ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਦਾਸ ਦੁਆਰਾ ਪੰਜ ਜਿਲਦਾਂ ਵਿੱਚ ਲਿਖੇ ਗਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਸਾਲਾ ਇਤਿਹਾਸ ਬਾਰੇ ਅਤੇ ਹੋਰ ਜਥੇਬੰਦਕ ਵਿਚਾਰਾਂ ਸਰਦਾਰ ਪਿਰਥੀ ਸਿੰਘ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਦਾਸ ਦੁਆਰਾ ਪੰਜ ਜਿਲਦਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 50ਸਾਲਾ ਇਤਿਹਾਸ ਲਿਖਿਆ ਗਿਆ ਹੈ। ਇਸ ਨੂੰ ਲਿਖਣ ਦੀ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਨੇ 9 ਫਰਵਰੀ 2020 ਨੂੰ ਦਾਸ ਦੀ ਝੋਲੀ ਵਿੱਚ ਪਾਈ ਸੀ। ਦਾਸ ਨੇ ਪਿਛਲੇ ਕਰੀਬ ਢਾਈ ਸਾਲ ਲਗਾ ਕੇ ਇਹ ਲਿਖਿਆ ਹੈ।ਇਸ ਇਤਿਹਾਸ ਵਿਚ ਪਿਛਲੇ 50ਸਾਲਾਂ ਤੋਂ ਸਟੱਡੀ ਸਰਕਲ ਦੁਆਰਾ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦਾ ਸੰਖੇਪ ਵੇਰਵਾ ਨਾਵਾਂ, ਥਾਵਾਂ ਤੇ ਘਟਨਾਵਾਂ ਨੂੰ ਮੁੱਖ ਰੱਖਕੇ ਤਰੀਕਵਾਰ, ਵਿਸ਼ੇਵਾਰ ਤੇ ਤਰਤੀਬਵਾਰ ਦਿੱਤਾ ਗਿਆ ਹੈ। ਇਸ ਦੀਆਂ ਪੰਜ ਜਿਲਦਾਂ ਅਤੇ 1732 ਪੰਨੇ ਹਨ। ਇਸ ਵਿੱਚ ਚੌਵੀ ਅੰਤਿਕਾਵਾਂ ਵੀ ਹਨ ਜਿਨਾਂ ਵਿੱਚ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਸੰਖੇਪ ਵੇਰਵਾ ਹੈ। ਭਾਵੇਂ ਇਸ ਨੂੰ ਲਿਖਦੇ ਸਮੇਂ ਦੌਰਾਨ ਹੀ ਨੌਜਵਾਨ ਬੇਟਾ ਭੁਪਿੰਦਰ ਸਿੰਘ ਅਕਾਲ ਚਲਾਣਾ ਕਰ ਗਿਆ ਪਰ ਅਕਾਲ ਪੁਰਖ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਇਤਿਹਾਸ ਸੰਪੂਰਨ ਕਰਵਾਇਆ। ਮੈਂ ਉਮੀਦ ਕਰਦਾ ਹਾਂ ਕਿ ਇਹ ਇਤਿਹਾਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਵਿੱਖਤ ਪੀੜੀ ਦਾ ਮਾਰਗ ਦਰਸ਼ਨ ਕਰੇਗਾ।
ਧੰਨਵਾਦੀ ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਨਿਸ਼ਕਾਮ ਸੇਵਾਦਾਰਾਂ ਦਾ ਜਿਨਾਂ ਨੇ ਇਹ ਇਤਿਹਾਸ ਸਿਰਜਿਆ ਅਤੇ ਦਾਸ ਨੂੰ ਸੁਪਰੀਮ ਕੌਂਸਲ ਰਾਹੀਂ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ। ਸਰਦਾਰ ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਬੀਬਾ ਪ੍ਰਭਜੋਤ ਕੌਰ ਕੋਆਰਡੀਨੇਟਰ, ਸਰਦਾਰ ਗੁਰਜਿੰਦਰ ਸਿੰਘ, ਸਰਦਾਰ ਹਰਮੀਤ ਸਿੰਘ ਤੇ ਵਿਸ਼ੇਸ਼ ਧੰਨਵਾਦ ਸਰਦਾਰ ਪਿਰਥੀ ਸਿੰਘ ਸਕੱਤਰ ਜਨਰਲ ਤੇ ਸਰਦਾਰ ਜਤਿੰਦਰਪਾਲ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਨਾਂ ਨੇ ਯੋਗ ਸੇਧ ਦੇ ਕੇ ਅਤੇ ਸੁਧਾਈ ਕਰਵਾ ਕੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ।
ਸਰਦਾਰ ਪਿਰਥੀ ਸਿੰਘ ਜੀ ਸਕੱਤਰ ਜਨਰਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 50ਵੇਂ ਸਾਲਾਨਾ ਸਮਾਗਮ ਮੌਕੇ ਇਸ ਇਤਿਹਾਸ ਬਾਰੇ ਅਤੇ ਜਥੇਬੰਦਕ ਵਿਚਾਰਾਂ ਨਾਲ ਸਾਂਝ ਪਾਈ। ਓਨਾਂ ਦੇ ਵਿਚਾਰਾਂ ਨੂੰ ਜਰੂਰ ਸੁਣਨਾ ਜੀ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ।
ਡਾ. ਹਰੀ ਸਿੰਘ ਜਾਚਕ
9988321245
9988321246
50year History of Guru Gobind Singh Study Circle :
Views of Sardar Pirthi Singh Secretary General Guru Gobind Singh Study Circle
Link
Guru Godind Singh Study Circle is socio-religious-cultural-non-political, academic organization in which the students, youths, teachers, authors and other wings related to human being, after getting the knowledge of “Sarab Sanjhe Updesh” as enshrined in Guru Granth Sahib & Sikh History, will, adopt it in their individual life.
Aims:
(a) To create awareness about our rich and glorious heritage (The way of life, as enshrined in Shri Guru Granth Sahib by the Ten Gurus and as exhibited by our history, are integral part of our heritage)
(b) To eradicate social and other evils, superstitions and to strive for the upliftment of the moral character and values.
(c) To encourage non-professional recital of gurbani (Kirtan) and to launch a staunch campaign for the same.
(d) To educate people about the ill designs of unholy and untruthful individuals, who personify themselves as Guru and to strengthen the respect, dedication & faith in Shri Guru Granth Sahib.
(e) To restructure and transform the society into caste less social system based on universal brotherhood of mankind and fatherhood of God.
(f) To launch a movement in the fields of Literature, Culture, Social Service, Education and other aspects, as per universal welfare approach of Gurbani.
The ultimate aim is ….
…….Sarbat da bhala
I wrote 25 year history of Guru Gobind Singh Study Circle on the basis of writings in Monthly Mazagine 'Sada Virsa Sada Gaurav' and other documents relating to the Organisation.It was released by then Chief Minister of Punjab S Parkash Singh Badal and President Shiromani Gurduara Parbanthak Committee S Gurcharan Singh Tohra on 4th October 1997 during International Students Conference held at its Head Office, Model Town Extention, Ludhiana.
Sewa of writing of 50years history of this esteemed NGO was bestowed to me on 9th Feb 2020 by Supreme Council of Guru Gobind Singh Study Circle. With God's grace, I collected entire data and then arranged the same datewise and subjectwise.After that with the help of coordinator Bhai Kahn Singh Nabha Institute Mrs Prabhjot Kaur , all data was typed and saved in computor and finally after more than two year and seven months,it was compiled in 20 volumes.The draft was submitted to Supreme Council on 10th September 2022 and it was unanimously decided that this should be published and released in 50th year Golden Jublee Samagam. S. Jatinderpal Singh Chairman Cairman and S Pirthi Singh Secretary General thoroughly checked the Draft from all angles and it was got printed in five volumes and released on 13th November 2022 In Auditorium of Guru Nanak Dev Engg. College ,the vanue of 50th Annual Samagam by Five Founder Members,S Partap Singh,Sardar Inderpal Singh, Dr. Devinder Singh Barru Sahib and Sant Karamjit Singh Yamunanagar and others. On this occasion, Respected Sardar Pirthi Singh Secretary General shared his views regarding organization and this book before it was released. About 500 hunderd delegates from India and abroad listened it in pin drop silence.
Kindly listen his views and share it further .
My YouTube Channel
Dr Hari Singh Jachak
may kindly be subscribed.
With great regards
Dr. Hari Singh Jachak
9988321245
9988321246