Home » 16th ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ

16th ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ

by Dr. Hari Singh Jachak
post

ਅਭੁੱਲ ਯਾਦਾਂ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਸਮੇਂ ਸੰਸਾਰ ਪ੍ਰਸਿੱਧ ਕਵੀਸ਼ਰ ਅਤੇ ਸਕੱਤਰ ਕਵੀਸ਼ਰੀ ਵਿਕਾਸ ਮੰਚ ਵਲੋਂ ਦਾਸ ਨੂੰ ਸਟੇਜ ਤੇ ਕਵਿਤਾ ਪੇਸ਼ ਕਰ ਕੇ ਮਾਣ

ਦਾਸ ਦੀ ਯੂਟਿਊਬ
Dr Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ

ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਗਿਆ 16ਵਾਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਆਪਣੀ ਅਮਿਟ ਛਾਪ ਛੱਡ ਗਿਆ। ਇਸ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੇ ਪਤਵੰਤੇ ਸੱਜਣਾਂ ਵਲੋਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਤਿਕਾਰਯੋਗ ਕਵਿਤਰੀਆਂ ਨੂੰ ਸਤਿਕਾਰ ਸਹਿਤ ਸਨਮਾਨਿਤ ਕੀਤਾ ਗਿਆ। ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਦੀ ਦਿਨ ਰਾਤ ਦੀ ਮਿਹਨਤ ਰੰਗ ਲਿਆਈ। ਇਸ ਇਤਿਹਾਸਕ ਸਮਾਗਮ ਵਿੱਚ ਪ੍ਰਬੰਧਕੀ ਤੌਰ ਤੇ ਕਈ ਤਰੁਟੀਆਂ ਰਹਿ ਗਈਆਂ ਉਸ ਲਈ ਖਿਮਾਂ ਦੇ ਜਾਚਕ ਹਾਂ। ਇਸ ਮੁਬਾਰਕ ਮੌਕੇ ਤੇ ਦਾਸ ਨੂੰ ਕਈ ਸੰਸਥਾਵਾਂ ਵਲੋਂ ਮਾਣ ਸਨਮਾਨ ਦਿੱਤਾ ਗਿਆ।ਜਿਸ ਦਾ ਸੰਖੇਪ ਵੇਰਵਾ ਆਉਣ ਵਾਲੇ ਦਿਨਾਂ ਵਿੱਚ ਸਤਿਕਾਰ ਸਹਿਤ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਪੇਸ਼ ਕਰਾਂਗਾ । ਅੱਜ ਉਸਤਾਦ ਤੇ ਪ੍ਰਸਿੱਧ ਕਵੀਸ਼ਰ ਸਰਦਾਰ ਦਰਸ਼ਨ ਸਿੰਘ ਭੰਮੇ ਜੀ ਦੁਆਰਾ ਕਵਿਤਾ ਰਾਹੀਂ ਦਿਤੇ ਮਾਣ ਬਾਰੇ ਲਿਖ ਰਿਹਾ ਹਾਂ।
1. ਸੰਸਾਰ ਪ੍ਰਸਿੱਧ ਕਵੀਸ਼ਰ ਅਤੇ ਸਕੱਤਰ ਕਵੀਸ਼ਰੀ ਵਿਕਾਸ ਮੰਚ ਵਲੋਂ ਦਾਸ ਨੂੰ ਸਟੇਜ ਤੇ ਕਵਿਤਾ ਪੇਸ਼ ਕਰ ਕੇ ਮਾਣ
ਪਰਮ ਸਤਿਕਾਰਯੋਗ ਪ੍ਰਸਿੱਧ ਕਵੀਸ਼ਰ ਤੇ ਸਕੱਤਰ ਕਵੀਸ਼ਰੀ ਵਿਕਾਸ ਮੰਚ,ਸਰਦਾਰ ਦਰਸ਼ਨ ਸਿੰਘ ਜੀ ਭੰਮੇ ਵਲੋਂ ਇਸ ਨਿਮਾਣੇ ਨੂੰ ਮਾਣ ਦਿੰਦੇ ਹੋਏ ਕਵਿਤਾ ਲਿਖ ਕੇ ਸਮਾਗਮ ਦੌਰਾਨ ਤਾੜੀਆਂ ਦੀ ਗੂੰਜ ਵਿੱਚ ਪੇਸ਼ ਕੀਤੀ ਅਤੇ ਦਾਸ ਨੂੰ ਭੇਟ ਕੀਤੀ। ਇਸ ਤੋਂ ਪਹਿਲਾਂ ਉਸ ਵਕਤ ਦਾਸ ਦਾ ਤਨ ਮਨ ਖਿੜ ਗਿਆ ਜਦੋਂ ਧੁਰ ਅੰਦਰੋਂ ਪਿਆਰ ਸਤਿਕਾਰ ਨਾਲ ਭਿਜੀਆਂ ਸਤਿਕਾਰਯੋਗ ਰੂਹਾਂ ਲਖਵਿੰਦਰ ਕੌਰ ਪਿੰਕੀ ਅਤੇ ਮਨਪ੍ਰੀਤ ਕੌਰ ਪ੍ਰੀਤ ਨੇ ਦਾਸ ਨੂੰ ਇਸ ਕਵਿਤਾ ਦਾ ਪੋਸਟਰ ਦਿਖਾ ਕੇ surprise ਦਿੱਤਾ ਅਤੇ ਘੱਟ ਤੋਂ ਘੱਟ ਅੱਧਾ ਘੰਟਾ ਇਸ ਨੂੰ ਹੱਥਾਂ ਨਾਲ ਫੜ ਕੇ ਖੜੀਆਂ ਰਹੀਆਂ ਅਤੇ ਬੜੇ ਸਤਿਕਾਰ ਨਾਲ ਜਿਥੇ ਸਾਰੇ ਸਤਿਕਾਰਯੋਗ ਮਹਿਮਾਨਾਂ ਨੂੰ ਗੁਲਾਬ ਦੇ ਫੁੱਲ ਵਾਂਗ ਖਿੜੇ ਹੋਏ ਚਿਹਰਿਆਂ ਨਾਲ ਜੀ ਆਇਆਂ ਕਹਿੰਦੀਆਂ ਰਹੀਆਂ ਓਥੇ ਬੜੇ ਮਾਣ ਨਾਲ ਇਸ ਪੋਸਟਰ ਤੇ ਛਪੀ ਇਹ ਕਵਿਤਾ ਓਨਾਂ ਚਿਰ ਦਿਖਾਉਂਦੀਆਂ ਰਹੀਆਂ ਜਿੰਨਾ ਚਿਰ ਇਸ ਪੋਸਟਰ ਨੂੰ ਦੀਵਾਰ ਤੇ ਚਿਪਕਾਇਆ ਨਾ ਗਿਆ। ਕਿੰਨਾਂ ਸ਼ਬਦਾਂ ਨਾਲ ਭੰਮੇ ਸਾਹਬ ਅਤੇ ਇੰਨਾਂ ਦਾ ਧੰਨਵਾਦ ਕਰਾਂ ਅਜੇ ਤੱਕ ਸਮਝ ਨਹੀਂ ਆ ਰਹੀ। ਇਹ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ surprise ਪਿਛੇ ਮੇਰੀ ਹੋਣਹਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਵੀ ਤਾਂ ਨਹੀਂ ??????
ਇਸ ਕਵਿਤਾ ਦੀ ਵੀਡੀਓ ਅਲੱਗ ਤੌਰ ਤੇ ਪਾਵਾਂਗਾ।ਅੱਜ ਸਾਰੇ ਪ੍ਰੋਗਰਾਮ ਦੀ ਲਾਈਵ ਵੀਡੀਓ ਪਾ ਰਿਹਾ ਹਾਂ ਇਸ ਵਿੱਚ ਆਪ ਜੀ ਇਹ ਕਵਿਤਾ
1.49.00 ਤੋਂ 2 .01.15
ਤੱਕ ਸੁਣ ਸਕਦੇ ਹੋ ਜੀ। ਮੇਰੇ ਯੂਟਿਊਬ ਚੈਨਲ Dr Hari Singh Jachak ਨੂੰ Subscribe ਕਰਨ ਦੀ ਕਿਰਪਾਲਤਾ ਵੀ ਕਰਨੀ ਜੀ
Kindly listen views of respected Bhame Sahib from this live video from
1.49.00 ਤੋਂ 2 .01.15
*Kindly subscribe my YouTube Channel Dr Hari Singh Jachak and share this post further.*
ਕੁਝ ਤਸਵੀਰਾਂ ਵੀ ਸ਼ੇਅਰ ਕਰ ਰਿਹਾ ਹਾਂ ਜੀ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment