ਅਭੁੱਲ ਯਾਦਾਂ
Memorable Memories
ਗੁਰੂ ਅਮਰਦਾਸ ਹਾਲ ਇੰਦੋਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਵੀ ਦਰਬਾਰ
ਗੁਰੂ ਅਮਰਦਾਸ ਹਾਲ ਇੰਦੋਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਵੀ ਦਰਬਾਰ 15 ਅਗਸਤ ਸ਼ਾਮ 7.00 ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦੋਰ ਵਲੋਂ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ ਜਿਸ ਵਿੱਚ ਪਰਸਿੱਧ ਸੰਗੀਤਕਾਰ ਅਵਤਾਰ ਸਿੰਘ ਤਾਰੀ ਅੰਮ੍ਰਿਤਸਰ, ਇੰਜ ਕਰਮਜੀਤ ਸਿੰਘ ਨੂਰ ਜਲੰਧਰ, ਸੁਲੱਖਣ ਸਿੰਘ ਨਿਰਾਲਾ ਸੁਨਾਮ, ਅਮਰਜੀਤ ਸਿੰਘ ਅਮਰ,ਦਿੱਲੀ, ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਅਤੇ ਦਾਸ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਜੈਕਾਰਿਆਂ ਦੀ ਗੂੰਜ ਵਿੱਚ ਸੁਣਾ ਕੇ ਨਿਹਾਲ ਕੀਤਾ ।
ਸਰਦਾਰ ਮਨਜੀਤਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਪਤਵੰਤਿਆਂ ਵਲੋਂ ਕਵੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ ।
ਇਸ ਦੇ ਨਾਲ ਨਾਲ ਹੀ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਇਦੋਰ ਦੇ ਵੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਇਸ ਪਾਵਨ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਸਮੇਂ 1568 ਬਿਕਰਮੀ ਵਿੱਚ ਆਏ ਸਨ ਅਤੇ ਏਥੇ ਇਮਲੀ ਦੇ ਦਰਖਤ ਹੇਠ ਸਜ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੀ।
ਕੁਝ ਤਸਵੀਰਾਂ ਰਾਹੀਂ ਮਿੱਤਰ ਪਿਆਰਿਆਂ ਨਾਲ ਸਾਂਝ ਪਾ ਰਿਹਾ ਹਾਂ ਜੀ ਉਮੀਦ ਹੈ ਪਰਵਾਨ ਕਰੋਗੇ ਜੀ ।
ਇਸ ਸ਼ਹਿਰ ਵਿਖੇ ਬਹੁਤ ਵੱਡਾ ਚਿੜੀਆ ਘਰ, ਲਾਲ ਬਾਗ ਅਤੇ ਹੋਰ ਵੀ ਵੇਖਣ ਯੋਗ ਸਥਾਨ ਦੇਖੇ। ਆਉਂਦੇ ਦਿਨਾਂ ਵਿੱਚ ਓਨਾ ਬਾਰੇ ਵੀ ਮਿੱਤਰ ਪਿਆਰਿਆਂ ਨੂੰ ਜਾਣੂ ਕਰਵਾਵਾਂਗਾ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246