Home » ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ‘ਮਾਣ ਪੰਜਾਬੀਆਂ ਤੇ’ ਸਾਹਿਤਕ ਮੰਚ ਵਲੋਂ ਪ੍ਰਭਾਵਸ਼ਾਲੀ ਕਵੀ ਦਰਬਾਰ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਅਤੇ ਸਨਮਾਨ

ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ‘ਮਾਣ ਪੰਜਾਬੀਆਂ ਤੇ’ ਸਾਹਿਤਕ ਮੰਚ ਵਲੋਂ ਪ੍ਰਭਾਵਸ਼ਾਲੀ ਕਵੀ ਦਰਬਾਰ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਅਤੇ ਸਨਮਾਨ

by Dr. Hari Singh Jachak
ਅੰਮ੍ਰਿਤਸਰ ਸਾਹਿਤ ਉਤਸਵ ਵਿੱਚ 'ਮਾਣ ਪੰਜਾਬੀਆਂ ਤੇ' ਸਾਹਿਤਕ ਮੰਚ ਵਲੋਂ ਪ੍ਰਭਾਵਸ਼ਾਲੀ ਕਵੀ ਦਰਬਾਰ ਵਿੱਚ ਦਾਸ ਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਅਤੇ ਸਨਮਾਨ
ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਯੂ.ਕੇ. ਵਲੋਂ, ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦੀ ਪ੍ਰਧਾਨਗੀ ਹੇਠ ‘ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ’ ਦੇ ਵਿਹੜੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਮਿਤੀ 16-03-2023 ਸ਼ਾਮ  3.30 ਤੋਂ 5.30 ਵਜੇ ਤੱਕ  ਹੋਏ ਪ੍ਰਭਾਵਸ਼ਾਲੀ ਕਵੀ ਦਰਬਾਰ ਵਿੱਚ ਦਾਸ  ਨੇ ਵੀ ਜੈਕਾਰਿਆਂ ਅਤੇ ਤਾੜੀਆਂ ਦੀ ਗੂੰਜ ਵਿੱਚ ਆਪਣੀ  ਕਵਿਤਾ  ਸੁਣਾ ਕੇ ਸਰੋਤਿਆਂ ਅਤੇ ਪਤਵੰਤੇ  ਸਾਹਿਬਾਨ  ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
 
 ਮੁੱਖ ਮਹਿਮਾਨ ਵਜੋਂ ਡਾ ਮਹਿਲ ਸਿੰਘ ਜੀ (ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਡਾ ਆਤਮ ਸਿੰਘ ਜੀ ਰੰਧਾਵਾ (ਮੁਖੀ ਪੰਜਾਬੀ ਅਧਿਐਨ ਵਿਭਾਗ ਖ਼ਾਲਸਾ ਕਾਲਜ ਅੰਮ੍ਰਿਤਸਰ) ਹਾਜਰ ਹੋਏ।
 
ਵਿਸ਼ੇਸ਼ ਮਹਿਮਾਨਾਂ ਵਿੱਚ ਦਾਸ ਦੇ ਨਾਲ ਡਾ ਨਵਜੋਤ ਕੌਰ ਜੀ (ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਜਲੰਧਰ, ਡਾ ਸੁਖਬੀਰ ਕੌਰ ਜੀ ਮਾਹਲ (ਰਿਟਾ. ਪ੍ਰਿੰਸੀਪਲ) ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ, ਅੰਮ੍ਰਿਤਸਰ, ਡਾ ਹਰਜਿੰਦਰਪਾਲ ਕੌਰ ਜੀ ਕੰਗ (ਡਾਇਰੈਕਟਰ ਸ੍ਰੀ ਗੁਰੂ ਰਾਮਦਾਸ ਗਰੁੱਪ.ਆਫ਼ ਇੰਨਸਟੀਚਿਉਸ਼ਨ) ਅੰਮ੍ਰਿਤਸਰ, ਡਾ ਅਜੈਪਾਲ ਸਿੰਘ ਢਿੱਲੋਂ (ਡਾਇਰੈਕਟਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜਨ), ਪ੍ਰਿੰਸੀਪਲ ਨਿਰਮਲਜੀਤ ਕੌਰ ਜੀ ਗਿੱਲ (ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਅੰਮ੍ਰਿਤਸਰ, ਸ੍ਰੀਮਤੀ ਰੁਪਿੰਦਰ ਕੌਰ ਜੀ ਮਾਹਲ (ਵਾਇਸ ਪ੍ਰਿੰਸੀਪਲ), ਮੈਡਮ ਜੋਬਨਜੀਤ ਕੌਰ ਜੀ (ਸੁਪਰਡੈਂਟ ਯੂਥ ਵੈਲਫੇਅਰ ਗੁਰੂ ਨਾਨਕ ਦੇਵ ਅੰਮ੍ਰਿਤਸਰ) ਅਤੇ ਪ੍ਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ ਨੇ ਸ਼ਮੂਲੀਅਤ ਕੀਤੀ।
ਸਤਿਕਾਰਯੋਗ ਸਰਦਾਰ ਗੁਰਚਰਨ ਸਿੰਘ  ਜੀ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ  ਵਿਸ਼ੇਸ਼  ਤੌਰ  ਤੇ ਸ਼ਾਮਲ  ਹੋਏ  ਓਨਾਂ ਦਾ  ਵੀ  ਬਹੁਤ ਬਹੁਤ ਧੰਨਵਾਦ। 
ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਯੂ.ਕੇ. ਵਲੋਂ, ਡਾ ਸਤਿੰਦਰਜੀਤ ਕੌਰ ਜੀ ਬੁੱਟਰ (ਕਨਵੀਨਰ), ਸ੍ਰੀਮਤੀ ਰਾਜਬੀਰ ਕੌਰ ਗਰੇਵਾਲ ਜੀ (ਅੰਮ੍ਰਿਤਸਰ ਪ੍ਰਧਾਨ), ਡਾ ਗੁਰਸ਼ਿੰਦਰ ਕੌਰ ਜੀ, (ਉੱਪ ਪ੍ਰਧਾਨ ਅੰਮ੍ਰਿਤਸਰ), ਪ੍ਰੋ ਦਵਿੰਦਰ ਖੁਸ਼ ਧਾਲੀਵਾਲ ਜੀ (ਜਨਰਲ ਸਕੱਤਰ), ਮੈਡਮ ਮਨਪ੍ਰੀਤ ਕੌਰ ਸੰਧੂ ਜੀ (ਮਹਾਂਰਾਸ਼ਟਰ ਪ੍ਰਧਾਨ), ਮੈਡਮ ਸਤਿੰਦਰਜੀਤ ਕੌਰ ਜੀ (ਪ੍ਰਬੰਧਕ) ਨੇ ਸ਼ਿਰਕਤ ਕੀਤੀ।
 
ਡਾ ਹੀਰਾ ਸਿੰਘ ਜੀ (ਪ੍ਰੋ ਖ਼ਾਲਸਾ ਕਾਲਜ ਅੰਮ੍ਰਿਤਸਰ) ਨੇ ਮੁੱਖ ਸੰਚਾਲਕ ਵਜੋਂ ਬਹੁਤ ਹੀ ਵਧੀਆ ਢੰਗ ਨਾਲ ਕਵੀ ਦਰਬਾਰ ਦੀ ਅਰੰਭਤਾ ਕੀਤੀ ਤੇ ਬਾਅਦ ਵਿੱਚ ਸਟੇਜ ਸੰਚਾਲਕ ਦੀ ਸੇਵਾ ਰਾਜਬੀਰ ਕੌਰ ਗਰੇਵਾਲ ਜੀ ਨੂੰ ਸੌਂਪ ਦਿੱਤੀ ਜਿਨਾਂ ਨੇ ਇਹ  ਸੇਵਾ ਬਾਖ਼ੂਬੀ ਨਿਭਾਈ।
 
ਸਾਹਿਤਕਾਰਾਂ ਵਿੱਚ ਵਿਸ਼ੇਸ਼ ਤੌਰ ਤੇ ਸ੍ਰ: ਧਰਵਿੰਦਰ ਸਿੰਘ ਜੀ ਔਲਖ਼,ਡਾ ਦਵਿੰਦਰ ਕੌਰ ਦਿਲਰੂਪ,ਹਰਮੀਤ ਆਰਟਿਸਟ ਜੀ, ਡਾ ਹਰੀ ਸਿੰਘ ਜਾਚਕ ਜੀ, ਨਿਰਮਲ ਕੌਰ ਕੋਟਲਾ ਜੀ, ਡਾ ਰਮਨਦੀਪ ਸਿੰਘ ਦੀਪ ਜੀ, ਯਸ਼ਪਰੀਤ ਕੌਰ,  ਸਤਿੰਦਰਜੀਤ ਕੌਰ, ਜਸਵਿੰਦਰ ਕੌਰ ਜੀ, ਲੱਖਾ ਸਲੇਮਪੁਰੀ ਜੀ, ਡਾ ਆਤਮਾ ਸਿੰਘ ਜੀ ਗਿੱਲ, ਬਲਜੀਤ ਕੌਰ ਝੂਟੀ ਜੀ, ਸੋਨੀਆ ਭਾਰਤੀ ਜੀ, ਰਾਜਵਿੰਦਰ ਕੌਰ ਬਟਾਲਾ ਜੀ, ਰਿਤੂ ਵਰਮਾ ਜੀ, ਕੰਵਲਪ੍ਰੀਤ ਕੌਰ ਥਿੰਦ ਜੀ, ਗੁਰਮੇਲ ਸਿੰਘ ਭੁੱਲਰ ਜੀ, ਵਿਜੇ ਕੁਮਾਰ ਜੀ, ਸਰਦਾਰ ਸਤਿੰਦਰਸਿੰਘ ਊਠੀ,ਕੁਲਦੀਪ ਸਿੰਘ ਦਰਾਜਕੇ,ਡਾ ਨਿਰਮਲਜੀਤ ਕੌਰ (ਨਿਰਮ ਜੋਸਨ) ਜੀ ਤੇ ਹੋਰ ਅਨੇਕਾਂ ਕਵੀ,  ਸਰੋਤਿਆਂ ਦੇ ਰੂ-ਬਰੂ ਹੋਏ।
 
ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਯੂ.ਕੇ. ਦੇ ਚੇਅਰਮੈਨ ਤੇ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੂੰ, ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਮੈਂਟ ਸਮੇਤ ਪ੍ਰਿੰਸੀਪਲ ਡਾ ਮਹਿਲ ਸਿੰਘ ਜੀ ਵਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਮਾਝਾ ਜ਼ੌਨ ਦੀ ਪ੍ਰਧਾਨ ਰਾਜਬੀਰ ਕੌਰ ਗਰੇਵਾਲ ਵਲੋਂ ਪੂਰੀ ਟੀਮ ਸਮੇਤ,  ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ ਜੀ ਨੇ ਆਪਣੀ ਸਮੁੱਚੀ ਟੀਮ ਸਹਿਤ ਅਤੇ ਜਸਵਿੰਦਰ ਕੌਰ ਜੀ ਵਲੋਂ ਵੀ ਆਪਣੀ ਟੀਮ ਸਮੇਤ ਸ੍ਰ ਲੱਖਾ ਸਲੇਮਪੁਰੀ ਜੀ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਲੇਖਿਕਾ ਜਸਵਿੰਦਰ ਕੌਰ ਵਲੋਂ ਸੰਪਾਦਿਤ “ਮਾਖਿਓਂ ਮਿੱਠੀ ਮਾਂ-ਬੋਲੀ” ਪੁਸਤਕ ਵੀ ਯੂ.ਕੇ. ਮੰਚ ਵਲੋਂ ਰਿਲੀਜ਼ ਕੀਤੀ ਗਈ।
 
ਦਾਸ  ਨੂੰ ਵੀ ਪ੍ਰਿੰਸੀਪਲ ਡਾ ਮਹਿਲ ਸਿੰਘ,ਡਾ ਆਤਮਾ ਸਿੰਘ  ਰੰਧਾਵਾ,ਸਰਦਾਰ  ਲਖਵਿੰਦਰ ਸਿੰਘ  ਲੱਖਾ,ਡਾ ਅਜੈਪਾਲ ਸਿੰਘ ਅਤੇ ਹੋਰ ਪਤਵੰਤਿਆਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਦਾਸ ਨੇ ਆਪਣੀ ਪੁਸਤਕ ‘ਗੁਰ ਨਾਨਕ  ਦਾ ਪੰਥ ਨਿਰਾਲਾ’ ਪਤਵੰਤੇ ਸੱਜਣਾਂ ਨੂੰ ਭੇਟ ਵੀ  ਕੀਤੀ। 
 
ਪੁਸਤਕ  ਮੇਲੇ ਦਾ  ਵੀ  ਭਰਪੂਰ  ਅਨੰਦ ਮਾਣਿਆ। ਦਾਸ ਦੇ ਨਾਲ  ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤਾਂ ਸ੍ਰੀ ਮਤੀ ਰਾਜਬੀਰ ਕੌਰ ਗਰੇਵਾਲ ਤੇ ਪ੍ਰੀਤ ਹੀਰ ਜੀ ਪੁਸਤਕ ਮੇਲੇ ਵਿਚ ਰਹੇ। ਅਤੇ ਸਮੇਂ ਸਮੇਂ ਤੇ ਇਤਿਹਾਸਕ  ਤਸਵੀਰਾਂ ਖਿਚੀਆਂ ਅਤੇ ਪ੍ਰੀਤ ਹੀਰ  ਜੀ  ਨੇ  ਦਾਸ  ਦੀ  ਕਵਿਤਾ  ਦੀ ਵੀਡੀਓ  ਬਣਾ ਕੇ ਬਹੁਤ  ਮਾਣ ਦਿੱਤਾ। ਦੋਹਾਂ ਦਾ  ਦਿਲ ਦੀਆਂ ਗਹਿਰਾਈਆਂ ਤੋਂ ਖਾਸ ਤੌਰ ਤੇ ਧੰਨਵਾਦ। ਡਾ ਗੁਰਸ਼ਿੰਦਰ  ਕੌਰ ਜੀ ਦੀ  ਅਗਵਾਈ  ਵਿੱਚ ਪੋਸਟਗ੍ਰੈਜੂਏਟ ਪੰਜਾਬੀ  ਵਿਭਾਗ  ਦੇ ਪ੍ਰੋਫੈਸਰ ਸਾਹਿਬਾਨ ਨੇ ਆਏ ਹੋਏ  ਪਤਵੰਤੇ ਸਾਹਿਬਾਨ  ਤੇ ਦਾਸ  ਦੀ  ਚਾਹ ਪਾਣੀ ਦੀ  ਸੇਵਾ  ਕੀਤੀ।
 
ਸਾਰਿਆਂ ਵਲੋਂ ਹੀ ਬਹੁਤ  ਪਿਆਰ ਸਤਿਕਾਰ  ਮਿਲਿਆ  ਸਭ ਦਾ  ਬਹੁਤ ਬਹੁਤ ਧੰਨਵਾਦ। 
 
ਉਸ ਸਮੇਂ ਦੀਆਂ ਕੁਝ  ਇਤਿਹਾਸਕ  ਤਸਵੀਰਾਂ ਮਿੱਤਰ  ਪਿਆਰਿਆਂ ਦੀਆਂ  ਅਸੀਸਾਂ ਲਈ ਹਾਜ਼ਰ ਹਨ।
 
ਬਹੁਤ  ਹੀ  ਨਿਮਰਤਾ ਅਤੇ ਅਦਬ ਸਹਿਤ 
ਡਾ  ਹਰੀ ਸਿੰਘ ਜਾਚਕ 
 
The five-day-long prestigious annual `Amritsar Sahit Utsav and Book Fair 2023’, was held from February 14 to February 18 at the iconic campus of Khalsa College. At least 80 publishers from all over India and more than 100 national and state level literary figures  participated in this mega event.There was a number of new books released during the occasion and literary discussions, debates and seminars were held. People with literary interests look forward to this fair.
 
The Chief Guests of the opening ceremony was Jathedar Sri Akal Takht, Giani Harpreet Singh  while Khalsa College Governing Council honorary secretary Rajinder Mohan Singh Chhina presided over the session.
 
On 16 Feb.2023 afternoon, historical Kavi Darbar was held which was presided over by S Lakhwinder Singh Lakha Chairman Mann Punjabian Te International Manch and Chief Guest was Dr Mehal Singh. Stage was conducted  by my disciple  Respected  Rajbir Kaur Grewal.Alongwith other poets, I recited this poem in clappings and  Echoes of cheers by respected  audience.
 
Dr Hari Singh Jachak

You may also like

Leave a Comment