Home » ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਾਹਿਤਕ ਸਮਾਗਮ

ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਾਹਿਤਕ ਸਮਾਗਮ

by Dr. Hari Singh Jachak
img

ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਾਹਿਤਕ ਸਮਾਗਮ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਦੇ ਦਰਸ਼ਨ
ਇਕ ਪੰਥ ਦੋ ਕਾਜ
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak

ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ ਸਬਰ ਅਤੇ ਸਹਿਕਦੀ ਵਿਰਾਸਤ ਦੇ ਲੋਕ ਅਰਪਣ ਸਮਾਰੋਹ ਵਿੱਚ ਖਟਕੜ ਕਲਾਂ ਵਿਖੇ ਦਾਸ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਇਸ ਸਮਾਗਮ ਬਾਰੇ ਕਲ ਜਾਂ ਪਰਸੋਂ ਪੋਸਟ ਪਾਵਾਂਗਾ। ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਘਰ ਅਤੇ ਅਜਾਇਬ ਘਰ ਦੇ ਦਰਸ਼ਨਾਂ ਦੀਆਂ ਫੋਟੋਆਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। ਬਣਤ ਇਸ ਤਰ੍ਹਾਂ ਬਣੀ ਕਿ ਹੋਣਹਾਰ ਕਵੀ ਸੁਖਜਿੰਦਰ ਮੁਹਾਰ, ਡਾ ਸਕੰਦਰ ਚੰਦ ਭਾਨ ਅਤੇ ਜਸਵੀਰ ਫੀਰਾ ਜੈਤੋ ਕੋਟਕਪੂਰਾ ਤੋਂ ਖਟਕੜ ਕਲਾਂ ਜਾਂਦੇ ਹੋਏ ਲੁਧਿਆਣਾ ਤੋਂ ਦਾਸ ਨੂੰ ਵੀ ਆਪਣੇ ਨਾਲ ਲੈ ਗਏ। ਰਸਤੇ ਵਿੱਚ ਸਾਹਿਤਕ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਿ 9.30 ਵਜੇ ਸਵੇਰੇ ਹੀ ਖਟਕੜ ਕਲਾਂ ਵੀ ਪਹੁੰਚ ਗਏ। ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ ‘ਸਬਰ’ ਅਤੇ ‘ਸਹਿਕਦੀ ਵਿਰਾਸਤ’ ਦਾ ਲੋਕ ਅਰਪਣ ਸਮਾਰੋਹ 11 ਵਜੇ ਸ਼ੁਰੂ ਹੋਣਾ ਸੀ ਇਸ ਲਈ ਅਸੀਂ ਚਾਰੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਦੇ ਦਰਸ਼ਨ ਕਰਨ ਚਲੇ ਗਏ ਅਤੇ ਘਰ ਵਿੱਚ ਸੰਭਾਲੀਆਂ ਪਈਆਂ ਇਤਿਹਾਸਕ ਵਸਤੂਆਂ ਦੇਖੀਆਂ।ਉਪਰੰਤ ਬਹੁਤ ਹੀ ਵਧੀਆ ਢੰਗ ਨਾਲ ਬਣਾਏ ਹੋਏ ਅਜਾਇਬ ਘਰ ਵਿੱਚ ਜਾ ਕੇ ਇਤਿਹਾਸਕ ਫੋਟੋਆਂ ਅਤੇ ਡਾਕੂਮੈਂਟਰੀ ਫਿਲਮ ਦੇਖੀ। ਇਸ ਬਾਰੇ ਨਾਲ ਦੀ ਨਾਲ ਬਣਾਈ ਕਵਿਤਾ ਮਿੱਤਰ ਪਿਆਰਿਆਂ ਨਾਲ ਸਾਂਝੀ ਕਰ ਰਿਹਾ ਹਾਂ।
ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ
ਸਕੰਦਰ,ਜਾਚਕ ਅਤੇ ਜਸਵੀਰ ਫੀਰਾ,
ਬਹਿ ਗਏ ਸੁਖਜਿੰਦਰ ਮੁਹਾਰ ਦੀ ਕਾਰ ਚਾਰੇ।
ਖਟਕੜ ਕਲਾਂ ਵੱਲ ਭੱਜਦੀ ਜਾ ਰਹੀ ਸੀ,
ਗੱਲਾਂ ਕਰਦੇ ਰਹੇ ਅਸੀਂ ਵਿਚਕਾਰ ਚਾਰੇ।
ਪਿੰਡ ਪਹੁੰਚਦੇ ਸਾਰ ਹੀ ਭਗਤ ਸਿੰਘ ਦੇ,
ਜੱਦੀ ਘਰ ਗਏ ਨਾਲ ਸਤਿਕਾਰ ਚਾਰੇ।
ਯਾਦਗਾਰੀ ਸਭ ਵਸਤੂਆਂ ਤੱਕ ਰਹੇ ਸੀ,
ਘਰ ਦੇ ਵਿਹੜੇ ਵਿੱਚ ਜਾਂਦੇ ਹੀ ਸਾਰ ਚਾਰੇ।
ਯਾਦਗਾਰੀ ਤਸਵੀਰਾਂ ਖਿਚਵਾ ਕੇ ਤੇ,
ਆਏ ਘਰ ਤੋਂ ਅਸੀਂ ਸਾਂ ਬਾਹਰ ਚਾਰੇ।
ਅਜਾਇਬ ਘਰ ਦੇ ਵਿੱਚ ਫਿਰ ਅਸੀਂ ਪਹੁੰਚੇ,
ਕਰਨ ਸ਼ਹੀਦਾਂ ਦੇ ਦਰਸ਼ਨ ਦੀਦਾਰ ਚਾਰੇ।
ਹਰ ਇਕ ਤਸਵੀਰ ਹੀ ਬੋਲ ਰਹੀ ਸੀ,
ਸਾਹਵੇਂ ਤੱਕ ਰਹੇ ਸਾਂ ਸਾਕਾਰ ਚਾਰੇ।
ਸਾਡੇ ਖੂਨ ਉਬਾਲੇ ਸੀ ਖਾਣ ਲੱਗ ਪਏ,
ਭਾਵੁਕ ਹੋ ਰਹੇ ਸਾਂ ਵਾਰ ਵਾਰ ਚਾਰੇ।
ਹੋ ਗਈ ਸੀ ਯਾਤਰਾ ਸਫਲ ਸਾਡੀ,
ਆਪੋ ਵਿੱਚ ਸਾਂ ਕਰ ਰਹੇ ਵਿਚਾਰ ਚਾਰੇ।
ਯਾਦਗਾਰੀ ਇਹ ਯਾਦਾਂ ਦੇ ਨਾਲ ‘ਜਾਚਕ’,
ਪਹੁੰਚ ਗਏ ਸਮਾਗਮ ਵਿਚਕਾਰ ਚਾਰੇ।
ਪਹੁੰਚ ਗਏ ਸਮਾਗਮ ਵਿਚਕਾਰ ਚਾਰੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment