Home » ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ 18 ਦਸੰਬਰ ਨੂੰ ਹੋ ਰਹੇ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ 18 ਦਸੰਬਰ ਨੂੰ ਹੋ ਰਹੇ

by Dr. Hari Singh Jachak
ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ 18 ਦਸੰਬਰ ਨੂੰ ਹੋ ਰਹੇ

16ਵੇਂ ਸਾਲਾਨਾ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਪ੍ਰਮੁਖ ਤੇ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਪੋਸਟਰ ਰਿਲੀਜ਼*
ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੰਪਲੈਕਸ, ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਡਾ ਹਰੀ ਸਿੰਘ ਜਾਚਕ ਚੇਅਰਮੈਨ, ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਡਾ ਬਲਵਿੰਦਰ ਪਾਲ ਸਿੰਘ ਐਡੀ. ਚੀਫ ਸਕੱਤਰ, ਭਾਸ਼ਾਵਾਂ, ਸਰਦਾਰ ਜਸਪਾਲ ਸਿੰਘ ਪਿੰਕੀ, ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ,ਇੰਗਲੈਂਡ ਤੋਂ ਪਹੁੰਚੇ ਸ. ਲਖਵਿੰਦਰ ਸਿੰਘ ਲੱਖਾ ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰ ਰਾਸ਼ਟਰੀ ਸਾਹਿਤਕ ਮੰਚ ਯੂ.ਕੇ., ਪ੍ਰੋ. ਗੁਰਵਿੰਦਰ ਕੌਰ ਕਨਵੀਨਰ, ਜਸਵਿੰਦਰ ਕੌਰ ਜੱਸੀ ਦਫ਼ਤਰ ਸਕੱਤਰ, ਸ. ਹਰਭਜਨ ਸਿੰਘ ,ਕੁਲਵਿੰਦਰ ਕੌਰ ਕਿਰਨ ਤੇ ਹੋਰ ਮੈਂਬਰ ਸਾਹਿਬਾਨ ਸ਼ਾਮਲ ਹੋਏ ਅਤੇ 18 ਦਸੰਬਰ, 2022 ਨੂੰ ਕੀਤੇ ਜਾ ਰਹੇ ਸਨਮਾਨ ਸਮਾਰੋਹ ਬਾਰੇ ਦੀਰਘ ਵਿਚਾਰਾਂ ਕੀਤੀਆਂ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਗਿਆ ਅਤੇ ਦੇਸ਼ ਵਿਦੇਸ਼ ਤੋਂ ਪਹੁੰਚ ਰਹੇ ਪਤਵੰਤੇ ਸੱਜਣਾਂ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ 80 ਨਾਮਵਰ ਕਵਿਤਰੀਆਂ ਨੁੰ ਸਨਮਾਨਿਤ ਕੀਤਾ ਜਾ ਰਿਹਾ ਹੈ।ਇਨਾਂ ਸਤਿਕਾਰਯੋਗ ਕਵਿਤਰੀਆਂ ਦੇ ਸਤਿਕਾਰ ਲਈ ਕੀਤੇ ਜਾ ਰਹੇ ਪਰਬੰਧਾਂ ਬਾਰੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਸ਼ੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਮਾਗਮ ਨੂੰ ਸੁਚਾਰੂ ਰੂਪ ਵਿੱਚ ਚਲਾਉਂਣ ਲਈ ਲੋਕਲ ਕਮੇਟੀ ਦਾ ਗਠਨ ਵੀ ਕਰਨ ਤੇ ਵਿਚਾਰ ਕੀਤਾ ਗਿਆ।


ਇਸ ਸਮਾਗਮ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਸ. ਗੁਰਮੀਤ ਸਿੰਘ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਿੰ. ਕਵਲਜੀਤ ਕੌਰ, ਵਾਈਸ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ. ਗੁਰਚਰਨ ਸਿੰਘ ਸਕੱਤਰ ਜਨਰਲ, ਸ. ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਸ. ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ, ਸ. ਇੰਦਰਪਾਲ ਸਿੰਘ ਆਨਰੇਰੀ ਡਾਇਰੈਕਟਰ ਨਨਕਾਣਾ ਐਜ਼ੂਕੇਸ਼ਨਲ ਟਰੱਸਟ, ਸ. ਪਿਰਥੀ ਸਿੰਘ ਚੀਫ਼ ਆਰਗੇਨਾਈਜ਼ਰ, ਡਾ. ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਪਟਿਆਲਾ, ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, ਡਾ. ਗੁਰਪਾਲ ਸਿੰਘ ਅਕਾਦਮਿਕ ਮੁੱਖੀ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਸ. ਹਰਦੀਪ ਸਿੰਘ ਚੀਫ਼ ਐਡਮਨਿਸਟ੍ਰੇਟਰ, ਡਾ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਸਕੱਤਰ (ਭਾਸ਼ਾਵਾਂ), ਸ. ਮਨਜੀਤ ਸਿੰਘ ਮੋਹਾਲੀ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਡਾ. ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਇਸਤਰੀ ਕੌਂਸਲ, ਸ. ਜਸਪਾਲ ਸਿੰਘ ਪਿੰਕੀ ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੌਥ, ਡਾ. ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ, ਸ. ਸੁਰਜੀਤ ਸਿੰਘ ਜ਼ੋਨਲ ਪ੍ਰਧਾਨ, ਸ. ਜਸਪਾਲ ਸਿੰਘ ਕੋਚ ਜ਼ੋਨਲ ਸਕੱਤਰ, ਸਰਦਾਰ ਹਰਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ,ਸ੍ਰੀ ਮਤੀ ਕਵਿਤਾ ਖੁਲਰ, ਇੰਚਾਰਜ ਅਜੀਤ ਆਫਿਸ ਲੁਧਿਆਣਾ, ਪ੍ਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ, ਸ. ਦਰਸ਼ਨ ਸਿੰਘ ਭੰਮੇ, ਸ. ਅਮਰਜੀਤ ਸਿੰਘ, ਜਨਰਲ ਸਕੱਤਰ ਗੁਰਦੁਆਰਾ ਸੈਕਟਰ 34, ਚਰਨਜੀਤ ਕੌਰ ਪਟਿਆਲਾ, ਸ. ਸੋਹਨ ਸਿੰਘ ਗੈਂਦੂ ਹੈਦਰਾਬਾਦ, ਡਾ. ਤ੍ਰਿਪਤਾ ਕੇ ਸਿੰਘ, ਡਾ. ਕਮਲਜੀਤ ਕੌਰ ਆਦਿਕ ਪਹੁੰਚ ਰਹੇ ਹਨ।
ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਇਸ ਸਮਾਗਮ ਵਿੱਚ ਵਿਦੇਸ਼ਾਂ ਤੋਂ ਬਹੁਤ ਹੀ ਸਤਿਕਾਰਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਖ਼ਸੀਅਤਾਂ ਸ. ਅਜੈਬ ਸਿੰਘ ਚੱਠਾ ਪ੍ਰਧਾਨ ਜਗਤ ਪੰਜਾਬੀ ਸਭਾ ਕੈਨੇਡਾ, ਸ. ਦਲਜੀਤ ਸਿੰਘ ਗੈਂਦੂ ਕੈਨੇਡਾ, ਚੇਅਰਮੈਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਕੈਨੇਡਾ, ਸਰਦਾਰਨੀ ਕੁਲਵੰਤ ਕੌਰ ਚੰਨ ਫਰਾਂਸ, ਸਰਦਾਰਨੀ ਕੁਲਵਿੰਦਰ ਕੌਰ ਕੋਮਲ, ਚੇਅਰਪਰਸਨ ਸਪਰਿੰਗਡੇਲ ਇੰਡੀਅਨ ਸਕੂਲ ਸ਼ਾਰਜਾਹ, ਡੁਬਈ, ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਇੰਗਲੈਂਡ, ਸ. ਦਲਜੀਤ ਸਿੰਘ ਨਿਊਜੀਲੈਂਡ, ਸ. ਮਨਜਿੰਦਰ ਸਿੰਘ ਨਿਊਜੀਲੈਂਡ, ਸੁਰਿੰਦਰ ਸਿਦਕ ਆਸਟ੍ਰੇਲੀਆ ਆਦਿ ਤੋਂ ਸ਼ਾਮਲ ਹੋ ਰਹੀਆਂ ਹਨ।

   ਪਾਤਸ਼ਾਹ  ਜੀ  ਦੇ ਚਰਨਾਂ ਵਿੱਚ  ਸਾਰੇ ਸਮਾਗਮ  ਦੀ  ਨਿਰਵਿਘਨਤਾ ਸਹਿਤ ਸੰਪੂਰਨਤਾ ਲਈ  ਅਰਦਾਸ  ਕੀਤੀ ਗਈ। 

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
ਚੀਫ ਕੋਲੈਬੋਰੇਟਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ
ਚੇਅਰਮੈਨ, ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ
9988321245
9988321246

You may also like

Leave a Comment