Home » ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ

ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ

by Dr. Hari Singh Jachak
ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ

ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ

*ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ

ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ 17ਵੇਂ ਸਲਾਨਾ ਸਮਾਗਮ ਦੀਆਂ ਕੁਝ ਇਤਿਹਾਸਕ ਤਸਵੀਰਾਂ ਤੇ ਸੰਖੇਪ ਰਿਪੋਰਟ ( 15-10-23 ਦੁਪਹਿਰ 12 ਤੋਂ 2 ਵਜੇ ਤੱਕ)

Live Samagam links on YouTube channel Dr Hari Singh Jachak

https://www.youtube.com/live/vyh9Wnye53Q?si=X9iuYxViLsrMhW7c

https://www.youtube.com/live/j8ogzFm-1rM?si=Tn56g2jC4KBtsmGU

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਤਾਰਵੇਂ ਸਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਪਤਵੰਤੇ ਸੱਜਣ, ਉਭਰਦੇ ਕਵੀ ਅਤੇ ਮਹਾਨ ਵਿਦਵਾਨ ਸ਼ਾਮਲ ਹੋਏ। ਉਦਘਾਟਨ ਤੋਂ ਲੈ ਕੇ ਪੁਸਤਕ ਰੀਲੀਜ ਦੀਆਂ ਤਸਵੀਰਾਂ ਸਮੇਤ ਰਿਪੋਰਟ ਪੋਸਟ ਕੀਤੀ ਜਾ ਚੁੱਕੀ ਹੈ । ਅੱਜ 15.10.23 ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਏ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਕਵੀ ਸਾਹਿਬਾਨ ਨੂੰ ਸਨਮਾਨਿਤ ਕਰਨ ਦੀਆਂ ਤਸਵੀਰਾਂ ਤੇ ਸੰਖੇਪ ਰਿਪੋਰਟ ਹਾਜ਼ਰ ਹੈ। ਬਾਕੀ ਫੋਟੋਆਂ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਦੀ ਰਿਪੋਰਟ ਆਉਂਦੇ ਦਿਨਾਂ ਵਿੱਚ ਪੋਸਟ ਕੀਤੀ ਜਾਵੇਗੀ।

ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਟੇਟ ਤੇ ਨੈਸ਼ਨਲ ਅਵਾਰਡੀ ਸਰਦਾਰ ਅਮਰੀਕ ਸਿੰਘ ਤਲਵੰਡੀ,ਸ਼੍ਰੋਮਣੀ ਪੰਥਕ ਕਵੀ ਸਭਾ ਦੇ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬਲ, ਪ੍ਰਿੰਸੀਪਲ ਜਸਬੀਰ ਸਿੰਘ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ,ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ,ਡਾ ਰਮਨਦੀਪ ਸਿੰਘ ਦੀਪ ਜਨਰਲ ਸਕੱਤਰ,ਡਾ ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ, ਪ੍ਰੋਫੈਸਰ ਡਾ ਬਲਵਿੰਦਰ ਪਾਲ ਸਿੰਘ, ਐਡੀਸ਼ਨਲ ਚੀਫ਼ ਆਰਗੇਨਾਈਜਰ, ਸ੍ਰੀ ਮਤੀ ਕਿਰਨ ਸਿੰਗਲਾ, ਪ੍ਰਸਿੱਧ ਕਵਿਤਰੀਆਂ ਕੁਲਦੀਪ ਕੌਰ ਦੀਪ ਲੁਧਿਆਣਵੀ, ਪ੍ਰਕਾਸ਼ ਕੌਰ ਪਾਸ਼ਾਂ ਅਤੇ ਸਟੇਟ ਅਵਾਰਡੀ ਅਧਿਆਪਕਾ ਰਪਵਿੰਦਰ ਕੌਰ ਰੂਪ ਆਦਿਕ ਸ਼ਾਮਲ ਹੋਏ। ਇਸ ਸਮਾਰੋਹ ਵਿਚ ਸਨਮਾਨਿਤ ਕੀਤੇ ਕਵੀਆਂ ਦੀਆਂ ਤਸਵੀਰਾਂ ਹਨ। ਬਾਕੀ ਕਲ ਪੋਸਟ ਕੀਤੀਆਂ ਜਾਣਗੀਆਂ।ਡਾਕਟਰ ਰਮਨਦੀਪ ਸਿੰਘ ਜਨਰਲ ਸਕੱਤਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਸਟੇਜ ਦੀ ਸੇਵਾ ਸੰਭਾਲੀ ਰੱਖੀਂ। ਇਸ ਸਾਰੇ ਸੈਸ਼ਨ ਨੂੰ ਦਾਸ ਦੇ ਯੂ ਟਿਊਬ ਚੈਨਲ Dr Hari Singh Jachak* ਰਾਹੀਂ ਲਾਈਵ ਕੀਤਾ ਗਿਆ।

ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰ ਤੇ ਗਰੁੱਪ ਲੀਡਰ ਸਾਹਿਬਾਨ ਮਨਦੀਪ ਕੌਰ ਪ੍ਰੀਤ, ਸੰਜੀਵ ਸਿੰਘ ਨਿਮਾਣਾ, ਜਸਵਿੰਦਰ ਕੌਰ ਜੱਸੀ, ਚਰਨਜੀਤ ਸਿੰਘ ਵਿੱਕੀ, ਐਡਵੋਕੇਟ ਬਵਨੀਤ ਕੌਰ, ਕੁਲਦੀਪ ਕੌਰ ਦੀਪ ਲੁਧਿਆਣਵੀ, ਸਰਦਾਰ ਹਰਭਜਨ ਸਿੰਘ,ਅਮਿਤ ਕੌਰ, ਸਤਵੰਤ ਕੌਰ ਸੁੱਖੀ,ਨਵਪ੍ਰੀਤ ਕੌਰ ਤੇ ਮਨਜੀਤ ਕੌਰ ਧੀਮਾਨ ਆਦਿ ਪ੍ਰਬੰਧਕੀ,ਲੰਗਰ ਅਤੇ ਹੋਰ ਸੇਵਾ ਕਾਰਜਾਂ ਵਿੱਚ ਜੁਟੇ ਰਹੇ ਅਤੇ ਆਏ ਹੋਏ ਪਤਵੰਤਿਆਂ ਅਤੇ ਕਵੀ ਸਾਹਿਬਾਨ ਦੀ ਆਓ ਭਗਤ ਕਰਦੇ ਰਹੇ ਅਤੇ ਸਨਮਾਨ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਅਤੇ ਕਵੀ ਦਰਬਾਰ ਵਿਚ ਸਟੇਜ ਸਕੱਤਰ ਦੀ ਭੂਮਿਕਾ ਵੀ ਨਿਭਾਉਂਦੇ ਰਹੇ।

ਇਸ ਸਨਮਾਨ ਸਮਾਰੋਹ ਦੀਆਂ ਕੁਝ ਇਤਿਹਾਸਕ ਤਸਵੀਰਾਂ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ।

ਆਉਣ ਵਾਲੇ ਦਿਨਾਂ ਵਿੱਚ ਹੋਰ ਪਤਵੰਤੇ ਸੱਜਣਾਂ ਅਤੇ ਸ਼ਾਮਲ ਕਵੀ ਸਾਹਿਬਾਨ ਵਲੋਂ ਸਮਾਗਮ ਬਾਰੇ ਪਹੁੰਚੇ ਵਿਚਾਰਾਂ , ਨਿੱਜੀ ਤਜਰਬਿਆਂ ਅਤੇ ਅਗਲੇ ਸੈਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਅਤੇ ਤਸਵੀਰਾਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246

You may also like