Kindly subscribe my YouTube Channel
Dr Hari Singh Jachak
ਭਾਈ ਮਹਾਂ ਸਿੰਘ ਜੀ ਤੇ ਹੋਰ ਸਿੰਘਾਂ ਨੇ ਖਿਦਰਾਣੇ ਦੀ ਢਾਬ ਕੋਲ ਮੁਗਲ ਫੌਜਾਂ ਨਾਲ ਟਾਕਰਾ ਕਰਦਿਆਂ ਓਨਾ ਨੂੰ ਲੋਹੇ ਦੇ ਚਣੇ ਚਬਾਏ ਅਤੇ ਆਪ ਵੀ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖਿਦਰਾਣੇ ਦੀ ਢਾਬ ਕੋਲ ਹੋਰ ਸਿੰਘਾਂ ਸਮੇਤ ਪਹੁੰਚੇ ਤਾਂ ਭਾਈ ਮਹਾਂ ਸਿੰਘ ਜੀ ਬੁਰੀ ਤਰ੍ਹਾਂ ਜਖਮੀ ਹੋਏ ਆਖਰੀ ਦਮਾਂ ਤੇ ਸਨ। ਗੁਰੂ ਸਾਹਿਬ ਦੀ ਗੋਦ ਵਿੱਚ ਚੜ੍ਹਾਈ ਕਰ ਗਏ। ਭਾਈ ਮਹਾਂ ਸਿੰਘ ਜੀ ਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ,ਮੁਕਤਸਰ ਸਾਹਿਬ ਵਿਖੇ ਸੁਸ਼ੋਭਿਤ ਹੈ। ਓਨਾ ਦੀ ਸ਼ਹਾਦਤ ਨੂੰ ਸਮਰਪਿਤ ਕਵਿਤਾ ਗੁਰਮੁਖ ਪਿਆਰਿਆਂ,ਮਿੱਤਰ ਪਿਆਰਿਆਂ ਅਤੇ ਕਵਿਤਾ ਨੂੰ ਪਿਆਰ ਤੇ ਪਸੰਦ ਕਰਨ ਵਾਲਿਆਂ ਨੂੰ ਭੇਟ ਹੈ।
ਉਮੀਦ ਹੈ ਆਪ ਜੀ ਕਵਿਤਾ ਪੜ੍ਹ ਕੇ ਇਸ ਇਤਿਹਾਸ ਤੋਂ ਜਾਣੂ ਹੋਵੋਗੇ,ਲਾਈਕ ਕਰੋਗੇ,ਅੱਗੇ ਦੀ ਅੱਗੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇਣ ਦੀ ਕਿਰਪਾਲਤਾ ਕਰੋਗੇ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ