(ਸ਼ਹੀਦੀ ਸਪਤਾਹ) ਪੰਥ ਦਾ ਹੁਕਮ
Kindly subscribe my YouTube Channel
Dr Hari Singh Jachak
and share poems further
Links
https://youtu.be/UzGGFxo37Ooht
ਇਨ੍ਹਾਂ ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏ।ਸਰਸਾ ਨਦੀ ਦੇ ਕਿਨਾਰੇ ਪਰਵਾਰ ਵਿਛੁੜ ਗਿਆ। ਚਮਕੌਰ ਦੀ ਗੜ੍ਹੀ ਵਿੱਚ ਪਾਤਸ਼ਾਹ ਜੀ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ ਨਾਲ ਪਹੁੰਚੇ।ਮਾਤਾ ਗੁਜਰੀ ਜੀ ਗੰਗੂ ਨਾਲ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨਾਲ ਸਹੇੜੀ ਪਹੁੰਚੇ।
ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਅਨੇਕਾਂ ਸਿੰਘ ਚਮਕੌਰ ਦੀ ਗੜ੍ਹੀ ਦੇ ਬਾਹਰ ਹੋਏ ਯੁੱਧ ਵਿੱਚ ਲੱਖਾਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਦਸ਼ਮੇਸ਼ ਪਿਤਾ ਪੰਥ ਖਾਲਸੇ ਦਾ ਹੁਕਮ ਮੰਨ ਕੇ ਗੜ੍ਹੀ ਤੋਂ ਰਵਾਨਾ ਹੋਏ। ਬਾਬਾ ਫਤਹਿ ਸਿੰਘ ਤੇ ਬਾਬਾ ਜੋਰਾਵਰ ਸਿੰਘ ਸਰਹੰਦ ਦੀ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ।ਮਾਤਾ ਗੁਜਰੀ ਜੀ ਵੀ ਚੜਾਈ ਕਰ ਗਏ।
ਇਨ੍ਹਾਂ ਦਿਨਾਂ ਵਿੱਚ ਦਾਸ ਇਨਾ ਬਾਰੇ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾ ਰਿਹਾ ਹੈ। ਅਜ ਚਮਕੌਰ ਦੀ ਜੰਗ ਬਾਰੇ ਕਵਿਤਾਵਾਂ ਪੜੋ ਅਤੇ ਦਾਸ ਦੇ ਯੂਟਿਊਬ ਚੈਨਲ ਰਾਹੀਂ ਸੁਣਨ ਦੀ ਕਿਰਪਾਲਤਾ ਕਰਨੀ ਜੀਓ
ਲਿੰਕ
ਇਹ ਕਵਿਤਾਵਾਂ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ। ਉਮੀਦ ਹੈ ਕਵਿਤਾਵਾਂ ਪੜ੍ਹੋਗੇ ਸੁਣੋਗੇ, ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ ਹੌਸਲੇ ਬੁਲੰਦ ਕਰੋਗੇ |
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246