Home » ਅਭੁੱਲ ਯਾਦਾਂ

ਅਭੁੱਲ ਯਾਦਾਂ

by Dr. Hari Singh Jachak
ਅਭੁੱਲ ਯਾਦਾਂ

ਅਭੁੱਲ ਯਾਦਾਂ
Memorable Memories

Kindly subscribe my YouTube Channel Dr Hari Singh Jachak

https://www.facebook.com/reel/616183397319673/

https://www.facebook.com/reel/700729821852605/

ਜਾਚਕ’ ਦਾ ਕਾਵਿ ਸੰਗ੍ਰਹਿ ‘ ਗੁਰ ਨਾਨਕ ਦਾ ਪੰਥ ਨਿਰਾਲਾ ‘ ਸੁਲਤਾਨਪੁਰ ਲੋਧੀ ਵਿਖੇ ਰੀਲੀਜ਼ ਅਤੇ ਸਨਮਾਨ

ਗੁਰੂ ਨਾਨਕ ਦੇਵ ਜੀ ਦੀ ਵਰੋਸਾਈ ਧਰਤੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਆਡੀਟੋਰੀਅਮ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 9 ਨਵੰਬਰ 2019 ਨੂੰ ਹੋਏ ਮਹਾਨ ਤੇ ਇਤਿਹਾਸਕ ਕਵੀ ਦਰਬਾਰ ਦੌਰਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜ ਸੋ ਪੰਜਾਹ ਸਾਲਾ ਪਰਕਾਸ਼ ਪੁਰਬ ਨੂੰ ਸਮਰਪਿਤ ਕਾਵਿ ਸੰਗ੍ਰਿਹ ‘ ਗੁਰ ਨਾਨਕ ਦਾ ਪੰਥ ਨਿਰਾਲਾ ‘ ਜੈਕਾਰਿਆਂ ਦੀ ਗੂੰਜ ਵਿੱਚ ਸਰਦਾਰ ਮਹਿੰਦਰ ਸਿੰਘ ਆਹਲੀ, ਸਕੱਤਰ ਧਰਮ ਪਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ, ਸਰਦਾਰ ਸੁਖਦੇਵ ਸਿੰਘ ਕਨਵੀਨਰ, ਪ੍ਰਿੰਸੀਪਲ ਜਸਵੀਰ ਸਿੰਘ ਮੈਂਬਰ ਕਵੀ ਦਰਬਾਰ ਕਮੇਟੀ,ਡਾ ਜਗਦੀਪ ਕੌਰ, ਸੁਖਵਿੰਦਰ ਕੌਰ ਸਿੱਧੂ, ਚਰਨਜੀਤ ਸਿੰਘ ਉਡਾਰੀ ਪਰਮਜੀਤ ਕੌਰ ਮਹਿਕ,ਡਾ ਜਗਦੀਪ ਕੌਰ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਰੀਲੀਜ਼ ਕੀਤਾ ਗਿਆ ਅਤੇ ਦਾਸ ਨੂੰ ਹੋਰ ਪ੍ਰਸਿਧ ਕਵੀ ਸਾਹਿਬਾਨ ਦੇ ਨਾਲ ਸਨਮਾਨ ਚਿੰਨ ਅਤੇ ਗਿਆਰਾਂ ਹਜਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਪੰਥ ਤੇ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਤੇ ਵਿਦਵਾਨ ਕਵੀਆਂ ਅਤੇ ਮੇਰੇ ਸਤਿਕਾਰ ਯੋਗ ਮਿਤਰਾਂ ਇੰਜ ਕਰਮਜੀਤ ਸਿੰਘ ਨੂਰ ਤੇ ਸਰਦਾਰ ਗੁਰਦਿਆਲ ਸਿੰਘ ਨਿਮਰ ਨੇ ਮੁੱਖਬੰਦ ਲਿਖ ਕੇ ਕਿਰਤਾਰਥ ਕੀਤਾ ਹੈ। ਓਨਾ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਮੇਰੇ ਪਰਮ ਮਿੱਤਰ ਸਰਦਾਰ ਪਲਵਿੰਦਰ ਸਿੰਘ ਢੁੱਡੀਕੇ ਨੇ ਪੰਜਾਬੀ ਜਾਗਰਣ ਵਿੱਚ ਇਸ ਕਾਵਿ ਸੰਗ੍ਰਹਿ ਬਾਰੇ ਦੋ ਸ਼ਬਦ ਲਿਖ ਕੇ ਕਿਰਤਾਰਥ ਕੀਤਾ ਹੈ ਓਨਾ ਦਾ ਵੀ ਬਹੁਤ ਬਹੁਤ ਧੰਨਵਾਦ। ਅਜੀਤ ਅਖਬਾਰ ਵਿੱਚ ਰੀਵੀਊ ਪ੍ਰਕਾਸ਼ਿਤ ਹੋਇਆ।

ਮੇਰੇ ਪਰਮ ਮਿੱਤਰ ਜ਼ਮੀਰ ਅਲੀ ਜ਼ਮੀਰ ਅਤੇ ਮਸ਼ਹੂਰ ਊਰਦੂ ਤੇ ਪੰਜਾਬੀ ਸ਼ਾਇਰਾ ਨੋਸ਼ੀਨ ਹੁਸੈਨ ਨੋਸ਼ੀ ਨੇ ਅਸੀਸਾਂ ਤੇ ਮਾਣ ਦਿੱਤਾ।

ਇਸ ਵੱਡ ਆਕਾਰੀ ਪੁਸਤਕ ਦੇ 450 ਤੋਂ ਵੱਧ ਪੰਨੇ ਹਨ ਅਤੇ ਇਸ ਵਿੱਚ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਜਰਨੈਲਾਂ, ਸ਼ਹੀਦਾਂ, ਗੁਰਮਤਿ ਸਿਧਾਂਤਾਂ, ਸਿੱਖ ਸੰਸਥਾਵਾਂ, ਗੁਰਸਿਖਾਂ, ਸਿਖ ਬੀਬੀਆਂ, ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਦਰਜ ਹਨ।

ਜੋ ਵੀ ਮਿੱਤਰ ਪਿਆਰੇ ਜਾਂ ਸੰਸਥਾਵਾਂ ਇਹ ਪੁਸਤਕ ਪ੍ਰਾਪਤ ਕਰਨੀ ਚਾਹੁੰਦੇ ਹੋਣ ਓਹ ਦਾਸ ਨਾਲ ਹੇਠ ਲਿਖੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜਾਂ ਮੈਸੰਜਰ ਤੇ ਮੈਸੇਜ ਭੇਜ ਸਕਦੇ ਹਨ। ਓਨਾਂ ਨੂੰ ਇਹ ਪੁਸਤਕ ਲਾਗਤ ਮਾਤਰ ਭੇਟਾ ਤੇ ਓਨਾ ਦੇ ਐਡਰੈਸ ਤੇ ਕੋਰੀਅਰ ਕਰ ਦਿਤੀ ਜਾਵੇਗੀ ਜਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਅਤੇ ਦਾਸ ਦੇ ਗ੍ਰਹਿ 277,ਮਾਡਲ ਗ੍ਰਾਮ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹਨ।

ਹੁਣ ਤੱਕ ਸੈਂਕੜੇ ਮਿੱਤਰ ਪਿਆਰਿਆਂ ਨੂੰ ਇਹ ਪੁਸਤਕ ਭੇਟ ਕੀਤੀ ਹੈ। ਕੁਝ ਕੁ ਸਤਿਕਾਰਯੋਗ ਸ਼ਖਸ਼ੀਅਤਾਂ ਨਾਲ ਤਸਵੀਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment