Home » ਸੰਦੀਪ ਸਿੰਘ ਦੀਪ ਉਰਫ ਦੀਪ ਸਿੱਧੂ

ਸੰਦੀਪ ਸਿੰਘ ਦੀਪ ਉਰਫ ਦੀਪ ਸਿੱਧੂ

ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਮੌਤ 15-02-2022 ਨੂੰ ਭਿਆਨਕ ਸੜਕ ਹਾਦਸੇ ਵਿੱਚ ਹੋ ਗਈ ਜਾਂ ਕਿਸੇ ਹੋਰ ਤਰਾਂ ਹੋਈ ਜਾਂ ਕਰਵਾਈ ਗਈ ਇਹ ਅਜੇ ਤੱਕ ਭੇਦ ਬਣਿਆ ਹੋਇਆ ਹੈ।

by Dr. Hari Singh Jachak
ਸੰਦੀਪ ਸਿੰਘ ਦੀਪ ਉਰਫ ਦੀਪ ਸਿੱਧੂ
ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ Kindly Subscribe My YouTube Channel Dr. Hari Singh Jachak ਯੂ ਟਿਊਬ ਲਿੰਕ
https://www.youtube.com/watch?v=2YTmZFkiZ-8
ਪੰਜਾਬੀ ਅਦਾਕਾਰ ਤੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਮੌਤ 15-02-2022 ਨੂੰ ਭਿਆਨਕ ਸੜਕ ਹਾਦਸੇ ਵਿੱਚ ਹੋ ਗਈ ਜਾਂ ਕਿਸੇ ਹੋਰ ਤਰਾਂ ਹੋਈ ਜਾਂ ਕਰਵਾਈ ਗਈ ਇਹ ਅਜੇ ਤੱਕ ਭੇਦ ਬਣਿਆ ਹੋਇਆ ਹੈ। ਦੀਪ ਸਿੱਧੂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ। ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਪਿੰਡ ਉਦੇਕਰਨ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਰਜੀਤ ਸਿੰਘ ਹੈ, ਜੋ ਪੇਸ਼ੇ ਤੋਂ ਵਕੀਲ ਸਨ। ਦੀਪ ਸਿੱਧੂ ਖ਼ੁਦ ਵੀ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਸਨ। ਕੁਝ ਸਮੇਂ ਲਈ ਉਨ੍ਹਾਂ ਵਕਾਲਤ ਕੀਤੀ, ਫਿਰ ਕਿੰਗ ਫਿਸ਼ਰ ਮਾਡਲ ਹੰਟ ਐਵਾਰਡ ਜਿੱਤਣ ਤੋਂ ਬਾਅਦ ਉਨ੍ਹਾਂ ਮਾਡਲਿੰਗ ਤੇ ਫ਼ਿਲਮਾਂ ’ਚ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ। ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਉਸ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ। ਦੀਪ ਸਿੱਧੂ ’ਤੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦਾ ਦੋਸ਼ ਲੱਗਾ। ਉਸ ਤੇ ਕੇਸ ਵੀ ਦਰਜ ਹੋਇਆ ਤੇ ਜੇਲ ਵੀ ਜਾਣਾ ਪਿਆ। ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਦੀ ਜਥੇਬੰਦੀ ਦੀ ਸ਼ੁਰੂਆਤ ਵੀ ਕੀਤੀ ਜਿਸ ਰਾਹੀਂ ਪੰਜਾਬ ਦੇ ਅਸਲ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਫੈਸਲਾ ਲਿਆ ਗਿਆ। ਉਸ ਦੇ ਜੀਵਨ ਤੇ ਸੰਖੇਪ ਰੂਪ ਵਿੱਚ ਕਵਿਤਾ ਲਿਖੀ ਜਿਸ ਨੂੰ ਯੂਟਿਊਬ ਤੇ ਪਾਉਣ ਦੀ ਸੇਵਾ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਕੀਤੀ।ਓਨਾ ਦਾ ਵੀ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਕਵਿਤਾ ਸੁਣਨ ਦੀ ਕਿਰਪਾਲਤਾ ਕਰਨੀ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਨੀ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
Brief life history of Deep Sidhu Sidhu was born on 2 April 1984 to a Punjabi family in village Udekaran in Distt. Muktsar, Punjab. He obtained a degree in Law from Punjabi University in Patiala.He was an Indian actor, barrister and activist who worked in Punjabi language films.He took active part in farmers movement against three black laws related to agriculture sector. Sidhu was arrested on 9 February 2021 in a police case related to violence at the Red Fort.He was released on bail on 16 April 2021.In September 2021 Sidhu formed a political organisation named Waris Punjab De that would work to get the farmers their rights from the Union government.Before his death on 15-02-2022 in accident or so called accident. Kindly read and listen to my poem regarding Deep Sidhu and share it further throughout the world. You Tube Link https://www.youtube.com/watch?v=2YTmZFkiZ-8
With Salute to Deep Sidhu Dr. Hari Singh Jachak

You may also like

Leave a Comment