ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਵਾਲੇ ਪਤਵੰਤੇ ਸੱਜਣਾਂ ਦਾ ਪੋਸਟਰ ਅਤੇ ਓਨਾਂ ਨੂੰ ਜੀ ਆਇਆਂ ਨੂੰ
17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ
ਸ਼ਾਮਲ ਹੋ ਰਹੇ ਕਵੀ ਸਾਹਿਬਾਨ ਹਰ ਜਾਣਕਾਰੀ ਲਈ ਆਪਣੇ ਗਰੁੱਪ ਲੀਡਰ ਸਾਹਿਬਾਨ ਦੇ ਸੰਪਰਕ ਵਿੱਚ ਰਹਿਣ ਦੀ ਕਿਰਪਾਲਤਾ ਕਰਨ
ਜਿਹੜੇ ਕਵੀ ਸਾਹਿਬਾਨ ਤੇ ਪਤਵੰਤਿਆਂ ਨੂੰ ਰਿਹਾਇਸ਼ ਚਾਹੀਦੀ ਹੈ ਓਹ ਆਪਣੇ ਗਰੁੱਪ ਲੀਡਰ ਸਾਹਿਬਾਨ ਨੂੰ ਸੂਚਿਤ ਕਰਨ ਦੀ ਕਿਰਪਾਲਤਾ ਕਰਨਹਰ ਸਾਲ ਦੀ ਤਰ੍ਹਾਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂ ਇਸ ਸਾਲ 17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਵਾਨ ਅਤੇ ਪਤਵੰਤੇ ਸੱਜਣ ਪਹੁੰਚ ਕੇ ਕਵਿਤਾ, ਗੀਤ, ਗਜ਼ਲ ਆਦਿ ਦੇ ਵੱਖ ਵੱਖ ਪੱਖਾਂ ਬਾਰੇ ਉਭਰਦੇ ਕਵੀਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਤੇ ਸ਼ਾਮਲ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਪੁਸਤਕਾਂ ਰੀਲੀਜ਼ ਕੀਤੀਆਂ ਜਾਣਗੀਆਂ ਅਤੇ ਸਭ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
17ਵੇਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਲਈ 100 ਦੇ ਕਰੀਬ ਉਭਰਦੇ ਕਵੀਆਂ ਅਤੇ ਕਵਿਤਾ ਦੀਆਂ ਬਰੀਕੀਆਂ ਸਿਖਣ ਦੇ ਚਾਹਵਾਨਾਂ ਨੇ ਨਿਸ਼ਚਿਤ ਪਰਫਾਰਮੇ ਭਰ ਕੇ ਆਪਣੀਆਂ ਫੋਟੋਆ ਸਮੇਤ ਜਾਣਕਾਰੀ ਭੇਜ ਦਿੱਤੀ ਹੈ।ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਵਾਲੇ ਕਵੀ ਸਾਹਿਬਾਨ ਦਾ ਪੋਸਟਰ ਦੁਬਾਰਾ ਤਿਆਰ ਕੀਤਾ ਗਿਆ ਹੈ।ਜੇਕਰ ਕਿਸੇ ਕਵੀ ਦਾ ਨਾਂ ਠੀਕ ਨਹੀਂ ਜਾਂ ਕੋਈ ਹੋਰ ਗਲਤੀ ਦਿਖਾਈ ਦਿੰਦੀ ਹੈ ਤਾਂ ਓਹ ਆਪਣੇ ਗਰੁੱਪ ਦੇ ਲੀਡਰ ਦੇ ਨੋਟਿਸ ਵਿੱਚ ਲਿਆਵੇ।
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਭ ਸੇਵਾਦਾਰਾਂ ਵਲੋਂ ਆਪ ਸਭ ਨੂੰ ਜੀ ਆਇਆਂ ਨੂੰ ਤੇ ਆਪ ਸਭ ਦਾ ਦਾ ਬਹੁਤ ਬਹੁਤ ਧੰਨਵਾਦ
ਸਾਰੇ ਪਹੁੰਚ ਰਹੇ ਕਵੀ ਸਾਹਿਬਾਨ ਨੂੰ ਸਨਿਮਰ ਬੇਨਤੀ ਹੈ ਅਗਲੀਆਂ ਸੂਚਨਾਵਾਂ ਲਈ ਆਪੋ ਆਪਣੇ ਗਰੁੱਪ ਲੀਡਰ ਦੇ ਸੰਪਰਕ ਵਿੱਚ ਰਹਿਣ।
ਹੇਠ ਲਿਖੇ ਗਰੁੱਪ ਲੀਡਰ ਹਨ ਜੀ
1
ਐਡਵੋਕੇਟ ਬਵਨੀਤ ਕੌਰ 98789-56602
2 ਕੁਲਦੀਪ ਕੌਰ ਦੀਪ ਲੁਧਿਆਣਵੀ
83605-74092
3 ਨਵਪ੍ਰੀਤ ਕੌਰ
98158-35687
4 ਅਮਿਤ ਕੌਰ
77196-60233
5 ਪ੍ਰੋਫੈਸਰ ਗੁਰਵਿੰਦਰ ਕੌਰ ਗੁਰੀ
98770-99802
6 ਪ੍ਰਿੰਸੀਪਲ ਸੰਜੀਵ ਸਿੰਘ ਨਿਮਾਣਾ
88720-10612
7 ਸਤਵੰਤ ਕੌਰ ਸੁੱਖੀ
76819-02827
ਜੇਕਰ ਕਿਸੇ ਕਾਰਣ ਕੋਈ ਗਰੁੱਪ ਲੀਡਰ ਫੋਨ ਨਹੀਂ ਉਠਾ ਰਿਹਾ ਤਾਂ ਕਿਸੇ ਕਿਸਮ ਦੀ ਜਾਣਕਾਰੀ ਲਈ
ਜਸਵਿੰਦਰ ਕੌਰ ਜੱਸੀ ਦਫਤਰ ਸਕੱਤਰ, ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨਾਲ ਫੋਨ ਨੰਬਰ 81460-88874 ਜਾਂ 79735-59434 ਤੇ ਸੰਪਰਕ ਕੀਤਾ ਜਾਵੇ।
ਸਾਰੇ ਪ੍ਰੋਗ੍ਰਾਮ ਨੂੰ ਦਾਸ ਦੇ ਯੂਟਿਊਬ ਚੈਨਲ
Dr Hari Singh Jachak
ਤੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਹੋਰ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਸ਼ਾਮਲ ਹੋ ਰਹੇ ਸਤਿਕਾਰਯੋਗ ਪਤਵੰਤੇ ਸੱਜਣਾਂ ਦਾ ਪੋਸਟਰ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਅਸੀਸਾਂ ਦੇਣੀਆਂ ਜੀ ਅਤੇ ਪਾਤਸ਼ਾਹ ਦੇ ਚਰਨਾਂ ਵਿੱਚ ਸਮਾਗਮ ਦੀ ਸਫਲਤਾ ਦੀ ਅਰਦਾਸ ਕਰਨੀ ਜੀਓ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246