Home » ਪਿਆਰੇ ਸਪੁੱਤਰ ਗੁਰਪੁਰਵਾਸੀ ਭੁਪਿੰਦਰ ਸਿੰਘ ਦੀ ਯਾਦ ਵਿੱਚ ਕਵੀ ਸਾਹਿਬਾਨ ਵਲੋਂ ਕਵਿਤਾਵਾਂ ਰਾਹੀਂ ਸ਼ਰਧਾਂਜਲੀ

ਪਿਆਰੇ ਸਪੁੱਤਰ ਗੁਰਪੁਰਵਾਸੀ ਭੁਪਿੰਦਰ ਸਿੰਘ ਦੀ ਯਾਦ ਵਿੱਚ ਕਵੀ ਸਾਹਿਬਾਨ ਵਲੋਂ ਕਵਿਤਾਵਾਂ ਰਾਹੀਂ ਸ਼ਰਧਾਂਜਲੀ

by Dr. Hari Singh Jachak
ਪਿਆਰੇ ਸਪੁੱਤਰ ਗੁਰਪੁਰਵਾਸੀ ਭੁਪਿੰਦਰ ਸਿੰਘ ਦੀ ਯਾਦ ਵਿੱਚ ਕਵੀ ਸਾਹਿਬਾਨ ਵਲੋਂ ਕਵਿਤਾਵਾਂ ਰਾਹੀਂ ਸ਼ਰਧਾਂਜਲੀ

ਪਰਮ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਭੰਮੇ, ਮੁਖੀ ਕਵੀਸ਼ਰੀ ਵਿਕਾਸ ਮੰਚ ਅਤੇ ਸਮੂਹ ਕਵੀਆਂ ਵਲੋਂ ਸਤਿਕਾਰਯੋਗ ਕਵਿਤਰੀ ਲਖਵਿੰਦਰ ਕੌਰ ਪਿੰਕੀ ਜੀ ਰਾਹੀਂ ਅੰਤਿਮ ਅਰਦਾਸ ਸਮਾਗਮ ਮੌਕੇ ਕਵਿਤਾ ਭੇਟ ਕੀਤੀ ਗਈ।
ਸਤਿਕਾਰਯੋਗ ਕਵਿਤਰੀ ਤੇ ਹੋਣਹਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਨੇ ਕੈਨੇਡਾ ਤੋਂ ਕਵਿਤਾ ਭੇਜੀ।ਇਸੇ ਤਰ੍ਹਾਂ ਹੀ ਹੋਣਹਾਰ ਸ਼ਗਿਰਦਾਂ ਸਤਵੰਤ ਕੌਰ ਸੁੱਖੀ ਭਾਦਲਾ,ਮਨਜੀਤ ਕੌਰ ਧੀਮਾਨ ਅਤੇ ਸਪੁੱਤਰ ਭੁਪਿੰਦਰ ਸਿੰਘ ਦੇ ਮਿੱਤਰ ਹਰਜੀਵਨਪ੍ਰੀਤ ਸਿੰਘ ‘ਗਹੌਰ’ ਨੇ ਕਵਿਤਾਵਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ।

    ਆਪ ਸਭ  ਨੇ ਅਰਦਾਸ  ਕਰਦੇ  ਰਹਿਣਾ ਕਿ ਪਾਤਸ਼ਾਹ  ਜੀ ਵਿਛੁੜੀ ਰੂਹ ਨੂੰ ਆਪਣੇ  ਚਰਨਾਂ ਵਿੱਚ ਨਿਵਾਸ ਬਖਸ਼ਣ। 

ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ

ਡਾ ਹਰੀ ਸਿੰਘ ਜਾਚਕ
9988321245
9988321246

ਅਜੇ ਤਾਂ ਵਿਆਹ ਰਚਾਉਣਾ ਸੀ

ਅਜੇ ਤਾਂ ਵਿਆਹ ਰਚਾਉਣਾ ਸੀ ,
ਟਿਕਟ ਕਟਾ ਲਈ ਉਮਰੇ ਛੋਟੀ।
ਪਾਪਾ ਕਹਿੰਦਾ ਨਾ ਥੱਕਦਾ,
ਉਹਨਾਂ ਨਾਲ ਸੀ ਪੱਕੀ ਜੋਟੀ।
ਅਜੇ ਤਾਂ ਵਿਆਹ – – – – – –

ਰਜ਼ਾ ਵਾਹਿਗੁਰੂ ਦੀ ਮੰਨਣੀ ਏ,
ਭਾਵੇਂ ਦੁੱਖ ਲੱਗਾ ਇਹ ਭਾਰੀ।
ਨਾ ਇਹ ਅਸਲ ਟਿਕਾਣਾ ਏ,
ਸਭ ਨੇ ਤੁਰਨਾ ਵਾਰੋ ਵਾਰੀ ।
ਓਹ ਸੱਚਾ ਸੁੱਚਾ ਸੀ ,
ਸੁੱਚੀ ਨੀਤ ਨਹੀਂ ਸੀ ਖੋਟੀ।
ਅਜੇ ਤਾਂ ਵਿਆਹ ਰਚਾਉਣਾ ਸੀ
ਟਿਕਟ ਕਟਾ ਲਈ ਉਮਰੇ ਛੋਟੀ।

ਭੁਪਿੰਦਰ ਸਿੰਘ ਨਾਂ ਪਿਆਰਾ ਸੀ,
ਕੋਮਲ ਭੈਣ ਦਾ ਸੋਹਣਾ ਵੀਰਾ।
ਰਹਿਤ ਉਹ ਪੂਰੀ ਰੱਖਦਾ ਸੀ,
ਕਰ ਗਿਆ ਸੁੰਨਾ ਘਰ ਇਹ ਹੀਰਾ।
ਲੱਗਦਾ ਔਲਾਦ ਬਿਨਾਂ ਤਾਂ ਏ
ਇਹ ਦੁਨਿਆਵੀ ਸਭ ਬਨਾਉਟੀ।
ਅਜੇ ਤਾਂ ਵਿਆਹ ਰਚਾਉਣਾ ਸੀ
ਟਿਕਟ ਕਟਾ ਲਈ ਉਮਰੇ ਛੋਟੀ ।

ਬੰਦਾ ਸੋਚੇ ਕੀ ਤੇ ਕੀ ਹੋਵੇ ,
ਰੱਬ ਦਾ ਭੇਦ ਕਿਸੇ ਨਾ ਪਾਇਆ।
ਪੁੱਤ ਵਿਛੜੇ ਕਿਸੇ ਦਾ ਨਾ ,
ਔਖੀ ਛੱਡਣੀ ਬੜੀ ਮੋਹ ਮਾਇਆ।
ਸਫਲ ‘ਜੱਸੀ’ ਉਹ ਹੁੰਦਾ,
ਪੂਰਾ ਉਤਰੇ ਜੋ ਕਸੌਟੀ।
ਅਜੇ ਤਾਂ ਵਿਆਹ ਰਚਾਉਣਾ ਸੀ,
ਟਿਕਟ ਕਟਾ ਲਈ ਉਮਰੇ ਛੋਟੀ ।

ਜਸਵਿੰਦਰ ਕੌਰ ਜੱਸੀ
8146088874

ਵੀਰਾ ਤੇਰੀ ਜਾਨ ਬਦਲੇ

ਸਮਾਂ ਨਹੀਂ ਸੀ ਵੀਰੇ ਤੇਰਾ, ਏਨੀ ਛੇਤੀ ਜਾਣ ਦਾ।
ਰੋਕ ਲੈਂਦੇ ਪਤਾ ਹੁੰਦਾ ,
ਜੇ ਮੌਤ ਦੀ ਪਛਾਣ ਦਾ।
ਹੰਝੂ ਰੁਕਦੇ ਨੀ ਰੋਕਿਆ ਰੁਕਾਏ।
ਵੀਰਾ ਤੇਰੀ ਜਾਨ ਬਦਲੇ,
ਬਾਪੂ ਮੀਂਹ ਵਾਂਗੂੰ ਪੈਸੇ ਨੇ ਵਰ੍ਹਾਏ।

ਕਿਦਾਂ ਦੇ ਦਈਏ ਦਿਲਾਸੇ,
ਖੋ ਗਏ ਬੁੱਲਾਂ ਉਤੋਂ ਹਾਸੇ।
ਦਿਸੇ ਘਰ ਵੀ ਵੀਰਾਨ,
ਤੱਕਾਂ ਵੇ ਮੈਂ ਜਿਹੜੇ ਪਾਸੇ।
ਚਿਹਰੇ ਸਭਨਾਂ ਦੇ ਅੱਜ ਮੁਰਝਾਏ।
ਵੀਰਾ ਤੇਰੀ ਜਾਨ ਬਦਲੇ,
ਬਾਪੂ ਮੀਂਹ ਵਾਂਗੂੰ ਪੈਸੇ ਨੇ ਵਰ੍ਹਾਏ…..

ਰੋਂਦੀ ਝਲ ਨਹੀਓਂ ਹੁੰਦੀ,
ਭੈਣ ਕੋਮਲ ਪਿਆਰੀ।
ਜਿਹਦੀ ਤੇਰੇ ਨਾਲ ਵੀਰਾ, ਸੀਗੀ ਸਦਾ ਸਰਦਾਰੀ।
ਆ ਕੇ ਦੇਖ਼ ਓਹਦੇ ਚਾਅ ਕੁਮਲਾਏ।
ਵੀਰਾ ਤੇਰੀ ਜਾਨ ਬਦਲੇ….

ਸਦਾ ਚੜਦੀ ਕਲਾ ਵਿੱਚ ਰਹਿੰਦੇ,
ਵੇ ਤੂੰ ਪਿਤਾ ਦਾ ਸਹਾਰਾ।
ਰੀਝ ਹਰ ਪੂਰੀ ਕੀਤੀ,
ਜਾਪੇ ਜਾਨੋਂ ਵੱਧ ਪਿਆਰਾ।
‘ਸੁੱਖੀ’ ਲਿਖ ਹੰਝੂ ਖੁਦ ਤੋਂ ਛੁਪਾਏ,
ਵੇ ਵੀਰਾ ਤੇਰੀ ਜਾਨ ਬਦਲੇ…

ਸਤਵੰਤ ਕੌਰ ਸੁੱਖੀ ਭਾਦਲਾ
7681902827

ਰੱਬ ਦਾ ਬੰਦਾ…..

ਸ: ਹਰੀ ਸਿੰਘ ਨਾਮ ਦਾ ਬੰਦਾ,
ਬੰਦਾ ਹੀ ਉਹ ਰੱਬ ਦਾ ਬੰਦਾ।
ਜੋ ਸੁਣਿਆ ਜੋ ਦੇਖਿਆ ਸੀ ਮੈਂ,
ਸੀਤਲ ਜਲ ਦੇ ਵਾਂਗਰਾਂ ਠੰਡਾ।
ਸ: ਹਰੀ ਸਿੰਘ….

ਪੁੱਤਰ ਦੋਨੋਂ ਤੁਰ ਗਏ ਧੁਰ ਨੂੰ,
ਮੰਨਿਆ ਉਹਨਾਂ ਰੱਬ ਦਾ ਭਾਣਾ।
ਇਹ ਜੱਗ ਸਾਰਾ ਆਖਦੇ ਉਹ,
ਮੋਹ ਮਾਇਆ ਦਾ ਤਾਣਾ-ਬਾਣਾ।
ਪੁੱਤਰ ਗੁਰਮੁੱਖ ਸਨ ਸੰਪੂਰਨ,
ਕੱਟ ਚੁਰਾਸੀ ਦਾ ਗਏ ਫੰਦਾ।
ਸ: ਹਰੀ ਸਿੰਘ…..

ਅਖੰਡ ਪਾਠ ਦਾ ਭੋਗ ਰਖਾਇਆ,
ਦੂਰ ਦੁਰਾਡਿਓਂ ਆਏ ਸੱਜਣ।
ਐਡਾ ਵੱਡਾ ਪਰਿਵਾਰ ਉਹਨਾਂ ਦਾ,
ਨਾਮ ਸਪੀਕਰ ਦੇ ਵਿੱਚ ਵੱਜਣ।
ਸਿਰੋਪਾਓ ਦੀ ਭੇਂਟ ਲੈ ਕੇ ਉਹਨਾਂ,
ਚੜ੍ਹਦੀ ਕਲਾ ਦਾ ਗੱਡਿਆ ਝੰਡਾ।
ਸ: ਹਰੀ ਸਿੰਘ…

‘ਜਾਚਕ ਜੀ’ ਕਹਿੰਦੇ ਨੇ ਸਾਰੇ,
ਇੱਜ਼ਤ ਮਾਣ ਦੀ ਕਮੀ ਨਾ ਕੋਈ।
ਕਵਿਤਾ ਉਹਨਾਂ ਸੁਣਾਈ ਖੜ੍ਹ ਕੇ,
ਅੱਖਾਂ ਦੇ ਵਿੱਚ ਨਮੀ ਨਾ ਕੋਈ।
ਮਨਜੀਤ ਵਰਗੇ ਤਾਂ ਜੀਵ ਨਿਮਾਣੇ,
ਕੰਬ ਗਈਆਂ ਦਿਲ ਦੀਆਂ ਕੰਧਾਂ।
ਸ: ਹਰੀ ਸਿੰਘ….

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059

You may also like

Leave a Comment