Home » ਅਭੁੱਲ ਯਾਦਾਂ ਇਸ਼ਮੀਤ ਸਿੰਘ ਦੀਆਂ

ਅਭੁੱਲ ਯਾਦਾਂ ਇਸ਼ਮੀਤ ਸਿੰਘ ਦੀਆਂ

by Dr. Hari Singh Jachak
ਅਭੁੱਲ ਯਾਦਾਂ ਇਸ਼ਮੀਤ ਸਿੰਘ ਦੀਆਂ

ਅਭੁੱਲ ਯਾਦਾਂ ਇਸ਼ਮੀਤ ਸਿੰਘ ਦੀਆਂ
Memorable memories of Ishmeet Singh

https://www.facebook.com/reel/666438408731680/

ਇਸ਼ਮੀਤ ਸਿੰਘ ਦਾ ਬੇਵਕਤ ਅਕਾਲ ਚਲਾਣਾ (29-07-2008)

ਸਟਾਰ ਵਾਇਸ ਆਫ ਇੰਡੀਆ ਇਸ਼ਮੀਤ ਸਿੰਘ ਦਾ ਜਨਮ 2 ਸਤੰਬਰ 1988 ਨੂੰ ਸ੍ਰ ਗੁਰਪਿੰਦਰ ਸਿੰਘ ਤੇ ਮਾਤਾ ਅੰਮ੍ਰਿਤ ਕੌਰ ਦੇ ਗ੍ਰਹਿ ਲੁਧਿਆਣਾ ਵਿਖੇ ਹੋਇਆ। ਛੋਟੀ ਉਮਰ ਤੋਂ ਹੀ ਬਹੁਤ ਹੋਣਹਾਰ ਸੀ। ਉਹਨੇ ਆਪਣੀ ਪੜ੍ਹਾਈ ਬੀ.ਏ ਗ੍ਰੇਜ਼ੂਸ਼ਨ ਕਮਾਰਸ ਵਿੱਚ ਕੀਤੀ। ਉਹਨਾਂ ਨੇ ਆਪਣੇ ਕੀਰਤਨ ਦੀ ਸਿਖਲਾਈ ਗੁਰੂ ਸ਼ਬਦ ਸੰਗੀਤ ਅਕੈਡਮੀ ਲੁਧਿਆਣਾ ਦੇ ਸਰਦਾਰ ਸੁਖਵੰਤ ਸਿੰਘ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਆਪਣੇ ਚਾਚਾ ਡਾ.ਚਰਨ ਕਮਲ ਸਿੰਘ ਤੋ ਲਈ। ਉਹਨਾਂ ਦੇ ਗਾਏ ਹੋਏ ਸ਼ਬਦ ਤੇ ਗੀਤ ਅੱਜ ਵੀ ਉਹਨਾਂ ਦੀ ਯਾਦ ਦਿਲਾਉਦੇ ਹਨ।

ਸਟਾਰ ਵਾਈਸ ਆਫ ਇੰਡੀਆ

ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਸਟਾਰ ਵਾਈਸ ਆਫ ਇੰਡੀਆ ਦੇ ਖਿਤਾਬ ਨੂੰ 24 ਨਵੰਬਰ 2007 ਵਿੱਚ ਜਿੱਤਿਆ ਜਿਸ ਦੇ ਜੇਤੂ ਦੀ ਟਰਾਫੀ ਆਪ ਨੂੰ ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੇ ਦਿੱਤੀ। ਉਹਨਾਂ ਨੇ “ਜੋ ਜੀਤਾ ਵਹੀ ਸੁਪਰ ਸਟਾਰ” ਉਹਨਾਂ ਦੇ ਗਾਉਣ ਦਾ ਤਰੀਕਾ ਅਤੇ ਸ਼ੈਲੀ ਬਾਲੀਵੁੱਡ ਗਾਇਕ ਸ਼ਾਨ ਦੇ ਸਮਾਨ ਸੀ ਜਦੋਂ ਸ਼ਾਨ ਤੇ ਇਸ਼ਮੀਤ ਦੋਵੇਂ ਗਾ ਰਹੇ ਸਨ ਤਾ ਸ਼ਾਨ ਖੁਦ ਹੀ ਨਹੀਂ ਸੀ ਦੱਸ ਪਾ ਰਹੇ ਕਿ ਉਹ ਕਿਹੜੀਆਂ ਲਾਈਨਾਂ ਖੁਦ ਗਾ ਰਹੇ ਸਨ। ਉਹਨਾਂ ਦੀਆਂ ਕਈ ਧਾਰਿਮਕ ਐਲਬਮ ਵੀ ਰਿਲੀਜ਼ ਕੀਤੀਆਂ। ਉਹਨਾਂ ਨੇ ਪਹਿਲੀ ਐਲਬਮ ‘ਸਤਿਗੁਰ ਤੁਮਰੇ ਕਾਜ਼ ਸਵਾਰੇ ਰਿਲੀਜ਼ ਕੀਤੀ।

ਸ਼ੁਰੂ ਵਿੱਚ ਧਾਰਮਿਕ ਐਲਬਮ ਰਿਲੀਜ਼ ਹੋਣ ਤੋ ਬਾਅਦ “ਜੋ ਜੀਤਾ ਵਹੀ ਸੁਪਰ ਸਟਾਰ” ਵਿੱਚ ਭਾਗ ਲਿਆ ਉਹਨਾਂ ਨੇ ਪੰਜਾਬੀ ਫਿਲਮ ਸਤਿ ਸ੍ਰੀ ਅਕਾਲ ਲਈ ਸ਼ਬਦ “ਡਿਠੇ ਸਭੇ ਥਾਵ” ਗਾਇਆ। ਜਦੋਂ ਫਿਲਮ ਰਿਲੀਜ਼ ਹੋਈ ਤਾਂ ਜਗਜੀਤ ਸਿੰਘ ਨੇ ਇਸ਼ਮੀਤ ਸਿੰਘ ਨੂੰ ਬਹੁਤ ਵਧੀਆ ਗਾਇਕ ਮੰਨਿਆ। ਉਹਨਾਂ ਕੋਲ ਛੋਟੀ ਉਮਰ ਵਿੱਚ ਹੀ ਸਭ ਕੁਝ ਸੀ ਉਹ ਹਾਂਗ ਕਾਂਗ,ਬੈਂਕਾਕ ਅਤੇ ਮਲੇਸ਼ੀਆ ਆਵਾਜ਼ ਭਾਰਤ ਦੇ ਮੁਕਾਬਲੇ ਦੇ ਕਨਸਰਨ ਵਿੱਚ ਜਾਦੇ ਰਹੇ।

ਸਟਾਰ ਵਾਇਸ ਆਫ ਇੰਡੀਆ ਬਣ ਕੇ ਬੜਾ ਨਾਮਣਾ ਖੱਟਿਆ । ਕੌਮ ਨੂੰ ਉਸਦੀ ਸਾਫ ਸੁਥਰੀ ਗਾਇਕੀ ਤੇ ਬਹੁਤ ਆਸਾਂ ਸਨ। ਆਪਣੇ ਸਾਥੀ ਗਾਇਕਾਂ ਨਾਲ ਮਾਲਦੀਵ ਗਿਆ ਪਰ ਵਾਪਸ ਨਹੀਂ ਪਰਤਿਆ। ਅਚਾਨਕ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਇਸ਼ਮੀਤ ਸਿੰਘ ਹੋਟਲ ਦੇ ਸਵਿੰਮਿਗ ਪੂਲ ਵਿੱਚ ਡੁੱਬ ਕੇ ਚੜ੍ਹਾਈ ਕਰ ਗਿਆ ਹੈ। ਅਜੇ ਤੱਕ ਵੀ ਇਹ ਸਾਫ ਨਹੀਂ ਹੋ ਸਕਿਆ ਕਿ ਉਹ ਡੁੱਬ ਗਿਆ ਸੀ ਜਾਂ ਕਿਸੇ ਸਾਜਿਸ਼ ਅਧੀਨ ਡੁਬੋ ਦਿੱਤਾ ਗਿਆ ਸੀ। 29 ਜੁਲਾਈ 2008 ਨੂੰ ਕੌਮ ਦਾ ਅਨਮੋਲ ਹੀਰਾ ਅਕਾਲ ਚਲਾਣਾ ਕਰ ਗਿਆ।

ਯਾਦਗਾਰ
ਪੰਜਾਬ ਸਰਕਾਰ ਨੇ ਉਹਨਾਂ ਦੀ ਯਾਦ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਬਣਾਇਆ ਗਿਆ ਹੈ ਜਿਸ ਵਿੱਚ ‘ਚ 500 ਸਿੱਖਿਆਰਥੀਆਂ ਨੂੰ ਸੰਗੀਤ ਟ੍ਰੇਨਿੰਗ ਦੇਣ ਦੀ ਵਿਵਸਥਾ ਹੈ।

________

Ishmeet Singh (2 September 1988 – 29 July 2008) was a winning singer on the STAR Plus show Amul STAR Voice of India.Hailing from Model town, Ludhiana of Punjab, Ishmeet won the Star Plus show in 2007 and also participated in another reality show called Jo Jeeta Wohi Superstar. His first album was a religious Gurbani album called Satgur Tumre Kaaj Savaare.

He died by suspected drowning in Malé, Maldives on 29 July 2008.
________

ਲੁਧਿਆਣਾ ਦੇ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ 3-8-2008 ਨੂੰ ਅੰਤਿਮ ਅਰਦਾਸ ਹੋਈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਦਾਸ ਨੇ ਉਸ ਵਕਤ ਹੇਠ ਲਿਖੀ ਕਵਿਤਾ ਸੁਣਾ ਕੇ ਹਾਜ਼ਰੀ ਲਗਵਾਈ।

ਉਮੀਦ ਹੈ ਸਾਰੇ ਮਿੱਤਰ ਪਿਆਰੇ ਇਹ ਕਵਿਤਾ ਪੜ੍ਹ ਕੇ ਉਸ ਦੇ ਜੀਵਨ ਬਾਰੇ ਜਾਣੂ ਹੋਵੋਗੇ ਅਤੇ ਉਸ ਦੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਂਟ ਕਰੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ ਜੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246

You may also like

Leave a Comment