Home » ਸਮਾਗਮ ਦੌਰਾਨ ਦਿਨ ਰਾਤ ਇੱਕ ਕਰਕੇ ਤਨੋਂ ਮਨੋਂ ਨਿਸ਼ਕਾਮ ਤੇ ਸੁਹਿਰਦ ਸੇਵਾ ਕਰਨ ਵਾਲੇ ਸੇਵਕਾਂ ਦੇ ਸਨਮਾਨ ਦੀਆਂ ਖਬਰਾਂ

ਸਮਾਗਮ ਦੌਰਾਨ ਦਿਨ ਰਾਤ ਇੱਕ ਕਰਕੇ ਤਨੋਂ ਮਨੋਂ ਨਿਸ਼ਕਾਮ ਤੇ ਸੁਹਿਰਦ ਸੇਵਾ ਕਰਨ ਵਾਲੇ ਸੇਵਕਾਂ ਦੇ ਸਨਮਾਨ ਦੀਆਂ ਖਬਰਾਂ

by Dr. Hari Singh Jachak
ਸਮਾਗਮ ਦੌਰਾਨ ਦਿਨ ਰਾਤ ਇੱਕ ਕਰਕੇ ਤਨੋਂ ਮਨੋਂ ਨਿਸ਼ਕਾਮ ਤੇ ਸੁਹਿਰਦ ਸੇਵਾ ਕਰਨ ਵਾਲੇ ਸੇਵਕਾਂ ਦੇ ਸਨਮਾਨ ਦੀਆਂ ਖਬਰਾਂ

ਸਮਾਗਮ ਦੌਰਾਨ ਦਿਨ ਰਾਤ ਇੱਕ ਕਰਕੇ ਤਨੋਂ ਮਨੋਂ ਨਿਸ਼ਕਾਮ ਤੇ ਸੁਹਿਰਦ ਸੇਵਾ ਕਰਨ ਵਾਲੇ ਸੇਵਕਾਂ ਦੇ ਸਨਮਾਨ ਦੀਆਂ ਖਬਰਾਂ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ 17ਵਾਂ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਾਹਿਤ ਜਗਤ ਦੀਆਂ ਮਹਾਨ ਵਿਦਵਾਨ ਸਖ਼ਸ਼ੀਅਤਾਂ ਅਤੇ 100 ਤੋਂ ਵਧੇਰੇ ਕਵੀਆਂ ਨੇ ਸ਼ਮੂਲੀਅਤ ਕੀਤੀ।

ਜਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਪਿਛਲੇ 16 ਸਾਲਾਂ ਤੋਂ ਹਰ ਸਾਲ ਪਰਮਦੀਪ ਸਿੰਘ ਦੀਪ ਸਪੁੱਤਰ ਡਾ. ਹਰੀ ਸਿੰਘ ਜਾਚਕ ਦੀ ਸਾਲਾਨਾ ਯਾਦ ਨੂੰ ਸਮਰਪਿਤ ਇਹ ਦੋ ਰੋਜਾ ਕਵੀ ਕਾਰਜਸ਼ਾਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਅਨੇਕਾਂ ਸਖਸ਼ੀਅਤਾਂ ਭਾਗ ਲੈਂਦੀਆਂ ਹਨ।

ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂ ਸਮਾਗਮ ਵਿੱਚ ਤਨੋਂ ਮਨੋਂ ਸੇਵਾ ਕਰਨ ਵਾਲੇ ਸੁਹਿਰਦ ਸੇਵਕਾਂ ਦਾ ਪਤਵੰਤੇ ਸੱਜਣਾਂ ਵਲੋਂ ਸਨਮਾਨ ਕੀਤਾ ਗਿਆ। ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਅਤੇ ਹੋਰ ਪਤਵੰਤਿਆਂ ਦਾ ਵੀ ਸਨਮਾਨ ਕੀਤਾ ਗਿਆ। ਸਮੂਹ ਸੇਵਾਦਾਰਾਂ ਅਤੇ ਸ਼ਾਮਲ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ

ਇਸ ਬਾਰੇ ਸਤਿਕਾਰ ਯੋਗ ਪੱਤਰਕਾਰ ਵੀਰਾਂ ਭੈਣਾਂ ਵਲੋਂ ਅਖਬਾਰਾਂ ਵਿੱਚ ਖਬਰਾਂ ਲਗਾਈਆਂ ਹਨ।ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀ ਅਸੀਸਾਂ ਦੇਣੀਆਂ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like