Home » ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ

by Dr. Hari Singh Jachak
ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ
 
ਪਿਛਲੇ ਸਾਲ 28 ਜੁਲਾਈ  2022 ਨੂੰ ਗੁਰਸਿੱਖ ਬੇਟਾ ਭੁਪਿੰਦਰ ਸਿੰਘ ,  ਪਾਤਸ਼ਾਹ  ਜੀ  ਵਲੋਂ ਬਖਸ਼ੇ ਸੁਆਸਾਂ ਦੀ ਪੂੰਜੀ  ਨੂੰ ਸਫਲ ਕਰਦਾ ਹੋਇਆ ਅਕਾਲ ਪੁਰਖ ਦੇ ਚਰਨਾਂ ਵਿੱਚ  ਜਾ ਬਿਰਾਜਿਆ ਸੀ। 23 ਜੁਲਾਈ  ਨੂੰ ਉਸ ਵਿਛੁੜੀ ਰੂਹ  ਦੀ ਯਾਦ ਵਿੱਚ ਦਾਸ  ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਧੁਰ ਕੀ ਬਾਣੀ  ਦੇ ਸ਼ਬਦ ਕੀਰਤਨ ਉਪਰੰਤ  ਅਰਦਾਸ ਕੀਤੀ ਗਈ। ਇਸ ਸ਼ਰਧਾਧਲੀ ਸਮਾਗਮ ਵਿੱਚ ਪਰਿਵਾਰਕ ਮੈਂਬਰ ਸ਼ਾਮਲ ਹੋਏ। 
 
    ਗੁਰਮੁੱਖ ਪਿਆਰੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਜਥੇ ਦੁਆਰਾ ਕੀਰਤਨ ਰਾਹੀਂ ਹਾਜਰੀ ਲਗਵਾਈ ਗਈ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਮਾਡਲ ਗਰਾਮ ਦੇ ਮੁੱਖ ਸੇਵਾਦਾਰ ਸਰਦਾਰ ਜਤਿੰਦਰ ਸਿੰਘ  ਗਿਲਹੋਤਰਾ ਜੀ ਨੇ ਦਾਸ  ਨੂੰ ਸਿਰੋਪਾਓ  ਦੀ ਬਖਸ਼ਿਸ਼ ਕੀਤੀ। ਸ਼ਾਮਲ  ਸਾਰੇ ਪਤਵੰਤੇ ਸੱਜਣਾਂ,ਰਿਸ਼ਤੇਦਾਰਾਂ, ਸਨੇਹੀਆਂ ਅਤੇ ਮਿੱਤਰ  ਪਿਆਰਿਆਂ ਦਾ  ਦਿਲ  ਦੀਆਂ ਗਹਿਰਾਈਆਂ ਤੋਂ ਧੰਨਵਾਦ। ਆਪ ਸਭ  ਨੇ ਅਰਦਾਸ  ਕਰਦੇ  ਰਹਿਣਾ ਕਿ ਪਾਤਸ਼ਾਹ  ਜੀ ਵਿਛੁੜੀ ਆਤਮਾ ਨੂੰ ਆਪਣੇ  ਚਰਨਾਂ ਵਿੱਚ ਨਿਵਾਸ ਬਖਸ਼ਦੇ ਰਹਿਣ 
 
      ਅੱਜ ਇਸ ਸਮਾਗਮ ਵਿੱਚ  ਦਾਸ  ਵਲੋਂ ਸਪੁੱਤਰ ਭੁਪਿੰਦਰ ਸਿੰਘ  ਦੀ ਯਾਦ ਵਿੱਚ  ਲਿਖੀ ਕਵਿਤਾ ਅਤੇ ਕੁਝ ਤਸਵੀਰਾਂ  ਹਾਜ਼ਰ ਹਨ ਜੀਓ ।
 
ਵਾਹਿਗੁਰੂ ਜੀ  ਦੀ ਰਜ਼ਾ ਅਤੇ ਭਾਣੇ ਵਿੱਚ  ਰਾਜੀ
ਡਾ  ਹਰੀ ਸਿੰਘ ਜਾਚਕ 

9988321245

9988321246

You may also like

Leave a Comment