ਸਤਿਕਾਰ ਯੋਗ ਭੈਣ ਸੁਰਿੰਦਰ ਕੌਰ ਸੈਣੀ ਜੀ ਦੇ ਨਾਵਲ ‘ਇਸ਼ਕ ਤ੍ਰਾਸਦੀ’ ਦੇ ਲੋਕ ਅਰਪਣ ਸਮਾਗਮ ਸਮੇਂ ਦਾਸ ਦਾ ਮੁੱਖ ਮਹਿਮਾਨ ਵਜੋਂ ਮਾਣ ਸਨਮਾਨ
https://www.facebook.com/reel/263800430026581/
Kindly subscribe my YouTube channel
Dr Hari Singh Jachak
ਸਤਿਕਾਰ ਯੋਗ ਭੈਣ ਸੁਰਿੰਦਰ ਕੌਰ ਸੈਣੀ ਜੀ ਬਹੁਤ ਹੀ ਵਧੀਆ ਕਵਿਤਰੀ,ਨਾਵਲਕਾਰਾ ਅਤੇ ਕਹਾਣੀਕਾਰਾ ਹਨ। ਇਨਾਂ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਇਹ ਨਾਵਲ ਇਸ਼ਕ ਤ੍ਰਾਸਦੀ ਵੀ ਸ਼ਾਮਲ ਹੈ ਜੋ ਪਤਵੰਤੇ ਸੱਜਣਾਂ ਵਲੋਂ ਗਾਂਧੀ ਸਕੂਲ ਰੋਪੜ ਵਿਖੇ ਰੀਲੀਜ਼ ਕੀਤਾ ਗਿਆ। ਦਾਸ ਨੇ ਇਸ ਨਾਵਲ ਕਵਿਤਾ ਬਣਾਈ ਅਤੇ ਸਮਾਗਮ ਦੌਰਾਨ ਤਾੜੀਆਂ ਦੀ ਗੂੰਜ ਵਿੱਚ ਸੁਣਾਈ ਅਤੇ ਇਸ ਦੀ ਵੀਡੀਓ ਬਣਾਉਣ ਦੀ ਸੇਵਾ ਪ੍ਰੋਫੈਸਰ ਕੁਲਵਿੰਦਰ ਸਿੰਘ ਜੀ ਨੇ ਨਿਭਾਈ। ਓਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਦਾਸ ਨੂੰ ਮੁੱਖ ਮਹਿਮਾਨ ਵਜੋਂ ਬੁੱਕਾ ਭੇਟ ਕਰਕੇ ਜੀ ਆਇਆਂ ਨੂੰ ਕਿਹਾ ਗਿਆ। ਪਹੁੰਚੇ ਹੋਏ ਕਵੀ ਸਾਹਿਬਾਨ ਨੇ ਬਹੁਤ ਵਧੀਆ ਕਵਿਤਾਵਾਂ ਸੁਣਾ ਕੇ ਹਾਜ਼ਰੀਆਂ ਲਗਵਾਈਆਂ। ਜਿਲਾ ਲਿਖਾਰੀ ਸਭਾ ਦੇ ਜਨਰਲ ਸਕੱਤਰ ਸਰਦਾਰ ਸੁਰਜਨ ਸਿੰਘ ਨੇ ਸਟੇਜ ਦੀ ਸੁਚੱਜੀ ਸੇਵਾ ਨਿਭਾਈ।
ਇਹ ਸਮਾਗਮ ਜ਼ਿਲਾ ਲਿਖਾਰੀ ਸਭਾ ਰੋਪੜ ਵਲੋਂ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਵਿੱਤਰੀ ਮੀਨਾ ਸੁਖਮਨ ਨੇ ਇਸ ਨਾਵਲ ਬਾਰੇ ਪਰਚਾ ਪੜ੍ਹਿਆ ਅਤੇ ਸ੍ਰੀ ਮਤੀ ਰਵਿੰਦਰ ਕੌਰ, ਸਤਨਾਮ ਕੌਰ ਪਟਿਆਲਾ ਅਤੇ ਹੋਰਾਂ ਨੇ ਪੜਚੋਲ ਕੀਤੀ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਸਵੀਰ ਮੰਡ ਜੀ ਰੋਪੜ, ਮਨਜੀਤ ਸਿੰਘ ਜੀ ਰੋਪੜ, ਗੁਰਨਾਮ ਸਿੰਘ ਬਿਜਲੀ ਮੋਰਿੰਡਾ, ਸਤਨਾਮ ਚੌਹਾਨ ਪਟਿਆਲਾ, ਧਰਮਿੰਦਰ ਸ਼ਾਹਿਦ ਖੰਨਾ, ਕੈਲਾਸ਼ ਠਾਕਰ ਨੰਗਲ ਤੇ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਬਾੜਾ, ਸਾਹਿਤ ਸਭਾ ਰੂਪਨਗਰ ਦੇ ਸੇਵਾਦਾਰਾਂ ਦੇ ਨਾਲ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਜੀ ਸ਼ਾਮਲ ਹੋਏ।ਸਾਰੇ ਸ਼ਾਮਲ ਕਵੀ ਸਾਹਿਬਾਨ ਤੇ ਪਤਵੰਤੇ ਸਾਹਿਬਾਨ ਨੇ ਗਰੁੱਪ ਫੋਟੋ ਵੀ ਕਰਵਾਈ।
ਜਿਲਾ ਲਿਖਾਰੀ ਸਭਾ ਰੋਪੜ ਦੇ ਸਮੂਹ ਸੇਵਾਦਾਰਾਂ ਅਤੇ ਭੈਣ ਸੁਰਿੰਦਰ ਕੌਰ ਸੈਣੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਅੱਜ ਦਾਸ ਵਲੋਂ ਇਸ ਸਮਾਗਮ ਵਿੱਚ ਸੁਣਾਈ ਕਵਿਤਾ ਹਾਜ਼ਰ ਹੈ। ਅਸੀਸਾਂ ਦੇਣ ਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246