Home » “ਕਾਇਦਾ ਏ ਨੂਰ” ਰੀਲੀਜ਼ ਅਤੇ ਦਾਸ ਵਲੋਂ ਇਸ ਬਾਰੇ ਪੇਸ਼ ਕੀਤੀ ਗਈ ਪ੍ਰਭਾਵਸ਼ਾਲੀ ਕਵਿਤਾ

“ਕਾਇਦਾ ਏ ਨੂਰ” ਰੀਲੀਜ਼ ਅਤੇ ਦਾਸ ਵਲੋਂ ਇਸ ਬਾਰੇ ਪੇਸ਼ ਕੀਤੀ ਗਈ ਪ੍ਰਭਾਵਸ਼ਾਲੀ ਕਵਿਤਾ

ਡਾ. ਹਰੀ ਸਿੰਘ ਜਾਚਕ ਹੁਰਾਂ 'ਕਾਇਦਾ ਏ ਨੂਰ' ਉੱਤੇ ਲਿਖੀ ਕਵਿਤਾ ਸੁਣਾ ਕੇ ਰੰਗ ਬਨ ਦਿੱਤਾ

by Dr. Hari Singh Jachak
"ਕਾਇਦਾ ਏ ਨੂਰ" ਰੀਲੀਜ਼
Kindly subscribe my YouTube Channel Dr Hari Singh Jachak 
Youtube Link 
 
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਰਕਾਰੀ ਤੌਰ ‘ਤੇ ਪ੍ਰਚੱਲਤ “ਕਾਇਦਾ ਏ ਨੂਰ” ਦੇ ਖੋਜੀ ਤੇ ਮੁੜ ਪ੍ਰਕਾਸ਼ਕ, ਕੈਨੇਡਾ ਵਿਖੇ ਸਫ਼ਲਤਾ ਨਾਲ ਅੱਠ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਵਾਉਣ ਵਾਲੇ ਸਰਦਾਰ ਅਜੈਬ ਸਿੰਘ ਚੱਠਾ, ਨਾਲ ਸਾਹਿਤਕਾਰ ਸਦਨ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਵਲੋਂ ਸਟੱਡੀ ਸਰਕਲ ਕੈਂਪਸ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਭੇਂਟ ਵਾਰਤਾ ਕਰਵਾਈ ਗਈ। ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਹੁਰਾਂ ਨਾਲ ਸ੍ਰ. ਸੰਤੋਖ ਸਿੰਘ ਸਕੱਤਰ ਵੀ ਪਹੁੰਚੇ। ਸ੍ਰ. ਗੁਰਮੀਤ ਸਿੰਘ (ਆਨਰੇਰੀ ਸਕੱਤਰ, ਸ੍ਰੀ ਅਕਾਲ ਤਖ਼ਤ ਸਾਹਿਬ),ਸਾਬਕਾ ਚੇਅਰਮੈਨ ਜਤਿੰਦਰਪਾਲ ਸਿੰਘ, ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ (ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ) ਦੇ ਆਨਰੇਰੀ ਡਾਇਰੈਕਟਰ ਸ੍ਰ. ਇੰਦਰਪਾਲ ਸਿੰਘ ,ਡਾ. ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਟਰ ਡਾ  ਸਰਬਜੋਤ  ਕੌਰ,ਪ੍ਰਧਾਨ  ਸਾਹਿਤਕਾਰ ਸਦਨ ਤੇ ਸ੍ਰ. ਜਸਪਾਲ ਸਿੰਘ ਪਿੰਕੀ ਅਤੇ ਸਹਿਯੋਗੀ ਸੰਸਥਾ ਪਰਮਦੀਪ ਸਿੰਘ ਦੀਪ ਯਾਦਗਾਰੀ ਸੁਸਾਇਟੀ ਦੇ ਨਾਲ ਸਬੰਧਤ ਕਵੀ ਕਵਿਤਰੀਆਂ ਵੀ ਪਹੁੰਚੇ ਜਿਨ੍ਹਾਂ ਵਿਚ ਗੁਰਵਿੰਦਰ ਕੌਰ, ਮਨਦੀਪ ਕੌਰ ਮੁਕੇਰੀਆਂ,  ਅਮਿਤ ਕੌਰ, ਲੈਫਟੀਨੇਟ ਮਨਪ੍ਰੀਤ ਕੌਰ , ਜਸਵਿੰਦਰ ਕੌਰ ਜੱਸੀ, ਕੁਲਵਿੰਦਰ ਕੌਰ ਕਿਰਨ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਅਨਹਦ, ਸਰਬਜੋਤ ਕੌਰ ਸ਼ਾਮਲ ਸਨ। 
 
ਸਰਦਾਰ ਅਜੈਬ ਸਿੰਘ  ਚੱਠਾ ਹੋਰਾਂ ਦੱਸਿਆ  ਕਿ ਪੰਜਾਬ ਦੇ ਰਾਜ ਵਿਚ ਕਾਇਦਾ ਏ ਨੂਰ ਜੋ ਪ੍ਰਚੱਲਤ ਸੀ ਪਰ ਅੰਗ੍ਰੇਜ਼ਾਂ ਨੇ ਖ਼ਤਮ ਕਰ ਦਿੱਤਾ ਅਤੇ ਅਸੀਂ ਸਭ ਹਵਾਲਿਆਂ ਦੀ ਸਹਾਇਤਾ ਨਾਲ ਮੁੜ ਪ੍ਰਕਾਸ਼ਤ ਕੀਤਾ ਹੈ। ਵਿਦਵਾਨਾਂ ਦੀ ਸਹਾਇਤਾ ਨਾਲ ‘ਕਾਇਦਾ ਏ ਨੂਰ’ ਦੀ ਪ੍ਰਕਾਸ਼ਨਾ ਵਿਚ ਆਏ ਨੁਕਸ ਦੂਰ ਕਰਨ ਦਾ ਉਪਰਾਲਾ ਕਰਾਂਗੇ। ਪੰਜਾਬੀ ਹੁਣ ਪੰਜ ਦਰਿਆਵਾਂ ਦੀ ਭਾਸ਼ਾ ਨਹੀਂ ਸਗੋਂ ‘ਸੱਤ ਸਮੁੰਦਰਾਂ’ ਦੀ ਭਾਸ਼ਾ ਬਣ ਗਈ ਹੈ। ਨਕਾਰਆਤਮਕ ਬੋਲਣ ਵਾਲੇ ਵੀ ਬਹੁਤ ਚਿੰਤਾ ਪੈਦਾ ਕਰਦੇ ਹਨ ਕਿ ਪੰਜਾਬੀ ਲਗਭਗ ਖ਼ਤਮ ਹੋਣ ਵਾਲੇ ਹਨ। ਪੰਜਾਬੀ ਜਗਤ ਸਭਾ ਦੇ ਸਕੱਤਰ ਸ੍ਰ. ਸੰਤੋਖ ਸਿੰਘ ਕੈਨੇਡਾ ਹੋਰਾਂ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਇਕ ਸੁਗਾਤ ਦੇ ਸਕਦੇ ਹਾਂ। ਸਾਨੂੰ ਆਪਣੇ ਸਵੈ ਦੀ ਸਿਹਤ ਵੱਲ ਧਿਆਨ ਦੇਈਏ। 
 
ਡਾ. ਹਰੀ ਸਿੰਘ ਜਾਚਕ ਹੁਰਾਂ ‘ਕਾਇਦਾ ਏ ਨੂਰ’ ਉੱਤੇ ਲਿਖੀ ਕਵਿਤਾ ਸੁਣਾ ਕੇ ਰੰਗ ਬਨ ਦਿੱਤਾ
“ਮਾਂ ਬੋਲੀ ਦੇ ਸੰਚੇ ਦੇ ਵਿਚ ਓਦੋਂ , ਆਪਣੇ ਬਾਲਾਂ ਨੂੰ ਘੜਿਆ ਸੀ ਔਰਤਾਂ ਨੇ।”
ਸ੍ਰ. ਗੁਰਮੀਤ ਸਿੰਘ ਹੁਰਾਂ ਸਵਾਗਤ ਕਰਦਿਆਂ ਕੌਮਾਂਤਰੀ ਪੱਧਰ ਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਸਹਿਯੋਗ ਤੇ ਤਾਲਮੇਲ ਕਰਨ ਦਾ ਵਚਨ ਦਿੱਤਾ। ਉਨ੍ਹਾਂ ਭਾਸ਼ਾ ਦੀ ਉਨਤੀ ਲਈ ਸਟੱਡੀ ਸਰਕਲ ਦੇ ਯਤਨਾਂ ਦਾ ਜ਼ਿਕਰ ਕੀਤਾ। 
 
ਡਾ. ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ ਨੇ ਆਪਣੇ ਪਰਿਵਾਰ ਦੀਆਂ ਉਦਾਹਰਣਾਂ ਦੇਂਦਿਆਂ ਪੰਜਾਬੀ ਭਾਸ਼ਾ ਦੇ ਪ੍ਰਮੋਟਰ ਅਜੈਬ ਸਿੰਘ ਹੁਰਾਂ ਵਲੋਂ ‘ਕਾਇਦਾ ਏ ਨੂਰ’ ਦੀ ਪ੍ਰਕਾਸ਼ਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੈਤਿਕ ਕਦਰਾਂ ਕੀਮਤਾਂ ਦਾ ਸਰੋਤ ਗੁਰਬਾਣੀ ਨੂੰ ਦੱਸਿਆ ਜੋ ਸਭ ਧਰਮਾਂ ਵਿਚ ਵੀ ਉਪਲਭਦ ਹਨ।
 
ਅੰਮ੍ਰਿਤਪਾਲ ਸਿੰਘ ਯੂਨਾਈਟਡ ਸਿਖਸ,ਰਿਟਾ. ਡਿ.ਡੀ.ਓ.ਓ. ਸ੍ਰ. ਨਾਹਰ ਸਿੰਘ, ਮਨਦੀਪ ਕੌਰ, ਹਰਭਜਨ ਸਿੰਘ, ਨਾਹਰ ਸਿੰਘ, ਪਰਮਜੀਤ ਕੌਰ ਮਹਿਕ, ਅੰਮ੍ਰਿਤਪਾਲ ਸਿੰਘ, ਸਰਬਜੀਤ ਕੌਰ ਸਹੋਤਾ, ਅੰਮ੍ਰਿਤਪਾਲ ਕੌਰ, ਪ੍ਰੋ. ਗੁਰਵਿੰਦਰ ਕੌਰ, ਪਰਮਿੰਦਰ ਸਿੰਘ ਅਲਬੇਲਾ, ਦਿਲਜੀਤ ਸਿੰਘ, ਪਰਮਿੰਦਰ ਕੌਰ ਸੁੱਖ, ਪਰਵਿੰਦਰ ਕੌਰ ਲੋਟੇ, ਗੁਰਵਿੰਦਰ  ਸ਼ੇਰਗਿੱਲ,ਬਲਵਿੰਦਰ ਪਾਲ ਸਿੰਘ, ਪ੍ਰਤਾਪ ਸਿੰਘ,ਮਨਜੀਤ ਕੌਰ ਧੀਮਾਨ,ਦੀਪ ਸਿੰਘ, ਦਲਜੀਤ ਸਿੰਘ,ਲਖਵਿੰਦਰ ਕੌਰ ਪਿੰਕੀ ਅਤੇ ਹੋਰ ਸਾਹਿਤਕਾਰ ਵੀ ਸ਼ਾਮਲ ਸਨ। 
 
      ਸਰਦਾਰ  ਅਜੈਬ ਸਿੰਘ  ਚੱਠਾ ਚੇਅਰਮੈਨ  ਅਤੇ ਸਰਦਾਰ ਸੰਤੋਖ ਸਿੰਘ  ਕੈਨੇਡਾ ਸਕੱਤਰ, ਜਗਤ ਪੰਜਾਬੀ ਸਭਾ ਨੂੰ ਸਟੱਡੀ ਸਰਕਲ  ਵਲੋਂ ਸਨਮਾਨਿਤ  ਕੀਤਾ ਗਿਆ। ਉਨਾਂ ਨੇ ਦਾਸ ਦੇ ਗ੍ਰਹਿ  ਵਿਖੇ ਵੀ ਦਰਸ਼ਨ ਦਿਤੇ ਅਤੇ ਦਾਸ ਨੇ  ਆਪਣੀ ਪੁਸਤਕ  ‘ ਗੁਰ ਨਾਨਕ  ਦਾ ਪੰਥ  ਨਿਰਾਲਾ’ ਭੇਟ  ਕੀਤੀ।
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
 
Kindly subscribe my YouTube Channel Dr Hari Singh Jachak 
Youtube Link 
 
Qaida-E-Noor’, A Method of ‘Learning Through Mother Tongue’ in the 18th Century will be the subject of Dave Sidhu’s new Documentary film.
 
In Qaid-E-Noor of 21st century” is set to be launched by Canada based non-profit organization “Jagat Punjabi Sabha”. The film is based on Qaida (book) from the 18th century. It is not only a book, but also a method of learning though one’s mother tongue.
 
Maharaja Ranjit Singh, also known as “Sher-E-Punjab”, was a very powerful king with the largest empire in the 18th Century. Despite being uneducated himself, he had a great regard for the education/literacy and wanted to educate people in his empire. He started the biggest library in the region, so that his masses could use reading and writing as a method for communication.
 
He prepared 5,000 books (Qaidas) with strict rules to start his educational campaign and ordered his “Lambardars” (Head of the Village) to implement and read the Qaida within three months. They were then required to manually print more copies of this Qaida to pass on to 5 other people of the village and continue this chain within the estate and report the final number back to the King.
 
In a few years 87% of the people of the Lahore area and 78% of the neighbouring areas became educated. Ahead of its times, this Qaida was made compulsory for women. As a result, the women in Ranjit Singh’s empire were fully educated. Unfortunately, during the British rule in India, this Qaida disappeared and was never seen again.
 
Now in the 21st Century, Jagat Punjabi Sabha is not only publishing this method of efficient teaching and learning called Qaida with the name of ‘Qaida-E-Noor of 21st Century’ but also releasing the documentary film to explain the functionality of this method of learning. The film is directed by Dave Sidhu and co-produced with Billa .
 
I have written Poem regarding  Qaida-E-Noor and Qaida was released in Guru Gobind Singh Study Circle  Complex Ludhiana in the presence  of dignitaries. 
 
with great regards 
 
Dr Hari Singh Jachak 
Double M.A Ph.D (Gold Medalist)

You may also like

Leave a Comment