Home » ਸਤਾਰਵੇਂ ਸਲਾਨਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਉਪਰੰਤ ਸਮਾਗਮ ਵਿੱਚ ਸ਼ਾਮਲ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਵਲੋਂ ਨਿਜੀ ਤਜਰਬੇ ਅਤੇ ਅਸੀਸਾਂ

ਸਤਾਰਵੇਂ ਸਲਾਨਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਉਪਰੰਤ ਸਮਾਗਮ ਵਿੱਚ ਸ਼ਾਮਲ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਵਲੋਂ ਨਿਜੀ ਤਜਰਬੇ ਅਤੇ ਅਸੀਸਾਂ

by Dr. Hari Singh Jachak
ਸਤਾਰਵੇਂ ਸਲਾਨਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਉਪਰੰਤ ਸਮਾਗਮ ਵਿੱਚ ਸ਼ਾਮਲ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਵਲੋਂ ਨਿਜੀ ਤਜਰਬੇ ਅਤੇ ਅਸੀਸਾਂ

ਸਤਾਰਵੇਂ ਸਲਾਨਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਉਪਰੰਤ ਸਮਾਗਮ ਵਿੱਚ ਸ਼ਾਮਲ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਵਲੋਂ ਨਿਜੀ ਤਜਰਬੇ ਅਤੇ ਅਸੀਸਾਂ

ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ

Live links

ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਅਤੇ ਆਪ ਸਭ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਸਦਕਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਹੋਣ ਤੇ ਆਪ ਸਭ ਮਿੱਤਰ ਪਿਆਰਿਆਂ ਨੂੰ ਬਹੁਤ ਬਹੁਤ ਵਧਾਈਆਂ

ਕਈ ਪਤਵੰਤੇ ਸੱਜਣਾਂ ਤੇ ਕਵੀ ਸਾਹਿਬਾਨ ਨੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ ਇਸ ਸਮਾਗਮ ਬਾਰੇ ਰਿਵਿਊ ਭੇਜੇ ਹਨ ਜਿਨ੍ਹਾਂ ਵਿਚੋਂ ਸ਼੍ਰੋਮਣੀ ਸਟੇਟ ਤੇ ਨੈਸ਼ਨਲ ਅਵਾਰਡੀ ਅਤੇ ਪ੍ਰਸਿੱਧ ਬਾਲ ਸਾਹਿਤਕਾਰ ਸਰਦਾਰ ਅਮਰੀਕ ਸਿੰਘ ਤਲਵੰਡੀ ਜੀ, ਪ੍ਰਸਿੱਧ ਕਵੀਸ਼ਰ ਸਰਦਾਰ ਦਰਸ਼ਨ ਸਿੰਘ ਭੰਮੇ ਜੀ, ਨੈਸ਼ਨਲ ਤੇ ਸਟੇਟ ਅਵਾਰਡੀ ਡਾ ਗੁਰਚਰਨ ਕੌਰ ਕੋਚਰ ਜੀ, ਪ੍ਰਸਿੱਧ ਪੰਥਕ ਕਵੀ ਤੇ ਛੇ ਮਹਾਂਕਾਵਿ ਰਚੇਤਾ ਸਰਦਾਰ ਗੁਰਦਿਆਲ ਸਿੰਘ ਨਿਮਰ ਜੀ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ, ਪ੍ਰਸਿੱਧ ਕਵੀ ਸਰਦਾਰ ਗੁਰਚਰਨ ਸਿੰਘ ਧੰਜੂ,ਰਾਜ ਦਵਿੰਦਰ ਸਿੰਘ ਬਿਆਸ, ਸਰਦਾਰ ਕੁਲਵੰਤ ਸਿੰਘ ਸੈਦੋਕੇ, ਸਰਦਾਰ ਇੰਦਰਪਾਲ ਸਿੰਘ ਪਟਿਆਲਾ ਸੰਚਾਲਕ ਇੰਦਰ ਧਨੁੱਸ਼ ਚੈਨਲ ਅਤੇ ਬਹੁਤ ਹੀ ਵਧੀਆ ਲਿਖਣ ਵਾਲੀ ਤੇ ਦਾਸ ਨੂੰ ਬਹੁਤ ਮਾਣ ਦੇਣ ਵਾਲੀ ਹੋਣਹਾਰ ਕਵਿੱਤਰੀ ਸੋਨੀਆਂ ਭਾਰਤੀ ਜੀ ਵਲੋਂ ਭੇਜੀਆਂ ਅਸੀਸਾਂ ਆਪ ਜੀ ਨਾਲ ਪਿਛਲੇ ਦਿਨਾਂ ਵਿੱਚ ਸਾਂਝੀਆਂ ਕਰ ਚੁੱਕੇ ਹਾਂ। ਅੱਜ ਵੀ ਬਹੁਤ ਹੀ ਸਤਿਕਾਰ ਯੋਗ ਸਖ਼ਸ਼ੀਅਤਾਂ ਤੇ ਉਭਰਦੇ ਕਵੀਆਂ ਦੇ ਨਿਜੀ ਅਨੁਭਵ ਸਾਂਝੇ ਕਰ ਰਹੇ ਹਾਂ।

ਪ੍ਰਸਿੱਧ ਕਵੀ ਤੇ ਸਾਹਿਤਕਾਰ ਸਰਦਾਰ ਬੂਟਾ ਸਿੰਘ ਗੁਲਾਮੀ ਵਾਲਾ, ਸ੍ਰੀ ਮਤੀ ਕਿਰਨ ਸਿੰਗਲਾ ਪਟਿਆਲਾ, ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ, ,ਸਰਦਾਰ ਕੁਲਵੰਤ ਸਿੰਘ ਸੈਦੋਕੇ, ਤਰਨਜੀਤ ਕੌਰ ਗਰੇਵਾਲ, ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਹਰਦੇਵ ਸਿੰਘ ਕਲਸੀ, ਪ੍ਰਕਾਸ਼ ਕੌਰ ਪਾਸ਼ਾਂ,ਸੋਹਣ ਸਿੰਘ ਬੇਨੀਪਾਲ,ਸਾਹਿਬਾ ਜੀਟਨ ਕੌਰ,ਅੰਜੂ ਗਰੋਵਰ, ਰਪਵਿੰਦਰ ਕੌਰ ਰੂਪ ਅਤੇ ਜਗਤਾਰ ਰਤਨ ਭਾਈ ਰੂਪਾ ਵਲੋਂ ਮਿਲੀਆਂ ਅਸੀਸਾਂ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

ਅਗਲੇ ਦਿਨਾਂ ਵਿੱਚ ਵੀ ਬਹੁਤ ਵੀ ਸਤਿਕਾਰ ਯੋਗ ਸ਼ਖ਼ਸੀਅਤਾਂ ਅਤੇ ਕਵੀ ਸਾਹਿਬਾਨ ਵਲੋਂ ਭੇਜੀਆਂ ਮੋਹ ਭਰੀਆਂ ਅਸੀਸਾਂ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰਦੇ ਰਹਾਂਗੇ ਅਤੇ ਇਸ ਸਮਾਗਮ ਦੀਆਂ ਤਸਵੀਰਾਂ ਵੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ,

ਡਾ ਹਰੀ ਸਿੰਘ ਜਾਚਕ ਤੇ ਸਮੂਹ ਸੇਵਾਦਾਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246

You may also like