ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ
ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
https://www.facebook.com/reel/216715431309817/
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ 17ਵੇਂ ਸਲਾਨਾ ਸਮਾਗਮ ਦੀਆਂ ਕੁਝ ਇਤਿਹਾਸਕ ਤਸਵੀਰਾਂ ਤੇ ਸੰਖੇਪ ਰਿਪੋਰਟ (ਉਦਘਾਟਨੀ ਅਤੇ ਪਹਿਲਾ ਸੈਸ਼ਨ)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਤਾਰਵੇਂ ਸਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਪਤਵੰਤੇ ਸੱਜਣ, ਉਭਰਦੇ ਕਵੀ ਅਤੇ ਮਹਾਨ ਵਿਦਵਾਨ ਸ਼ਾਮਲ ਹੋਏ। ਉਦਘਾਟਨੀ ਅਤੇ ਪਹਿਲੇ ਸੈਸ਼ਨ ਵਿੱਚ ਸ਼੍ਰੋਮਣੀ ਸਟੇਟ ਤੇ ਨੈਸ਼ਨਲ ਅਵਾਰਡੀ ਸਰਦਾਰ ਅਮਰੀਕ ਸਿੰਘ ਤਲਵੰਡੀ, ਪ੍ਰਸਿੱਧ ਗ਼ਜ਼ਲਗੋ ਅਤੇ ਸਟੇਟ ਤੇ ਨੈਸ਼ਨਲ ਅਵਾਰਡੀ ਡਾ ਗੁਰਚਰਨ ਕੌਰ ਕੋਚਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਸਕੱਤਰ ਸਰਦਾਰ ਹਰਮੋਹਿੰਦਰ ਸਿੰਘ, ਸਰਦਾਰ ਜਤਿੰਦਰਪਾਲ ਸਿੰਘ ਤੇ ਸਰਦਾਰ ਪਰਤਾਪ ਸਿੰਘ ਸਾਬਕਾ ਚੇਅਰਮੈਨ ਸਟੱਡੀ ਸਰਕਲ,ਪ੍ਰਸਿੱਧ ਕਵੀਸ਼ਰ ਸਰਦਾਰ ਦਰਸ਼ਨ ਸਿੰਘ ਭੰਮੇ, ਪਿੰਗਲ ਤੇ ਅਰੂਜ ਦੇ ਗਿਆਤਾ ਸਰਦਾਰ ਸੁਲੱਖਣ ਸਿੰਘ ਸਰਹੱਦੀ, ਸ਼੍ਰੋਮਣੀ ਪੰਥਕ ਕਵੀ ਸਭਾ ਦੇ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬਲ,ਪ੍ਰਸਿੱਧ ਪੰਥਕ ਕਵੀ ਤੇ ਛੇ ਮਹਾਂਕਾਵਿ ਲਿਖਣ ਵਾਲੇ ਸਰਦਾਰ ਗੁਰਦਿਆਲ ਸਿੰਘ ਨਿਮਰ,ਸਰਦਾਰ ਇੰਦਰਪਾਲ ਸਿੰਘ ਪਟਿਆਲਾ ਸੰਚਾਲਕ ਇੰਦਰ ਧਨੁੱਸ਼, ਸਰਦਾਰ ਕੁਲਵੰਤ ਸਿੰਘ ਸੈਦੋਕੇ, ਡਾਕਟਰ ਹਰੀ ਸਿੰਘ ਜਾਚਕ ਤੇ ਹੋਰ ਪਤਵੰਤੇ ਆਦਿ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਭਾਈ ਗੁਰਨਾਮ ਸਿੰਘ ਜੀ ਨੇ ਗੁਰਬਾਣੀ ਦੇ ਸ਼ਬਦ ਨਾਲ਼ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਸਰਦਾਰ ਅਮਰੀਕ ਸਿੰਘ ਤਲਵੰਡੀ ਜੀ ਨੇ ਉਦਘਾਟਨੀ ਸ਼ਬਦ ਕਹੇ।ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਕਾਰਜਸ਼ਾਲਾ ਬਾਰੇ ਸੰਖੇਪ ਜਾਣਕਾਰੀ ਦਿੱਤੀ।ਸਰਦਾਰ ਸੁਲੱਖਣ ਸਿੰਘ ਸਰਹੱਦੀ ਜੀ ਨੇ ਪਿੰਗਲ ਤੇ ਅਰੂਜ਼ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਉਪਰੰਤ ਡਾ ਗੁਰਚਰਨ ਕੌਰ ਕੋਚਰ ਜੀ ਨੇ ਗ਼ਜ਼ਲ ਦੇ ਵਿਸ਼ੇਸ਼ ਪੱਖਾਂ ਤੇ ਭਾਵਪੂਰਤ ਲੈਕਚਰ ਦਿੱਤਾ। ਸਵਾਲ ਜਵਾਬ ਸੈਸ਼ਨ ਵਿੱਚ ਸਿਖਿਆਰਥੀਆਂ ਨੇ ਕਵਿਤਾ ਬਾਰੇ ਕਈ ਸਵਾਲ ਕੀਤੇ ਅਤੇ ਡਾਕਟਰ ਗੁਰਚਰਨ ਕੌਰ ਕੋਚਰ ਜੀ ਨੇ ਤਸੱਲੀਬਖ਼ਸ਼ ਜਵਾਬ ਦਿੱਤੇ।
ਪ੍ਰਸਿੱਧ ਪੰਥਕ ਗੀਤਕਾਰ ਸਰਦਾਰ ਅਵਤਾਰ ਸਿੰਘ ਤਾਰੀ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸਿੰਘਾਂ ਦੀ ਸ਼ਹਾਦਤ ਬਾਰੇ ਜੈਕਾਰਿਆਂ ਦੀ ਗੂੰਜ ਵਿੱਚ ਗੀਤ ਸੁਣਾਇਆ। ਸਰਦਾਰ ਗੁਰਦਿਆਲ ਸਿੰਘ ਨਿਮਰ ਜੀ ਨੇ ਬੀਰ ਰਸੀ ਕਵਿਤਾ ਸੁਣਾ ਕੇ ਨਿਹਾਲ ਕੀਤਾ।
ਸਰਦਾਰ ਹਰਮੋਹਿੰਦਰ ਸਿੰਘ ਚੀਫ਼ ਸਕੱਤਰ ਸਟੱਡੀ ਸਰਕਲ ਨੇ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਰਦਾਰ ਜਤਿੰਦਰਪਾਲ ਪਾਲ ਸਿੰਘ ਤੇ ਸਰਦਾਰ ਪਰਤਾਪ ਸਿੰਘ ਸਾਬਕਾ ਚੇਅਰਮੈਨ ਸਟੱਡੀ ਸਰਕਲ ਨੇ ਗੁਰਮਤਿ ਅਨੁਸਾਰੀ ਕਵਿਤਾਵਾਂ ਲਿਖਣ ਦੀ ਪ੍ਰੇਰਨਾ ਦਿੱਤੀ ਅਤੇ ਸਟੱਡੀ ਸਰਕਲ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾਕਟਰ ਰਮਨਦੀਪ ਸਿੰਘ ਦੀਪ ਜਨਰਲ ਸਕੱਤਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਸਭ ਦਾ ਧੰਨਵਾਦ ਕੀਤਾ । ਸਟੇਜ ਦੀ ਸੇਵਾ ਸਰਦਾਰ ਵਿਸ਼ਾਲ ਸਾਜਨ ਸਿੰਘ ਡਿਪਟੀ ਚੀਫ਼ ਸਕੱਤਰ ਅਕੈਡਮਿਕ ਸਟੱਡੀ ਸਰਕਲ ਨੇ ਬਾਖੂਬੀ ਨਿਭਾਈ। ਸਾਰੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰ ਤੇ ਗਰੁੱਪ ਲੀਡਰ ਸਾਹਿਬਾਨ ਮਨਦੀਪ ਕੌਰ ਪ੍ਰੀਤ, ਸੰਜੀਵ ਸਿੰਘ ਨਿਮਾਣਾ, ਜਸਵਿੰਦਰ ਕੌਰ ਜੱਸੀ, ਚਰਨਜੀਤ ਸਿੰਘ ਵਿੱਕੀ, ਐਡਵੋਕੇਟ ਬਵਨੀਤ ਕੌਰ, ਕੁਲਦੀਪ ਕੌਰ ਦੀਪ ਲੁਧਿਆਣਵੀ, ਸਰਦਾਰ ਹਰਭਜਨ ਸਿੰਘ,ਅਮਿਤ ਕੌਰ, ਸਤਵੰਤ ਕੌਰ ਸੁੱਖੀ ਤੇ ਨਵਪ੍ਰੀਤ ਕੌਰ ਆਦਿ ਪ੍ਰਬੰਧਕੀ ਅਤੇ ਸੇਵਾ ਕਾਰਜਾਂ ਵਿੱਚ ਜੁਟੇ ਰਹੇ ਅਤੇ ਆਏ ਹੋਏ ਪਤਵੰਤਿਆਂ ਅਤੇ ਕਵੀ ਸਾਹਿਬਾਨ ਦੀ ਆਓ ਭਗਤ ਕੀਤੀ।
ਇਸ ਉਦਘਾਟਨੀ ਤੇ ਪਹਿਲੇ ਸੈਸ਼ਨ ਦੀਆਂ ਕੁਝ ਇਤਿਹਾਸਕ ਤਸਵੀਰਾਂ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ।
ਆਉਣ ਵਾਲੇ ਦਿਨਾਂ ਵਿੱਚ ਹੋਰ ਪਤਵੰਤੇ ਸੱਜਣਾਂ ਅਤੇ ਸ਼ਾਮਲ ਕਵੀ ਸਾਹਿਬਾਨ ਵਲੋਂ ਸਮਾਗਮ ਬਾਰੇ ਪਹੁੰਚੇ ਵਿਚਾਰ ਅਤੇ ਅਗਲੇ ਸੈਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਅਤੇ ਤਸਵੀਰਾਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246