Home » ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਜੀ

ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਜੀ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

https://youtu.be/iUNJj0km3Pw
https://youtu.be/ZKOTy6yMvpg

ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਆਪ ਜੀ ਦਾ
ਜਨਮ 1563 ਈਸਵੀ ਵਿੱਚ ਗੋਇੰਦਵਾਲ ਵਿਖੇ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਜੀ ਦੇ ਨਾਨਾ ਅਤੇ ਤੀਸਰੇ ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ’ ਦਾ ਵਰ ਦਿੱਤਾ ਸੀ।

      ਆਪ ਨੇ ਪੰਡਿਤ ਕੇਸ਼ਵ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਸੰਸਕ੍ਰਿਤ ਅਤੇ ਫਾਰਸੀ ਦੇ ਬਹੁਤ ਸਾਰੇ ਗ੍ਰੰਥਾਂ ਨੂੰ ਪੜ੍ਹਿਆ। ਬਚਪਨ ਤੋਂ ਹੀ ਆਪ ਵਿਦਵਾਨ ਤੇ ਸੂਝਵਾਨ ਸਨ।ਆਪ ਦਾ ਵਿਆਹ ਫਿਲੌਰ ਸ਼ਹਿਰ ਦੇ ਕਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਆਪ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਨਮ ਲਿਆ।1582 ਈ: ਵਿੱਚ ਆਪ ਗੁਰਗੱਦੀ ‘ਤੇ ਬਿਰਾਜਮਾਨ ਹੋਏ।ਆਦਿ ਗ੍ਰੰਥ ਦੀ ਸੰਪਾਦਨਾ ਕੀਤੀ।ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ।ਆਪ ਨੇ 1589 ਈਸਵੀ ਨੂੰ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਵਾਇਆ। ਆਪ ਨੇ ਸਰਬ ਸਾਂਝੇ ਧਰਮ ’ਤੇ ਚਲਦਿਆਂ ਸਿੱਖਾਂ ਦੇ ਮਹਾਨ ਮੰਦਿਰ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਪਾਸੋਂ ਰਖਵਾਈ। ਆਪ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਤਰਨ-ਤਾਰਨ,ਕਰਤਾਰਪੁਰ, ਸ੍ਰੀ ਹਰਗੋਬਿੰਦਪੁਰ, ਛੇਹਰਟਾ ਆਦਿ ਨਗਰਾਂ ਨੂੰ ਵਸਾਇਆ।

ਗੁਰੂ ਘਰ ਦੇ ਦੋਖੀਆਂ ਨੇ ਆਪ ਜੀ ਦੇ ਖਿਲਾਫ਼ ਜਹਾਂਗੀਰ ਦੇ ਕੰਨ ਭਰੇ ਅਤੇ ਗੁੱਸੇ ਵਿੱਚ ਆ ਕੇ ਜਹਾਂਗੀਰ ਨੇ ਆਪ ਨੂੰ ਕੈਦ ਕਰ ਲਿਆ ਅਤੇ ਅਨੇਕਾਂ ਕਸ਼ਟ ਦਿੱਤੇ ਗਏ। ਜੇਠ-ਹਾੜ੍ਹ ਕੜਕਦੀ ਧੁੱਪ ਅਤੇ ਗਰਮੀ ਵਿੱਚ ਆਪ ਨੂੰ ਤੱਤੀ ਤਵੀ ‘ਤੇ ਬਿਠਾਇਆ ਗਿਆ ਤੇ ਸਿਰ ਵਿੱਚ ਗਰਮ-ਗਰਮ ਰੇਤਾ ਪਾਈ ਗਈ। ਉਪਰੰਤ ਆਪ ਨੂੰ ਉਬਲਦੀ ਦੇਗ ਵਿੱਚ ਪਾਇਆ ਗਿਆ ਪਰ ਆਪ ਨੇ ਸਿਦਕ ਨਾ ਹਾਰਿਆ ਅਤੇ ਖਿੜੇ ਮੱਥੇ ਸ਼ਹਾਦਤ ਪ੍ਰਾਪਤ ਕੀਤੀ।ਉਸ ਤੋਂ ਪਹਿਲਾਂ ਆਪ ਨੇ ਆਪਣੇ ਸਪੁੱਤਰ (ਗੁਰੂ) ਹਰੋਗਬਿੰਦ ਜੀ ਨੂੰ ਗੁਰਗੱਦੀ ਸੌਂਪ ਦਿੱਤੀ।

   ਦਾਸ ਨੇ ਗੁਰੂ ਜੀ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਲਿਖੀ ਹੈ ਅਤੇ ਇਸ ਦੀ' ਵੀਡੀਓ ਦੀ ਐਡਿਟਿੰਗ ਕਰਕੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਯੂ ਟਿਊਬ ਤੇ ਪੋਸਟ ਕੀਤੀ ਹੈ। ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਨੂੰ ਸੁਣ ਕੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ ਅਤੇ ਮੇਰੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

https://youtu.be/iUNJj0km3Pw
https://youtu.be/ZKOTy6yMvpg

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

Guru Arjan Dev was the first of the two Gurus martyred in the Sikh faith and the fifth of the ten total Sikh Gurus. He compiled the first official edition of the Sikh scripture called the Adi Granth, which later expanded into the Guru Granth Sahib.

   I have written a Poem regarding Life history of Guru Arjun Dev Ji and video of the same has been prepared and edited by my friend Sardar Jagdeep Singh Kirat World and posted on My YouTube Channel

Dr Hari Singh Jachak.
Kindly listen and share it further. Also subscribe my YouTube Channel please.

https://youtu.be/iUNJj0km3Pw
https://youtu.be/ZKOTy6yMvpg

With great regards

Dr. Hari Singh Jachak
9988321245
9988321246

You may also like

Leave a Comment