Home » ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

by Dr. Hari Singh Jachak
ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ

ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
https://www.facebook.com/reel/866282065144451/

ਪੰਜ ਨਵੰਬਰ ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਉਭਰਦੇ ਅਤੇ ਨਾਮਵਰ ਕਵੀਆਂ ਅਤੇ ਕਵਿਤਰੀਆਂ ਨੇ ਹਾਜ਼ਰੀ ਲਗਵਾਈ।
ਇਸ ਪ੍ਰੋਗਰਾਮ ਵਿੱਚ ਦਾਸ( ਡਾ ਹਰੀ ਸਿੰਘ ਜਾਚਕ ), ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ਆਸਟ ਜੀ , ਸਟੇਟ ਤੇ ਨੈਸ਼ਨਲ ਅਵਾਰਡੀ ਡਾ ਗੁਰਚਰਨ ਕੌਰ ਕੋਚਰ ਜੀ,ਅੰਜੂ ਵ ਰੱਤੀ ਜੀ, ਤਰਲੋਚਨ ਲੋਚੀ ਜੀ, ਮਨਦੀਪ ਕੌਰ ਭੰਮਰਾ,ਮੀਨਾ ਮਹਿਰੋਕ, ਬਰਜਿੰਦਰ ਬਿਸਰਾਓ ਅਤੇ ਪਰਵੀਨ ਕੌਰ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ ਗੁਰਚਰਨ ਕੌਰ ਕੋਚਰ ਨੇ ਇਹ ਸਮਾਗਮ ਕਰਵਾਉਣ ਲਈ ਸਿਮਰਨ ਧੁੱਗਾ, ਦੁਖਭੰਜਨ ਰੰਧਾਵਾ ਅਤੇ ਅਦਾਰਾ ਸ਼ਬਦ ਕਾਫ਼ਲਾ ਦੇ ਸਮੂਹ ਸੇਵਾਦਾਰਾਂ ਸ਼ਲਾਘਾ ਕੀਤੀ। ਦਾਸ ਨੇ ਤਾੜੀਆਂ ਦੀ ਗੂੰਜ ਵਿਚ ਇਸ ਸਮਾਗਮ ਬਾਰੇ ਭਾਵਪੂਰਤ ਕਵਿਤਾ ਸੁਣਾ ਕੇ ਰੰਗ ਬੰਨ ਦਿੱਤਾ। ਉਪਰੰਤ ਕਵੀ ਦਰਬਾਰ ਵਿਚ ਸਾਰੇ ਕਵੀ ਸਾਹਿਬਾਨ ਨੇ ਸਮਾਜਿਕ, ਸਭਿਆਚਾਰਕ ਅਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਹਾਜ਼ਰੀਆਂ ਲਗਵਾਈਆਂ। ਸਾਰੇ ਪਤਵੰਤੇ ਸੱਜਣਾਂ ਨੇ ਉਭਰਦੇ ਕਵੀਆਂ ਨੂੰ ਹੌਸਲਾ ਅਤੇ ਹੱਲਾਸ਼ੇਰੀ ਦਿੱਤੀ । ਪੰਜਾਬੀ ਮਾਂ ਬੋਲੀ ਦੇ ਪਿਆਰੇ ਜਾਗ੍ਰਤੀ ਮੰਚ ਜਲੰਧਰ ਤੋਂ ਦੀਪਕ ਬਾਲੀ ਸਾਹਿਬ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਸਟੇਜ ਸਕੱਤਰ ਵਜੋਂ ਪ੍ਰਸਿੱਧ ਕਵਿੱਤਰੀ ਕੁਲਵਿੰਦਰ ਕੌਰ ਕਿਰਨ ਨੇ ਬਾਖੂਬੀ ਸਟੇਜ ਦੀ ਸੇਵਾ ਨਿਭਾਈ।ਅਦਾਰਾ ਸ਼ਬਦ ਕਾਫਲਾ ਦੇ ਸਰਪ੍ਰਸਤ ਸਿਮਰਨ ਧੁੱਗਾ ਅਤੇ ਪਤਵੰਤੇ ਸੱਜਣਾਂ ਵਲੋਂ ਸਾਰੇ ਕਵੀ ਸਾਹਿਬਾਨ ਤੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ।

ਦਾਸ ਨੂੰ ਮੁੱਖ ਮਹਿਮਾਨ ਵਜੋਂ ਮਾਣ ਦੇਣ ਲਈ ਸਿਮਰਨ ਧੁੱਗਾ ਅਤੇ ਦੁਖਭੰਜਨ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ

ਕੁਝ ਤਸਵੀਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321242
9988321246

You may also like