Home » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦੇ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਸਾਹਿਤਕ ਸਭਾਵਾਂ ਦੇ 100 ਤੋਂ ਵਧੇਰੇ ਮੁਖੀਆਂ ਦਾ ਸਨਮਾਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦੇ ਵਿਸ਼ੇਸ਼ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਸਾਹਿਤਕ ਸਭਾਵਾਂ ਦੇ 100 ਤੋਂ ਵਧੇਰੇ ਮੁਖੀਆਂ ਦਾ ਸਨਮਾਨ

by Dr. Hari Singh Jachak
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
 
ਪਾਤਸ਼ਾਹ  ਜੀ ਦੀ  ਮਿਹਰ ਸਦਕਾ  ਸਮਾਗਮ  ਸਫਲਤਾ  ਸਹਿਤ  ਸਮਾਪਤ
 
ਸਭ ਦਾ ਦਿਲ  ਦੀਆਂ ਗਹਿਰਾਈਆਂ ਤੋਂ ਧੰਨਵਾਦ 
 
ਦਾਸ  ਦੇ ਯੂਟਿਊਬ ਚੈਨਲ 
Dr Hari Singh Jachak  ਨੂੰ ਸਬਸਕਰਾਈਬ ਕਰਨ  ਦੀ  ਕਿਰਪਾਲਤਾ ਕਰਨੀ ਜੀਓ 
 
       ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਅਤੇ ਪੰਜਾਬੀ ਭਾਸ਼ਾ ਵਿਕਾਸ ਤੇ ਪਾਸਾਰ ਕੇਂਦਰ ਦੇ ਪ੍ਰਬੰਧਾਂ ਅਧੀਨ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ 25 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿੱਚ ਕੀਤਾ ਗਿਆ ਸੰਮੇਲਨ ਅਤੇ ਸਨਮਾਨ ਸਮਾਰੋਹ ਸਫਲਤਾ ਸਹਿਤ ਸੰਪੂਰਨ ਹੋਇਆ।
 
         ਪੰਜਾਬੀ ਮਾਂ-ਬੋਲੀ ਦੇ ਪਾਸਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਏ 100 ਤੋਂ ਵਧੇਰੇ ਸਾਹਿਤਕਾਰ ਸਭਾਵਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ। 
 
        ਇਸ ਸੰਮੇਲਨ ਦੀ ਆਰੰਭਤਾ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ,ਨਰਿੰਦਰ ਕੌਰ ਅਤੇ ਜਸਵਿੰਦਰ ਕੌਰ  ਜੱਸੀ ਨੇ ਸ਼ਬਦ ਦਾ ਗਾਇਨ ਕਰਕੇ ਕੀਤੀ ਉਪਰੰਤ ਡਾ. ਹਰੀ ਸਿੰਘ ਜਾਚਕ, ਚੀਫ਼ ਕੋਲੈਬੋਰੇਟਰ, ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਨੇ ਹਾਜ਼ਰ ਸਾਰੇ ਪਤਿਵੰਤਿਆਂ ਨੂੰ ਜੀ ਆਇਆਂ ਆਖਿਆਂ ਅਤੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ ਸਕੱਤਰ, ਭਾਸ਼ਾਵਾਂ ਅਤੇ ਸੱਭਿਆਚਾਰਕ ਮਾਮਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਪੜ੍ਹਣ ਅਤੇ ਲਿਖਣ ਲਈ ਅਤੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ। ਡਾ. ਸਰਬਜੋਤ ਕੌਰ ਮੁਖੀ ਪੰਜਾਬੀ ਭਾਸ਼ਾ ਵਿਕਾਸ  ਤੇ ਪਸਾਰ ਕੇਂਦਰ  ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਅਜਿਹੇ ਦਿਵਸ ਮਨਾਉਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਦੀ ਗੱਲ ਆਪਣੀ ਮਾਤ-ਭਾਸ਼ਾ ਨੂੰ ਭੁੱਲਣਾ ਹੈ ਇਸ ਲਈ ਪੰਜਾਬੀ ਬੋਲੀ ਨੂੰ ਬੋਲਣ ਵਿੱਚ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। 
 
      ਇਸ ਤੋਂ ਬਾਅਦ ਦੇਸ਼ ਵਿਦੇਸ਼  ਤੋਂ ਪਹੁੰਚੇ  ਪਤਵੰਤੇ ਸੱਜਣਾਂ ਨੇ ਪੰਜਾਬੀ  ਮਾਂ ਬੋਲੀ ਨੂੰ ਸਾਰੀ ਦੁਨੀਆਂ ਵਿੱਚ ਫੈਲਾਉਣ ਲਈ  ਸੁਹਿਰਦ ਉਪਰਾਲੇ  ਕਰਨ ਵਿੱਚ  ਯੋਗਦਾਨ  ਪਾਉਣ  ਲਈ ਆਪੋ ਆਪਣੇ ਵਿਚਾਰ  ਅਤੇ ਸੁਝਾਅ  ਦਿੱਤੇ। ਮੁੱਖ  ਤੌਰ  ਤੇ ਡਾ ਨਾਇਬ  ਸਿੰਘ ਮੰਡੇਰ ਪ੍ਰਧਾਨ ਭਾਰਤ, OFC ਕੈਨੇਡਾ, ਸ੍ਰੀ ਮੁਕੇਸ਼  ਕਾਦੀਆਂ ਪ੍ਰਧਾਨ ਪੰਜਾਬ, ਜਗਤ ਪੰਜਾਬੀ  ਸਭਾ,ਕੈਨੇਡਾ, ਸਰਦਾਰ ਲਖਵਿੰਦਰ ਸਿੰਘ  ਲੱਖਾ,ਚੇਅਰਮੈਨ ਮਾਣ  ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ, ਸ੍ਰੀ ਮਤੀ ਰਾਜਾਸਾਂਸੀ,ਸਰਪ੍ਰਸਤ ਸਾਈਂ ਮੀਰਾਂਮੀਰ ਹੰਬਲ ਫਾਊਂਡੇਸ਼ਨ, ਕੈਨੇਡਾ, ਬੀਬੀ ਸੁਰਜੀਤ ਕੌਰ ਸਕਾਰਮੈਂਟੋ,ਅਮਰੀਕਾ,ਸਰਦਾਰ ਸਤਿੰਦਰਪਾਲ ਸਿੰਘ  ਸਿਧਵਾਂ, ਪ੍ਰਡਿਊਸਰ ਡਾਇਰੈਕਟਰ, ਪੰਜਾਬੀ  ਲਹਿਰਾਂ, ਕੈਨੇਡਾ,ਸ੍ਰੀ ਮਤੀ ਕੁਲਵਿੰਦਰ ਕੌਰ  ਕੋਮਲ ਦੁਬੱਈ, ਸ੍ਰੀ  ਰਾਮ ਲਾਲ ਭਗਤ,ਮੁੱਖ ਸੰਚਾਲਕ,ਮਹਿਕ ਪੰਜਾਬ  ਦੀ ਗਰੁੱਪ,ਸ੍ਰੀ ਮਤੀ ਗੁਰਜੀਤ ਕੌਰ  ਅਜਨਾਲਾ,ਮੁੱਖ  ਪ੍ਰਬੰਧਕ, ਕਲਮਾਂ ਦਾ ਕਾਫਲਾ ਅਤੇ ਇਸਤਰੀ  ਲਿਖਾਰੀ  ਮੰਚ, ਡਾ ਗੁਰਚਰਨ ਕੌਰ ਕੋਚਰ ਪ੍ਰਧਾਨ ਪੰਜਾਬੀ ਲੇਖਕ ਕਲਾਕਾਰ  ਸੁਸਾਇਟੀ,ਸਰਦਾਰ ਮਹਿੰਦਰ ਸਿੰਘ  ਸੇਖੋਂ ਸੰਚਾਲਕ ਮੇਰੀ  ਮਾਂ ਬੋਲੀ ਪੰਜਾਬੀ ਗਰੁੱਪ, ਸਰਦਾਰ ਸੋਹਣ ਸਿੰਘ  ਗੈਦੂ, ਅੰਤਰਰਾਸ਼ਟਰੀ ਸਰਬ ਸਾਂਝਾ  ਕਵੀ ਦਰਬਾਰ  (RFSO), ਸਰਦਾਰ ਦਰਸ਼ਨ ਸਿੰਘ  ਭੰਮੇ,ਸਕੱਤਰ, ਕਵੀਸ਼ਰੀ  ਵਿਕਾਸ ਮੰਚ, ਪ੍ਰੋਫੈਸਰ  ਗੁਰਜੀਤ ਸਿੰਘ  ਖਾਲਸਾ,ਪ੍ਰਧਾਨ,ਗੁਰੂ ਕਾਂਸ਼ੀ ਸਾਹਿਤ  ਅਕੈਡਮੀ,ਦਮਦਮਾਂ ਸਾਹਿਬ, ਜਥੇਦਾਰ  ਬਲਬੀਰ ਸਿੰਘ ਬਲ, ਪ੍ਰਧਾਨ ਸ਼੍ਰੋਮਣੀ ਪੰਥਕ  ਕਵੀ  ਸਭਾ, ਚਰਚਿਤ ਕਵਿਤਰੀ ਸ੍ਰੀ ਮਤੀ ਮੀਨਾ ਮਹਿਰੋਕ,ਸ੍ਰੀ ਮਤੀ ਆਸ਼ਾ ਸ਼ਰਮਾ ਪ੍ਰਧਾਨ ਰਾਸ਼ਟਰੀ ਕਾਵਿ ਸਾਗਰ,ਸਰਦਾਰ  ਇੰਦਰ ਪਾਲ ਸਿੰਘ  ਸੰਚਾਲਕ  ਇੰਦਰ ਧਨੁਸ਼ ਸਾਹਿਤਕ  ਮੰਚ,ਦੀਪ ਲੁਧਿਆਵੀ ਅਤੇ ਹੋਰਨਾਂ ਨੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਆਪਣੇ ਬਹੁਮੁੱਲੇ ਵਿਚਾਰ ਰੱਖੇ ਅਤੇ ਕਵਿਤਾਵਾਂ ਤੇ ਗੀਤ ਵੀ ਸੁਣਾਏ। ਡਾ ਹਰੀ ਸਿੰਘ ਜਾਚਕ  ਨੇ ਵੀ ਜੈਕਾਰਿਆਂ ਤੇ  ਤਾੜੀਆਂ ਦੀ ਗੂੰਜ  ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਸੁਣਾਈ ।ਇਸ ਦੇ ਨਾਲ  ਹੀ ਉਨਾਂ ਨੇ ਆਏ ਹੋਏ  ਸਾਰੇ ਪਤਵੰਤਿਆਂ ਦਾ ਕਵਿਤਾ  ਰਾਹੀਂ ਧੰਨਵਾਦ  ਵੀ ਕੀਤਾ।
 
      ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਵਿਸ਼ੇਸ਼ ਸੰਮੇਲਨ  ਵਿੱਚ ਉਪਰੋਕਤ  ਤੋਂ ਇਲਾਵਾ ਕਲਮਾਂ ਦਾ ਕਾਫ਼ਲਾ ਅਤੇ ਇਸਤਰੀ ਲਿਖਾਰੀ ਗਰੁਪ ਵਲੋਂ ਸ੍ਰੀ ਮਤੀ  ਰਾਜਵਿੰਦਰ  ਕੌਰ ਢਿੱਲੋਂ ਤੇ ਸ੍ਰੀ  ਮਤੀ ਮਨਜੀਤ  ਧੀਮਾਨ, ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ. ਵਲੋਂ ਰਾਜਬੀਰ ਕੌਰ ਗਰੇਵਾਲ, ਪ੍ਰੋਫੈਸਰ ਦਵਿੰਦਰ ਖੁਸ਼ ਧਾਲੀਵਾਲ, ਡਾ ਗੁਰਸ਼ਿੰਦਰ ਕੌਰ, ਜਗਤ ਪੰਜਾਬੀ ਸਭਾ , ਕੈਨੇਡਾ ਵਲੋਂ ਜਸਬੀਰ ਸਿੰਘ ਸਮਰਾ ਤੇ ਸ੍ਰੀ ਪਵਨ ਭਾਰਦਵਾਜ, ਓਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ  ਡਾ  ਸਤਿੰਦਰਜੀਤ ਕੌਰ ਬੁੱਟਰ,ਡਾ  ਅਮਨਪ੍ਰੀਤ ਕੌਰ  ਕੰਗ ਦੇ ਪਤੀ,ਤੇ ਪਵਨਜੀਤ  ਕੌਰ, ਅੰਤਰ ਰਾਸਟਰੀ ਸਰਬ ਸਾਂਝਾ ਕਵੀ ਦਰਬਾਰ ਕੈਨੇਡਾ  ਵਲੋਂ ਸਰਦਾਰ ਸੋਹਣਸਿੰਘ ਗੈਂਦੂ ਹੈਦਰਾਬਾਦ ਤੇ ਪ੍ਰੋਫੈਸਰ  ਗੁਰਵਿੰਦਰ  ਕੌਰ ਗੁਰੀ,ਅੰਤਰਰਾਸ਼ਟਰੀ ਪੰਜਾਬੀ ਸਾਂਝ ਆਸਟਰੇਲੀਆ ਤੇ ਤ੍ਰਿੰਝਣ (ਬੀਬੀਆਂ ਦੀ ਸੱਥ) ਵਲੋਂ ਚਰਨਜੀਤ ਕੌਰ ਮੈਲਬੋਰਨ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ,ਨਵਗੀਤ  ਕੌਰ  ਲੁਧਿਆਣਾ ਤੇ ਜਸਵਿੰਦਰ ਕੌਰ  ਜੱਸੀ ,  ਅਦਾਰਾ ਸ਼ਬਦ ਕਾਫਲਾ ਵਲੋਂ ਸਰਦਾਰ ਦੁਖਭੰਜਨ ਸਿੰਘ  ਰੰਧਾਵਾ ਮੁੱਖ ਸੰਚਾਲਕ ਅਤੇ ਸਿਮਰਨ ਕੌਰ ਧੁੱਗਾ ਸਰਪ੍ਰਸਤ,  ਪੰਜਾਬ ਭਵਨ  ਸਰੀ ਕੈਨੇਡਾ  ਵਲੋਂ ਹਰਪ੍ਰੀਤ ਕੌਰ  ਪ੍ਰੀਤ  ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ, ਕਵੀਸ਼ਰੀ ਵਿਕਾਸ  ਮੰਚ ਵਲੋਂ ਸਰਦਾਰ ਜਸਵਿੰਦਰ ਸਿੰਘ  ਰੁਪਾਲ,ਕਰਮਾਂ ਦੇ ਰੰਗ ਸਾਹਿਤ  ਸਭਾ ਵਲੋਂ ਪ੍ਰੋਫੈਸਰ  ਬੀਰ ਇੰਦਰ ਸਿੰਘ  ਸਰਾਂ ਤੇ ਸ੍ਰੀ  ਸ਼ਿਵ ਨਾਥ  ਦਰਦੀ,ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਸ੍ਰੀ ਮਤੀ ਨਿਰਮਲ ਕੌਰ ਕੋਟਲਾ ਪ੍ਰਧਾਨ,ਸ਼੍ਰੋਮਣੀ ਕਵੀ ਸਭਾ ਵੱਲੋਂ ਸਰਦਾਰ  ਕਰਮਜੀਤ ਸਿੰਘ ਨੂਰ ਸਕੱਤਰ, ਪੰਜਾਬੀ ਸਾਹਿਤ ਸਭਾ ਧੂਰੀ ਵਲੋ ਸ੍ਰੀ ਮੂਲ ਚੰਦ ਸ਼ਰਮਾ, ਸੁਰਜੀਤ ਸਿੰਘ  ਚੇਲਾ ਭਾਈ ਰੂਪਾ, ਪੰਜਾਬੀ ਗੀਤਕਾਰ ਮੰਚ ਵਲੋਂ ਸਰਦਾਰ ਸਰਬਜੀਤ ਸਿੰਘ ਵਿਰਦੀ ਸੰਚਾਲਕ,ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸਰਦਾਰ ਧਰਮਿੰਦਰ ਸਿੰਘ ਔਲਖ ਪ੍ਰਧਾਨ ਅਤੇ ਸਕੱਤਰ ਸਰਦਾਰ ਕੁਲਦੀਪਸਿੰਘ ਦਰਾਜਕੇ, ਛਣਕਾਟਾ ਟੀ ਵੀ ਵਲੋਂ ਸਰਦਾਰ  ਗੁਰਪ੍ਰੀਤ ਸਿੰਘ  ਰੰਧਾਵਾ ਸਰਪ੍ਰਸਤ ਅਤੇ ਸਰਦਾਰ  ਸੁਖਵਿੰਦਰ ਸਿੰਘ ਅਨਹਦ ਐਂਕਰ, ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਵਲੋਂ ਰਮਨਦੀਪ ਕੌਰ ਹਰਸਰਜਾਈ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਜੱਸੀ,ਸਰਪ੍ਰਸਤ,ਵਿਸ਼ਵ ਸਿੱਖ ਸਾਹਿਤ ਅਕੈਡਮੀ ਵਲੋਂ ਬਲਬੀਰਸਿੰਘ ਬੱਬੀ ਮੁੱਖ ਪ੍ਰਬੰਧਕ, ਮਹਿਫਲ-ਏ-ਅਦੀਬ ਸੰਸਥਾ ਜਗਰਾਓਂ ਵਲੋਂ ਕੈਪਟਨ ਪੂਰਨ ਸਿੰਘ ਗਗੜਾ ਪ੍ਰਧਾਨ, ਸਰਦਾਰ  ਜਸਵਿੰਦਰ ਸਿੰਘ ਛਿੰਦਾ ਜਨਰਲ ਸਕੱਤਰ, ਪੀਘਾਂ ਸੋਚ ਦੀਆਂ ਸਾਹਿਤਕ ਮੰਚ ਵਲੋਂ ਸ੍ਰੀਮਤੀ ਰਛਪਿੰਦਰ ਕੌਰ ਗਿੱਲ ਪ੍ਰਧਾਨ, ਸਰਦਾਰ ਹਰਕੰਵਲ ਸਿੰਘ  ਮੈਣੀ ਮੀਤ ਪ੍ਰਧਾਨ, ਅਮਨ ਸੋਢੀ ਸੰਚਾਲਕ, ਸ੍ਰੀ  ਮਤੀ ਅਮਨਦੀਪ ਕੌਰ  ਸਰਨਾ,ਇਸਤਰੀ ਵਿੰਗ ਪ੍ਰਧਾਨ,  ਲੋਕ ਸਾਹਿਤ ਅਕਾਦਮੀ ਵਲੋਂ ਸ੍ਰੀ ਮਤੀ ਬੇਅੰਤ ਕੌਰ ਗਿੱਲ ਮੋਗਾ, ਸੰਸਥਾਪਕ, ਸਾਹਿਤਕ ਗਰੁੱਪ ਸੁਨੇਹਾ ਵਲੋਂ ਸ੍ਰੀਮਤੀ ਅਮਨਦੀਪ ਕੌਰ ਅਵਤਾਰ ਰੇਡੀਉ ਸੰਚਾਲਕ, ਮਹਿਕਦੇ ਅਲਫਾਜ਼ ਵਲੋਂ ਸ੍ਰੀ ਮਤੀ ਸੋਨੀਆ ਭਾਰਤੀ ਪ੍ਰਬੰਧਕ ਅਤੇ ਸ੍ਰੀ ਰਾਜੇਸ਼ ਕੁਮਾਰ, ਮਹਿਲਾ ਕਾਵਿ ਮੰਚ  ਵਲੋਂ ਸ੍ਰੀ ਮਤੀ ਗਗਨਦੀਪ ਕੌਰ ਧਾਲੀਵਾਲ  ਜਨਰਲ ਸਕੱਤਰ,ਅਤੇ ਡਾ ਇਰਾਦੀਪ ਕੌਰ ਪੰਜਾਬ ਪ੍ਰਧਾਨ,C-5 ਸਿੱਖ ਇਤਿਹਾਸਕ ਖੋਜ ਕੇਂਦਰ ਵਲੋਂ ਸਰਦਾਰ ਅਤਿੰਦਰਪਾਲ ਪਾਲ ਸਿੰਘ,ਫੇਸਬੁੱਕ ਸੱਥ ਵਲੋਂ ਸ੍ਰੀ ਮਤੀ ਕਮਲਜੀਤ ਕੌਰ, ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ  ਸੁਸਾਇਟੀ ਵਲੋਂ ਸਰਦਾਰ ਪ੍ਰਭਕਰਨ ਸਿੰਘ  ਏਕਤਾ ਮਨੁੱਖੀ ਅਧਿਕਾਰ ਬਿਊਰੋ ਵਲੋ ਬਲਜੀਤ ਕੌਰ ਘੋਲੀਆ, ਵਿਸ਼ਵ ਪੰਜਾਬੀ ਕਵੀ  ਸਭਾ ਵਲੋਂ ਸਰਦਾਰ  ਜੁਗਿੰਦਰ ਸਿੰਘ  ਕੰਗ, ਕਲਮਾਂ ਦੀ ਪਰਵਾਜ਼ ਅੰਤਰਰਾਸ਼ਟਰੀ ਸਾਹਿਤਕ ਮੰਚ ਵਲੋਂ ਪ੍ਰਬੰਧਕ ਡਾ ਸਤਿੰਦਰ ਕੌਰ ਕਾਹਲੋਂ,ਅਦਬੀ ਸਾਂਝ  ਬਰਨਾਲਾ  ਵਲੋਂ ਸਰਦਾਰ  ਅਵਤਾਰ ਸਿੰਘ, ਸਾਹਿਤਕਾਰ ਤੇ ਸਮਾਜ ਸੇਵਕ ਸਰਦਾਰ  ਗੁਰਚਰਨ ਸਿੰਘ  ਧੰਜੂ, ਪੰਜਾਬੀ ਸਾਹਿਤ  ਸਭਾ  ਵਲੋਂ ਸਰਦਾਰ  ਸਰਦੂਲ ਸਿੰਘ  ਬਰਾੜ, ਸਾਹਿਤਕ ਫੁਲਵਾੜੀ ਮੰਚ ਵਲੋਂ ਰਵਨਜੋਤ ਕੌਰ ਸਿਧੂ ਰਾਵੀ,ਸੰਚਾਲਕ, ਵਰਲਡ ਲਿਟਰੇਰੀ ਫੋਰਮ ਮਲੇਰਕੋਟਲਾ ਵਲੋਂ ਡਾ ਅਰਵਿੰਦ ਸੋਹੀ ਸੰਸਥਾਪਕ, ਕਰਮਾਂ ਦੀ ਪਰਵੇਜ਼ ਵਲੋਂ ਸਰਦਾਰ ਜਸਵਿੰਦਰ ਸਿੰਘ  ਜੱਸੀ , ਕਵਿਤਾ ਕਥਾ ਕਾਰਵਾਂ ਵਲੋਂ ਸ੍ਰੀ ਮਤੀ  ਜਸਪ੍ਰੀਤ ਕੌਰ ਫਲਕ  ਪ੍ਰਧਾਨ,ਕਾਵਿ  ਸਾਂਝ ਕਲਾ ਮੰਚ  ਵਲੋਂ ਸਰਦਾਰ  ਰਜਿੰਦਰ ਸਿੰਘ  ਕਲਾਨੌਰ,ੳ ਅ ਅੱਖਰਾਂ ਦੇ ਆਸ਼ਿਕ ਵਲੋਂ ਗੁਰੀ ਆਦੀਵਾਲ,ਚੁੱਪ  ਦੀ ਆਵਾਜ  ਵਲੋ ਸੁਖਵਿੰਦਰ ਕੌਰ ਆਹੀ,ਦੀਪਕ ਜੈਤੋਈ ਮੰਚ (ਰਜਿ.) ਵਲੋਂ ਸਰਦਾਰ ਗੁਰਸਾਹਬਸਿੰਘ ਤੇਜ਼ੀ ਮੀਤ ਪ੍ਰਧਾਨ, ਪਰਸਿੱਧ ਲੇਖਕਾ ਰਿਪਨਜੋਤ ਕੌਰ ਬੱਗਾ,ਵਿਸ਼ਵ ਪੰਜਾਬੀ ਸਾਹਿਤ ਸਭਾ ਵਲੋਂ ਕੁਲਵਿੰਦਰ ਕੌਰ ਕਿਰਨ, ਅਲਫਾਜ਼-ਏ-ਅਦਬ ਵਲੋਂ ਨੀਲੂ ਬੱਗਾ ਸਰਪ੍ਰਸਤ,ਕਲਮਾਂ ਦੇ ਵਾਰ ਵਲੋਂ ਜੱਸੀ ਧਰੋੜ,  ਪੰਜਾਬੀ ਅਤੇ ਪੰਜਾਬ ਸਾਹਿਤਕ ਸੰਸਥਾ ਵਲੋਂ ਸਰਦਾਰ ਕੁਲਦੀਪ ਸਿੰਘ ਦੀਪ ਤੇ ਸਰਦਾਰ ਗਗਨ ਸਿੰਘ ਫੂਲ,  ਪੁੰਗਰਦੇ ਹਰਫ ਵਲੋਂ ਅਤੇ ਹੋਰ  ਸੰਸਥਾਵਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ ਅਤੇ ਓਨਾਂ ਨੂੰ ਸਨਮਾਨਿਤ ਕੀਤਾ ਗਿਆ। 
 
     ਅਖੀਰ ਵਿੱਚ  ਪ੍ਰੋਫੈਸਰ  ਅਪਿੰਦਰ ਸਿੰਘ  ਜਨਰਲ ਸਕੱਤਰ, ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰਿਲੇਸ਼ਨਜ਼ ਨੇ ਆਏ ਹੋਏ  ਸਾਰੇ ਪਤਵੰਤਿਆਂ ਦਾ ਧੰਨਵਾਦ  ਕੀਤਾ ਓਥੇ ਨਾਲ ਹੀ ਸਰਦਾਰ ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ  ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜੋ ਇਸ ਤਰਾਂ ਸੀ
 
     “ਉੜੇ ਤੇ ਜੂੜੇ, ਸਿੰਘ ਅਤੇ ਕੌਰ, ਦੀ ਸੰਭਾਲ ਕਰਨ ਦੀ ਅਤਿਅੰਤ ਲੋੜ ਹੈ।ਇਸ ਲਈ ਹਰ ਯੋਗ ਹੀਲਾ ਅਤੇ ਵਸੀਲਾ ਵਰਤਣਾ ਚਾਹੀਦਾ ਹੈ। ਵਾਹਿਗੁਰੂ ਜੀ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਟੁੱਟ ਭਰੋਸਾ ਰੱਖਣ ਨਾਲ ਓਹ ਆਪ ਹੀ ਵਿੱਚ  ਵਰਤ ਕੇ ਸਾਰੇ ਕਾਰਜ ਰਾਸ ਕਰਦੇ ਹਨ। ਇਸ ਗੱਲ ਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਪ੍ਰਤੱਖ ਨਿਰੰਕਾਰ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵਲੋਂ ਸਥਾਪਤ ਕੀਤੇ ਲਿਖਣਸਰ ਤੇ ਅਰਦਾਸ  ਕਰਨ ਨਾਲ ਕਲਮ ਵਿੱਚ  ਬਰਕਤਾਂ ਪੈਂਦੀਆਂ ਹਨ। ਗੁਰੂ ਸਾਹਿਬ  ਦੀਆਂ ਅਸੀਸਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸਮਰਪਿਤ ਹੋ ਕੇ ਕਲਮ ਚਲਾਉਣੀ ਚਾਹੀਦੀ ਹੈ ਜਿਸ   ਨਾਲ ਸਮਾਜ ਦਾ ਅਤੇ ਸਰਬੱਤ ਦਾ ਭਲਾ ਹੋਵੇ।” 
 
      ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਸ. ਜਸਪਾਲ ਸਿੰਘ ਕੌਚ, ਸ. ਹਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਲੋਹੀਆ, ਹਰਦੀਪ ਸਿੰਘ,ਹਰਮੀਤ ਸਿੰਘ, ਹਰਪ੍ਰੀਤ ਸਿੰਘ,ਗੁਰਜਿੰਦਰ ਸਿੰਘ ਜਸਵਿੰਦਰ ਸਿੰਘ ,ਗੁਰਵੀਰ ਕੌਰ ਅਤੇ ਦਫਤਰ ਦਾ ਸਮੁੱਚਾ ਸਟਾਫ ਵੀ ਸ਼ਾਮਲ ਹੋਇਆ। 
 
     ਡਾ. ਰਮਨਦੀਪ ਸਿੰਘ ਦੀਪ ਨੇ ਸਟੇਜ ਸਕੱਤਰ ਦੀ ਸੇਵਾ ਬਹੁਤ ਹੀ ਬਾਖੂਬੀ ਨਿਭਾਈ। ਸਮਾਗਮ ਦੀ ਸਫਲਤਾ ਲਈ ਪਰਮਦੀਪ ਸਿੰਘ ਦੀਪ ਵੈਲਫੇਅਰ  ਸੋਸਾਇਟੀ ਅਤੇ ਹੋਰ ਸੰਸਥਾਵਾਂ ਵਲੋਂ ਸ੍ਰ ਹਰਭਜਨ ਸਿੰਘ,ਸ੍ਰ ਰਜਿੰਦਰਪਾਲ ਸਿੰਘ, ਗੁਰਮੀਤ ਸਿੰਘ ਸੋਢੀ, ਸ੍ਰ ਗੁਰਪ੍ਰੀਤ ਸਿੰਘ ,ਪ੍ਰੋ.ਗੁਰਵਿੰਦਰ ਕੌਰ ਗੁਰੀ, ਬੀਬੀ ਨਿਰਲੇਪ ਕੌਰ, ਬੀਬੀ ਮਨਮਿੰਦਰ ਕੌਰ, ਸ. ਰਜਿੰਦਰ ਸਿੰਘ, ਸ. ਗੁਰਪ੍ਰੀਤ ਸਿੰਘ, ਐਡਵੋਕੇਟ ਬਵਨੀਤ ਕੌਰ,ਦੀਪ ਲੁਧਿਆਣਵੀ, ਹਰਪ੍ਰੀਤ ਸਿੰਘ, ਪ੍ਰਭਜੋਤ ਕੌਰ, ਸ. ਹਰਭਜਨ ਸਿੰਘ ਚੁੱਘ,ਮਨਜੀਤ ਕੌਰ ਧੀਮਾਨ ,ਸ੍ਰ ਹਰਮੀਤ ਸਿੰਘ, ਗੁਰਸਾਹਬ ਸਿੰਘ ਤੇਜੀ, ਲੈਫਟੀਨੈਂਟ ਮਨਪ੍ਰੀਤ ਕੌਰ,ਪਰਵਿੰਦਰ ਕੌਰ ਲੋਟੇ, ਸਤਵੰਤ ਕੌਰ ਸੁੱਖੀ,ਨਿਰਮਲ ਕੌਰ ਨਿੰਮੀ,ਨਰਿੰਦਰ ਕੌਰ, ਮਨਦੀਪ ਕੌਰ ਮੋਗਾ ਆਦਿ ਨੇ ਵਿਸ਼ੇਸ਼ ਤੇ ਸੁਚੱਜੀਆਂ ਸੇਵਾਵਾਂ ਨਿਭਾਈਆਂ।
 
 ਗੁਰੂ ਕੇ ਲੰਗਰ  ਅਤੁੱਟ  ਵਰਤਾਏ ਗਏ।
 
     ਫੋਟੋ ਸੈਸ਼ਨ  ਵਿੱਚ ਸਾਰੇ ਪਤਵੰਤੇ ਸੱਜਣਾਂ ਨੇ ਫੋਟੋਆਂ ਖਿਚਵਾਈਆਂ ਅਤੇ ਸੰਸਾਰ ਭਰ ਦੇ ਸੋਸਲ  ਮੀਡੀਆ  ਤੇ ਪਾਈਆਂ।ਪਾਤਸ਼ਾਹ  ਦੀ ਅਪਾਰ ਬਖਸ਼ਿਸ਼  ਸਦਕਾ ਸਮਾਗਮ  ਨਿਰਵਿਘਨਤਾ ਸਹਿਤ ਸੰਪੂਰਨ  ਹੋਇਆ। 
 
     ਸਨਿਮਰ  ਬੇਨਤੀ ਹੈ ਸਨਮਾਨਿਤ ਸਖਸ਼ੀਅਤਾਂ ਖਬਰਾਂ ਲਗਵਾਉਣ ਦੀ  ਕਿਰਪਾਲਤਾ ਕਰਨ ਅਤੇ ਅੱਗੇ ਦੀ  ਅੱਗੇ ਸ਼ੇਅਰ  ਵੀ ਜਰੂਰ  ਕਰਨ ਜੀ ਅਤੇ ਕੇਂਦਰੀ ਦਫਤਰ  ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ  ਦੇ ਰਿਕਾਰਡ ਲਈ  ਭੇਜਣ ਦੀ  ਕਿਰਪਾਲਤਾ ਕਰਨ 
 
ਡਾ  ਹਰੀ ਸਿੰਘ ਜਾਚਕ 
ਚੀਫ਼ ਕੋਲੈਬੋਰੇਟਰ, 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

You may also like

Leave a Comment