Home » ਗੁਰੂ ਗੋਬਿੰਦ ਸਿੰਘ ਸਰਕਲ ਵਲੋਂ 50ਵੇਂ ਸਥਾਪਨਾ ਵਰ੍ਹੇ ਮੌਕੇ ਅਧਿਆਪਕ ਸਨਮਾਨ ਸਮਾਗਮ ਬਾਰੇ ਪ੍ਰਮੁੱਖ ਅਖ਼ਬਾਰਾਂ ਵਿੱਚ ਖਬਰਾਂ

ਗੁਰੂ ਗੋਬਿੰਦ ਸਿੰਘ ਸਰਕਲ ਵਲੋਂ 50ਵੇਂ ਸਥਾਪਨਾ ਵਰ੍ਹੇ ਮੌਕੇ ਅਧਿਆਪਕ ਸਨਮਾਨ ਸਮਾਗਮ ਬਾਰੇ ਪ੍ਰਮੁੱਖ ਅਖ਼ਬਾਰਾਂ ਵਿੱਚ ਖਬਰਾਂ

by Dr. Hari Singh Jachak

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਪਣੀ ਸਥਾਪਨਾ ਦੇ 50ਵੇਂ ਗੋਲਡਨ ਜੁਬਲੀ ਵਰ੍ਹੇ ਦੀ ਸੰਪੂਰਨਤਾ ‘ਤੇ ਦੇਸ਼-ਵਿਦੇਸ਼ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ 7 ਸਤੰਬਰ, 2022 ਦਿਨ ਬੁੱਧਵਾਰ ਨੂੰ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ। ਪੰਜਾਬ ਭਰ ਵਿੱਚੋਂ ਲਗਭਗ 300 ਕਾਲਜਾਂ ਅਤੇ ਸਕੂਲਾਂ ਤੋਂ ਪ੍ਰਿੰਸੀਪਲ,ਪ੍ਰੋਫੈਸਰ ਅਤੇ ਅਧਿਆਪਕ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।

  ਗੁਰੂ ਗੋਬਿੰਦ ਸਿੰਘ ਸਰਕਲ ਵਲੋਂ 50ਵੇਂ ਸਥਾਪਨਾ ਵਰ੍ਹੇ ਮੌਕੇ ਅਧਿਆਪਕ ਸਨਮਾਨ ਸਮਾਗਮ ਨੂੰ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਅਜੀਤ,ਪੰਜਾਬੀ ਜਾਗਰਣ,ਰੋਜ਼ਾਨਾ ਸਪੋਕਸਮੈਨ, ਪੰਜਾਬੀ ਟ੍ਰਿਬਿਊਨ, ਅਕਾਲੀ ਪਤ੍ਰਿਕਾ, ਪੰਜਾਬ ਟਾਈਮਜ਼, ਬੁਲੰਦ ਆਵਾਜ਼ ਅਤੇ ਹੋਰ ਅਖਬਾਰਾਂ ਵਿੱਚ ਪਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਹੈ।
 ਸਤਿਕਾਰਯੋਗ ਪੱਤਰਕਾਰ ਮਿੱਤਰਾਂ ਸ੍ਰੀ ਮਤੀ ਕਵਿਤਾ ਖੁੱਲਰ ਜੀ,ਇੰਚਾਰਜ ਅਜੀਤ ਸਬ ਆਫਿਸ ਲੁਧਿਆਣਾ,ਸਰਦਾਰ ਪਲਿੰਦਰ ਸਿੰਘ ਢੁਢੀਕੇ ਪ੍ਰਸਿਧ ਪੱਤਰਕਾਰ ਪੰਜਾਬੀ ਜਾਗਰਣ, ਸਰਦਾਰ ਰਣਜੀਤ ਸਿੰਘ ਖਾਲਸਾ, ਪੰਜਾਬ ਟਾਈਮਜ਼, ਸਰਦਾਰ ਰਜਿੰਦਰਪਾਲ ਸਿੰਘ ਜੀ ਇੰਚਾਰਜ ਸਪੋਕਸਮੈਨ ਲੁਧਿਆਣਾ, ਸਰਦਾਰ ਹਰਮਿੰਦਰ ਸਿੰਘ ਮੱਕੜ, ਅਕਾਲੀ ਪਤ੍ਰਿਕਾ ਤੇ ਬੁਲੰਦ ਆਵਾਜ਼, ਸਤਵਿੰਦਰ ਸਿੰਘ ਬਸਰਾ ਜੀ,ਪੰਜਾਬੀ ਟ੍ਰਿਬਿਊਨ ਆਦਿ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ 

ਦਾਸ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਾਰੇ ਸਲਾਈਡਸ ਰਾਹੀਂ ਪੇਸ਼ਕਾਰੀ
ਯੂ ਟਿਊਬ ਲਿੰਕ

ਤੇ 48.08 ਤੋਂ 1.14.34 ਤੱਕ ਹੈ ਜੀ। ਜਰੂਰ ਸੁਣਨ ਦੀ ਕਿਰਪਾਲਤਾ ਕਰਨੀ ਜੀ ਅਤੇ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment