Home » ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨਾਲ ਵਿਚਾਰਾਂ ਦੀ ਸਾਂਝ

ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨਾਲ ਵਿਚਾਰਾਂ ਦੀ ਸਾਂਝ

by Dr. Hari Singh Jachak
ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨਾਲ ਵਿਚਾਰਾਂ ਦੀ ਸਾਂਝ

ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨਾਲ ਵਿਚਾਰਾਂ ਦੀ ਸਾਂਝ

ਦਾਸ ਦੇ ਯੂਟਿਊਬ ਚੈਨਲ
Dr Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ

https://www.facebook.com/reel/677983527114290/

ਸਾਹਿਤਕ ਦੀਪ ਸੁਸਾਇਟੀ ਵਲੋਂ 10 ਸਤੰਬਰ ਨੂੰ ਪੰਜਾਬੀ ਭਵਨ ਵਿਖੇ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਵਨ ਹਾਲ ਦੀ ਬੁਕਿੰਗ ਲਈ ਇਸ ਸੁਸਾਇਟੀ ਦੀ ਪ੍ਰਧਾਨ ਤੇ ਮੇਰੀ ਹੋਣਹਾਰ ਸ਼ਗਿਰਦ ਬੇਟੀ ਰਮਨਦੀਪ ਕੌਰ ਹਰਸਰਜਾਈ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਦਫਤਰ ਵਿਖੇ ਜਾਣ ਦਾ ਮੌਕਾ ਬਣਿਆ। ਦਫਤਰ ਵਿਖੇ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਤੇ ਪ੍ਰਸਿੱਧ ਲੇਖਿਕਾ ਸੁਰਿੰਦਰ ਕੌਰ ਦੀਪ ਜੀ ਦਫ਼ਤਰ ਇੰਚਾਰਜ ਨੇ ਬਹੁਤ ਮਾਣ ਸਤਿਕਾਰ ਦਿੱਤਾ।

ਉਪਰੰਤ ਸਤਿਕਾਰਯੋਗ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਨਾਲ ਬੈਠ ਕੇ ਵਿਚਾਰ ਸਾਂਝੇ ਕੀਤੇ। ਓਨਾਂ ਨੇ ਪੰਜਾਬੀ ਭਵਨ ਦੇ ਉਦਘਾਟਨ ਦੀ ਇਤਿਹਾਸਕ ਫੋਟੋ ਵੀ ਦਿਖਾਈ ਜਦੋਂ ਦੇਸ਼ ਦੇ ਰਾਸ਼ਟਰਪਤੀ ਡਾ ਰਾਧਾ ਕ੍ਰਿਸ਼ਨਨ,ਅਕਾਦਮੀ ਦੇ ਉਸ ਸਮੇਂ ਦੇ ਪ੍ਰਧਾਨ ਡਾ ਜੋਧ ਸਿੰਘ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਇਸ ਦਾ ਉਦਘਾਟਨ ਕੀਤਾ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਤਿਕਾਰਯੋਗ ਡਾ.ਗੁਰਇਕਬਾਲ ਸਿੰਘ ਜੀ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਹਰ ਰੋਜ਼ 11 ਵਜੇ ਤੋਂ 3 ਵਜੇ ਤੱਕ ਦਫ਼ਤਰ ਵਿਖੇ ਬੈਠਦੇ ਹਨ ਅਤੇ ਅਕਾਡਮੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਦਿਨ ਰਾਤ ਇਕ ਕਰੀ ਰੱਖਦੇ ਹਨ। ਇਨ੍ਹਾਂ ਨੂੰ ਸ਼ੁੱਭ ਇਛਾਵਾਂ ਅਤੇ ਬਹੁਤ ਬਹੁਤ ਮੁਬਾਰਕਬਾਦ

ਦਾਸ ਨੇ ਆਪਣੀ ਪੁਸਤਕ ‘ਗੁਰ ਨਾਨਕ ਦਾ ਪੰਥ ਨਿਰਾਲਾ’ ਓਨਾਂ ਨੂੰ ਸਤਿਕਾਰ ਸਹਿਤ ਭੇਟ ਕੀਤੀ ਅਤੇ ਯਾਦਗਾਰੀ ਫੋਟੋਆਂ ਵੀ ਖਿਚਵਾਈਆਂ। ਉਸ ਸਮੇਂ ਦਾਸ ਨਾਲ ਸਤਿਕਾਰਯੋਗ ਸੁਰਿੰਦਰ ਕੌਰ ਦੀਪ ਦਫਤਰ ਇੰਚਾਰਜ ਅਤੇ ਰਮਨਦੀਪ ਕੌਰ ਹਰਸਰਜਾਈ ਪ੍ਰਧਾਨ ਸਾਹਿਤਕ ਦੀਪ ਸੁਸਾਇਟੀ ਵੀ ਹਾਜ਼ਰ ਸਨ। ਇਹ ਤਸਵੀਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246

You may also like

Leave a Comment