Home » ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਤੇ ਰਾਇਪੁਰ ਛੱਤੀਸਗੜ੍ਹ ਵਿਖੇ ਮਹਾਨ ਕਵੀ ਦਰਬਾਰ

ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਤੇ ਰਾਇਪੁਰ ਛੱਤੀਸਗੜ੍ਹ ਵਿਖੇ ਮਹਾਨ ਕਵੀ ਦਰਬਾਰ

by Dr. Hari Singh Jachak
ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਤੇ ਰਾਇਪੁਰ ਛੱਤੀਸਗੜ੍ਹ ਵਿਖੇ ਮਹਾਨ ਕਵੀ ਦਰਬਾਰ

Kindly subscribe my YouTube Channel
Dr Hari Singh Jachak

ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਤੇ ਰਾਇਪੁਰ ਛੱਤੀਸਗੜ੍ਹ ਵਿਖੇ ਮਹਾਨ ਕਵੀ ਦਰਬਾਰ ਕਰਵਾਏ ਗਏ ਜਿਨਾਂ ਵਿੱਚ ਡਾ ਹਰੀ ਸਿੰਘ ਜਾਚਕ, ਇੰਜ ਕਰਮਜੀਤ ਸਿੰਘ ਨੂਰ, ਸਰਦਾਰ ਬਲਬੀਰ ਸਿੰਘ ਕਮਲ ਤੇ ਸਰਦਾਰ ਚੈਨ ਸਿੰਘ ਚੱਕਰਵਰਤੀ ਜੀ ਨੇ ਹਾਜ਼ਰੀਆਂ ਲਗਵਾਈਆਂ।

ਸਰਦਾਰ ਗੁਰਮੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਛੱਤੀਸਗੜ੍ਹ ਦੇ ਸੱਦੇ ਦੇ ਉਪਰੋਕਤ ਕਵੀ ਸਾਹਿਬਾਨ ਰਾਇਪੁਰ ਪਹੁੰਚੇ ਅਤੇ 6 ਅਤੇ 7 ਮਈ ਨੂੰ ਗੁਰਦੁਆਰਾ ਗੁਰੂ ਅਮਰਦਾਸ ਜੀ, ਦੇਵਪੁਰੀ ਧਮਤਰੀ ਰੋਡ ਵਿਖੇ ਕਵੀ ਦਰਬਾਰ ਹੋਏ ਜਿਸ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਰਦਾਰ ਸੁਖਵਰਸ਼ ਸਿੰਘ ਪੰਨੂੰ,ਸਰਦਾਰ ਅਜਾਇਬ ਸਿੰਘ ਅਭਿਆਸੀ ਮੈਂਬਰਜ਼ ਧਰਮ ਪ੍ਰਚਾਰ ਕਮੇਟੀ,ਸਰਦਾਰ ਸਤਬੀਰ ਸਿੰਘ ਓ ਐਸ ਡੀ ਪ੍ਰਧਾਨ ਸਾਹਿਬ,ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ, ਧਰਮ ਪ੍ਰਚਾਰ ਕਮੇਟੀ,ਸਰਦਾਰ ਦਿਲਸ਼ਾਦ ਸਿੰਘ ਅਨੰਦ ਇੰਚਾਰਜ ਆਂਧਰਾ ਪ੍ਰਦੇਸ਼,ਸਰਦਾਰ ਮੇਜਰ ਸਿੰਘ ਇੰਚਾਰਜ ਅਮਲਾ ਧਰਮ ਪ੍ਰਚਾਰ,ਭਾਈ ਹਰਭਿੰਦਰ ਸਿੰਘ ਇੰਚਾਰਜ ਸਿਖ ਮਿਸ਼ਨ ਜੰਮੂ-ਕਸ਼ਮੀਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

7 ਮਈ ਰਾਤ ਨੂੰ ਗੁਰਦੁਆਰਾ ਸਾਹਿਬ ਹੀਰਾਨਗਰ ਵਿਖੇ ਕਵੀ ਦਰਬਾਰ ਹੋਇਆ। 8 ਮਈ ਨੂੰ ਸਵੇਰੇ ਸਰਦਾਰ ਗੁਰਮੀਤ ਸਿੰਘ ਜੀ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਹੋਇਆ ਅਤੇ ਕਵੀ ਦਰਬਾਰ ਵੀ ਕੀਤਾ ਗਿਆ। ਪਰਵਾਰ ਨੇ ਬੜੇ ਚਾਅ,ਪਿਆਰ ਸਤਿਕਾਰ ਨਾਲ ਚਾਹ ਪਾਣੀ ਦੀ ਸੇਵਾ ਕੀਤੀ। 8 ਮਈ ਰਾਤ 8 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਟਾਟੀਬੰਦ ਵਿਖੇ ਮਹਾਨ ਕਵੀ ਦਰਬਾਰ ਹੋਇਆ ਜਿਸ ਵਿੱਚ ਸਾਰੇ ਕਵੀ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਜੋਸ਼ ਭਰਪੂਰ ਕਵਿਤਾਵਾਂ ਸੁਣਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।

9 ਮਈ ਨੂੰ ਸਵੇਰੇ ਸਰਦਾਰ ਮਨਮੋਹਨ ਸਿੰਘ ਸੈਲਾਨੀ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗ੍ਰਹਿ ਵਿਖੇ ਕਵੀ ਸਾਹਿਬਾਨ ਨੇ ਨਾਸ਼ਤਾ ਕੀਤਾ ਅਤੇ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਪਰਵਾਰ ਸਮੇਤ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ।

ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਰੇ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਏ। ਇਸ ਸਮੇਂ ਦੀਆਂ ਕੁਝ ਯਾਦਗਾਰੀ ਤਸਵੀਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment