇ ਮਾਣ ਸਨਮਾਨ

ਸਾਹਿਤਿਯ 24 ਵਲੋਂ ਲੁਧਿਆਣਾ ਲਿਟ ਫੈਸਟੀਵਲ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਅਤੇ ਮਾਣ ਸਨਮਾਨ

by Dr. Hari Singh Jachak
ਸਾਹਿਤਿਯ 24 ਵਲੋਂ ਲੁਧਿਆਣਾ ਲਿਟ ਫੈਸਟੀਵਲ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਅਤੇ ਮਾਣ ਸਨਮਾਨ

ਸਾਹਿਤਿਯ 24 ਵਲੋਂ ਲੁਧਿਆਣਾ ਲਿਟ ਫੈਸਟੀਵਲ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਅਤੇ ਮਾਣ ਸਨਮਾਨ

Kindly subscribe my YouTube channel
Dr Hari Singh Jachak

ਭਾਰਤ ਦੀ ਮਹਾਨ ਸਾਹਿਤਕ ਸੰਸਥਾ ਸਾਹਿਤਿਯ 24 ਵਲੋਂ 3 ਦਸੰਬਰ ਨੂੰ ਕਰੀਮ ਵੇਅ,ਮਾਡਲ ਟਾਊਨ ਲੁਧਿਆਣਾ ਵਿਖੇ ਡਾ ਦਵਿੰਦਰ ਕੌਰ ਜੀ ਰਾਸ਼ਟਰੀ ਪ੍ਰਧਾਨ ਜੀ ਦੀ ਦੇਖ ਰੇਖ ਹੇਠ ਲੁਧਿਆਣਾ ਲਿਟ ਫੈਸਟੀਵਲ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਮਨਿੰਦਰ ਸਿੰਘ ਗੋਗੀਆ, ਰਿਸ਼ੀ ਅਗਰਵਾਲ ਜੀ ਅਤੇ ਦਾਸ ਮਹਿਮਾਨਾਂ ਵਜੋਂ ਸ਼ਾਮਲ ਹੋਏ । ਬਹੁਤ ਹੀ ਸਤਿਕਾਰ ਯੋਗ ਸਖ਼ਸ਼ੀਅਤਾਂ ਹਰੀ ਪ੍ਰਕਾਸ਼ ਪਾਂਡੇ ਜੀ, ਜਯੋਤੀ ਬਜਾਜ ਨੂਰ ਨੇ ਇਸ ਸਮਾਗਮ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਸ਼ੈਲੀ ਵਧਵਾ ਰਾਬਾਨੀ ਦੀ ਹਿੰਦੀ ਪੁਸਤਕ ‘ਏਕਾਜਤਾ’ ਅਤੇ ਜਯੋਤੀ ਬਜਾਜ ਨੂਰ ਵਲੋਂ ਸੰਪਾਦਿਤ ਪੁਸਤਕਾਂ ‘ਸੱਧਰਾਂ ਦਾ ਅੰਬਰ’ ਅਤੇ ‘ਜੀਵਨ ਜਯੋਤੀ’ ਲੋਕ ਅਰਪਣ ਕੀਤੀਆਂ ਗਈਆਂ।ਸਾਰੇ ਕਵੀ ਸਾਹਿਬਾਨ ਨੇ ਕਵਿਤਾਵਾਂ ਨਾਲ ਹਾਜ਼ਰੀਆਂ ਲਗਵਾਈਆਂ ਖਾਸ ਤੌਰ ਤੇ ਪਰਮਿੰਦਰ ਸਿੰਘ ਅਲਬੇਲਾ,ਸਿਮਰਨ ਧੁੱਗਾ, ਜਸਪ੍ਰੀਤ ਕੌਰ ਫਲਕ, ਸੁਮੀਤ ਗੋਗੀਆ,ਨੀਲੂ ਬੱਗਾ, ਭਾਰਤੀ ਅਰੋੜਾ ਅਤੇ ਹੋਰਾਂ ਨੇ ਭਾਵਪੂਰਤ ਕਵਿਤਾਵਾਂ ਸੁਣਾ ਕੇ ਰੰਗ ਬੰਨ੍ਹਿਆ।ਦਾਸ ਨੇ ਵੀ ਤਾੜੀਆਂ ਦੀ ਗੂੰਜ ਵਿੱਚ ਕਵਿਤਾ ਸੁਣਾ ਕੇ ਅਸੀਸਾਂ ਪ੍ਰਾਪਤ ਕੀਤੀਆਂ। ਬਹੁਤ ਹੀ ਸਤਿਕਾਰ ਯੋਗ ਸਖ਼ਸ਼ੀਅਤ ਛਾਇਆ ਸ਼ਰਮਾ ਜੀ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।

‌ਸਤਿਕਾਰਯੋਗ ਵੀਰ ਪਰਵਿੰਦਰ ਸਿੰਘ ਅਲਬੇਲਾ ਜੀ,ਸਿਮਰਨ ਧੁੱਗਾ ਜੀ ਅਤੇ ਸਮਾਗਮ ਵਿੱਚ ਬੁਲਾਏ ਗਏ ਫੋਟੋ ਗਰਾਫਰ ਦੁਆਰਾ ਖਿਚੀਆਂ ਫੋਟੋਆਂ ਵਿਚੋਂ ਕੁਝ ਫੋਟੋਆਂ ਆਪ ਜੀ ਦੀਆਂ ਅਸੀਸਾਂ ਲਈ ਸਾਂਝੀਆਂ ਕਰ ਰਿਹਾ ਹਾਂ। ਮਾਣ ਸਨਮਾਨ ਦੇਣ ਲਈ ਅਤੇ ਸਮਾਗਮ ਦੀ ਸਫਲਤਾ ਤੇ ਸਭ ਪ੍ਰਬੰਧਕ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਬਹੁਤ ਧੰਨਵਾਦ।

ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988322245
9988321246

You may also like