Home » ਪ੍ਰਭਲੀਨ ਸਿੰਘ ਸੰਗਰੂਰ ਨੇ ਡਾ ਹਰੀ ਸਿੰਘ ਜਾਚਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਧੀਆ ਢੰਗ ਨਾਲ ਕਵਿਤਾ ਪੇਸ਼ ਕਰ ਕੇ ਸਰਵੋਤਮ ਕਵੀ ਦਾ ਖਿਤਾਬ ਹਾਸਲ ਕੀਤਾ

ਪ੍ਰਭਲੀਨ ਸਿੰਘ ਸੰਗਰੂਰ ਨੇ ਡਾ ਹਰੀ ਸਿੰਘ ਜਾਚਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਧੀਆ ਢੰਗ ਨਾਲ ਕਵਿਤਾ ਪੇਸ਼ ਕਰ ਕੇ ਸਰਵੋਤਮ ਕਵੀ ਦਾ ਖਿਤਾਬ ਹਾਸਲ ਕੀਤਾ

ਪ੍ਰਭਲੀਨ ਸਿੰਘ ਸੰਗਰੂਰ ਨੇ ਡਾ ਹਰੀ ਸਿੰਘ ਜਾਚਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਧੀਆ ਢੰਗ ਨਾਲ ਕਵਿਤਾ ਪੇਸ਼ ਕਰ ਕੇ ਸਰਵੋਤਮ ਕਵੀ ਦਾ ਖਿਤਾਬ ਹਾਸਲ ਕੀਤਾ

by Dr. Hari Singh Jachak
ਪ੍ਰਭਲੀਨ ਸਿੰਘ ਸੰਗਰੂਰ
ਪ੍ਰਭਲੀਨ ਸਿੰਘ ਸੰਗਰੂਰ ਨੇ ਡਾ ਹਰੀ ਸਿੰਘ ਜਾਚਕ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਧੀਆ ਢੰਗ ਨਾਲ ਕਵਿਤਾ ਪੇਸ਼ ਕਰ ਕੇ ਸਰਵੋਤਮ ਕਵੀ ਦਾ ਖਿਤਾਬ ਹਾਸਲ ਕੀਤਾ
Link
Kindly subscribe my YouTube Channel Dr Hari Singh Jachak
ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਵਲੋਂ ਬੜੇ ਵੱਡੇ ਪੱਧਰ ਤੇ ਹਰ ਸਾਲ ਬੱਚਿਆਂ ਨੂੰ ਗੁਰਮਤਿ ਦੀ ਸਿਖਿਆ ਦੇਣ ਲਈ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਹੋਰ ਮੁਕਾਬਲਿਆਂ ਨਾਲ ਮਿਤੀ   06-01-2022 ਨੂੰ ਬਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਲੱਗ ਭੱਗ ਸੌ ਤੋਂ ਵੱਧ ਸੰਗਰੂਰ ਤੋਂ ਇਲਾਵਾ ਦੂਜੇ ਸ਼ਹਿਰਾਂ ਚੋਂ ਵੀ ਵਿਦਿਆਰਥੀਆਂ ਨੇ ਭਾਗ ਲਿਆ। ਪਹਿਲਾ ਗਰੁੱਪ ਨਰਸਰੀ ਤੋਂ ਤੀਜੀ ਕਲਾਸ ਤੱਕ , ਦੂਸਰਾ ਗਰੁੱਪ ਪੰਜਵੀਂ ਤੋਂ ਸਤਵੀਂ ਤੱਕ ਅਤੇ ਤੀਜਾ ਗਰੁੱਪ ਅੱਠਵੀਂ ਤੋਂ ਬਾਰ੍ਹਵੀਂ ਤੱਕ ਦਾ ਸੀ। ਜਿੱਥੇ ਸਾਰੇ ਗਰੁੱਪਾਂ ਵਿੱਚੋਂ ਪਹਿਲਾ,  ਦੂਜਾ ਤੀਜਾ ਅਤੇ ਦੋ ਹੌਸਲਾ ਵਧਾਊ ਇਨਾਮ ਦਿੱਤੇ ਗਏ ਓਥੇ ਹੀ ਪ੍ਰਭਲੀਨ ਸਿੰਘ  ਪੁੱਤਰ ਗੁਰਿੰਦਰ ਵੀਰ ਸਿੰਘ ਨੂੰ ਸਰਵੋਤਮ ਕਵੀ ਚੁਣਿਆ ਗਿਆ , ਜਿਸ ਨੇ ਡਾ ਹਰੀ ਸਿੰਘ ਜਾਚਕ ਜੀ ਦੀ ਕਵਿਤਾ ਰਾਹੀਂ ਸਾਰੀ ਸੰਗਤ ਨੂੰ ਨਿਹਾਲ ਕੀਤਾ । ਇਸ ਸਮਾਗਮ ਵਿੱਚ ਨਰਿੰਦਰਪਾਲ ਸਿੰਘ ਸਰਪ੍ਰਸਤ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ,  ਦਲਬੀਰ ਸਿੰਘ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,  ਸਰਦਾਰ ਜਸਵਿੰਦਰ ਸਿੰਘ ਪ੍ਰਿੰਸ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਾਜਰ ਸਨ। ਇਸ ਬੱਚੇ ਨੂੰ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੋਸਾਇਟੀ ਵੱਲੋਂ ਪੰਦਰਵੇਂ ਸਲਾਨਾ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਗਿਆ ਜਿਸ ਨੇ ਕਿ ਆਨਲਾਈਨ ਮਾਧਿਅਮ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੀ।
        ਦਾਸ ਵਲੋਂ ਪ੍ਰਭਦੀਪ ਸਿੰਘ ਅਤੇ ਸਾਰੇ ਪਰਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਪਾਤਸ਼ਾਹ ਜੀ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ।
      ਇਹ ਕਵਿਤਾ ਨੂੰ ਦਾਸ ਦੇ ਯੂਟਿਊਬ ਚੈਨਲ
Dr Hari Singh Jachak ਤੇ ਸੁਣਨ ਦੀ ਕਿਰਪਾਲਤਾ ਕਰੋ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰੋ ਜੀ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
It gives me immense pleasure that Prabhleen Singh s/o Gurinder Vir Singh who recited poem of Guru Gobind Singh Ji written by me was declared Best Poet by Sukhmani Sahib Sewa
 Society Sangrur.
Congratulations from the core of my heart to Prabhleen Singh and his parents.
I have uploaded this poem on my YouTube Channel
Dr Hari Singh Jachak
Kindly watch and share it further
Link
With great regards
Dr Hari Singh Jachak

You may also like

Leave a Comment