Home » ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ 16ਵੇਂ ਸਾਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਤੇ ਅਖਬਾਰਾਂ ਵਿੱਚ ਖਬਰਾਂ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ 16ਵੇਂ ਸਾਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਤੇ ਅਖਬਾਰਾਂ ਵਿੱਚ ਖਬਰਾਂ

by Dr. Hari Singh Jachak
ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ 16ਵੇਂ ਸਾਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਤੇ ਅਖਬਾਰਾਂ ਵਿੱਚ ਖਬਰਾਂ

ਦਾਸ ਦੀ ਯੂਟਿਊਬ
Dr Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ (ਰਜਿ.) ਲੁਧਿਆਣਾ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਮਨਾਏ ਜਾ ਰਹੇ 16ਵੇਂ ਸਾਲਾਨਾ ਸਮਾਗਮ ਬਾਰੇ ਵਿਸ਼ੇਸ਼ ਇਕੱਤਰਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਵਿਖੇ ਹੋਈ ਅਤੇ 18 ਦਸੰਬਰ 2022 ਨੂੰ ਹੋਣ ਵਾਲੇ ਸਾਲਾਨਾ ਸਮਾਗਮ ਬਾਰੇ ਅਹਿਮ ਫੈਸਲੇ ਲਏ ਗਏ ਅਤੇ ਪੋਸਟਰ ਰਿਲੀਜ਼ ਕੀਤਾ।

ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਅਜੀਤ, ਸਪੋਕਸਮੈਨ, ਪੰਜਾਬੀ ਜਾਗਰਣ, ਦਾ ਟਾਈਮਜ਼ ਆਫ ਪੰਜਾਬ, ਅਕਾਲੀ ਪਤ੍ਰਿਕਾ, ਹੱਕ ਦੀ ਆਵਾਜ਼,ਪੰਚਾਇਤ ਹੈਡਲਾਈਨਜ,ਲਿਸ਼ਕਾਰਾ ਟਾਈਮਜ਼ ਸ਼ਬਦ ਕਾਫਲਾ,ਬੀ ਬੀ ਸੀ ਨਿਊਜ਼,ਚਾਨਣ ਮੁਨਾਰਾ ,ਡੇਲੀ ਟਾਈਮਜ਼ ਨਿਊਜ਼,ਫਿਰੋਜ਼ਪੁਰ ਦੀ ਆਵਾਜ਼ ਅਤੇ ਹੋਰ ਪ੍ਰਮੁੱਖ ਅਖਬਾਰਾਂ ਵਿੱਚ ਖਬਰਾਂ ਲੱਗੀਆਂ। ਸਤਿਕਾਰਯੋਗ ਸ੍ਰੀ ਮਤੀ ਕਵਿਤਾ ਖੁੱਲਰ ਇੰਚਾਰਜ ਲੁਧਿਆਣਾ ਸਬ ਆਫਿਸ ਅਜੀਤ, ਪਿਆਰੇ ਮਿੱਤਰ ਪਲਵਿੰਦਰ ਸਿੰਘ ਢੁੱਡੀਕੇ ਪੰਜਾਬੀ ਜਾਗਰਣ, ਸਰਦਾਰ ਆਰ ਪੀ ਸਿੰਘ ਸਪੋਕਸਮੈਨ, ਸਰਦਾਰ ਰਣਜੀਤ ਸਿੰਘ ਖਾਲਸਾ, ਦਾ ਟਾਈਮਜ਼ ਆਫ ਪੰਜਾਬ, ਸਰਦਾਰ ਹਰਵਿੰਦਰ ਸਿੰਘ ਮੱਕੜ ਅਕਾਲੀ ਪਤ੍ਰਿਕਾ, ਸ੍ਰੀ ਅਸ਼ੋਕ ਪੁਰੀ ਹੱਕ ਦੀ ਆਵਾਜ਼ ਅਤੇ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਸ੍ਰੀ ਪ੍ਰੀਤਮ ਲੁਧਿਆਣਵੀ ਜੀ ਅਤੇ ਦਫ਼ਤਰ ਸਕੱਤਰ ਜਸਵਿੰਦਰ ਕੌਰ ਜੱਸੀ,ਅੰਜੂ ਅਮਨਦੀਪ ਗਰੋਵਰ ਜੀ ਦਾ ਜਿਨਾਂ ਨੇ ਬਹੁਤ ਅਖਬਾਰਾਂ ਵਿੱਚ ਖਬਰਾਂ ਲਗਵਾਈਆਂ,ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ।
ਅਖਬਾਰਾਂ ਦੀਆਂ ਖਬਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ ।
ਪਾਤਸ਼ਾਹ ਜੀ ਬਖਸ਼ਿਸ਼ਾਂ ਕਰਨ ਤੇ ਆਪ ਜੀ ਅਸੀਸਾਂ ਦਿਓ ਤਾਂ ਕਿ ਇਹ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਣ

  ਅੱਗੇ ਸ਼ੇਅਰ ਕਰਨ  ਦੀ  ਕਿਰਪਾਲਤਾ  ਕਰਨੀ ਜੀਓ 

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246


You may also like

Leave a Comment