Home » ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ

ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ

by Dr. Hari Singh Jachak
img

ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ਰਾਵੀ ਦੀਆਂ ਪੁਸਤਕਾਂ ‘ਸਬਰ’ ਅਤੇ ‘ਸਹਿਕਦੀ ਵਿਰਾਸਤ’ ਦੇ ਲੋਕ ਅਰਪਣ ਸਮਾਰੋਹ ਵਿੱਚ ਦਾਸ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਮਾਣ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਵਲੋਂ 12 ਜੂਨ ਐਤਵਾਰ ਦੁਪਹਿਰ 11 ਵਜੇ ਤੋਂ 2 ਵਜੇ ਤੱਕ ਬੀਬੀ ਅਮਰ ਕੌਰ ਹਾਲ, ਖਟਕੜ ਕਲਾਂ ਵਿਖੇ ਹੋਣਹਾਰ ਸਾਹਿਤਕਾਰਾ ਰਵਨਜੋਤ ਕੌਰ ਸਿੱਧੂ ‘ਰਾਵੀ’ ਦੀਆਂ ਪੁਸਤਕਾਂ ਸਬਰ ਅਤੇ ਸਹਿਕਦੀ ਵਿਰਾਸਤ ਦੇ ਲੋਕ ਅਰਪਣ ਲਈ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਹੋਰ ਪਤਵੰਤੇ ਸੱਜਣਾਂ ਦੇ ਨਾਲ ਦਾਸ ਨੂੰ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਮਾਣ ਦਿੱਤਾ ਗਿਆ ।

ਦਾਸ ਦੇ ਨਾਲ ਹੀ ਪ੍ਰਸਿੱਧ ਕਵਿੱਤਰੀ ਨਿਰਮਲ ਕੌਰ ਕੋਟਲਾ, ਪ੍ਰਸਿੱਧ ਕਵੀ ਰਾਜ ਕਲਾਨੌਰ , ਸਰਦਾਰ ਸ਼ਿੰਗਾਰਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਗੁਰਮੁਖੀ ਦੇ ਵਾਰਿਸ (ਰਜਿ) ਸਭਾ ਦੀ ਦੇਖ ਰੇਖ ਵਿੱਚ ਕੀਤਾ ਗਿਆ, ਜਿਸ ਵਿੱਚ ਗੁਰਮੁਖੀ ਦੇ ਵਾਰਿਸ ਦੀ ਪੂਰੀ ਟੀਮ ਗੁਰਵੇਲ ਕੋਹਾਲਵੀ, ਪ੍ਰੋ ਬੀਰ ਇੰਦਰ ਸਰਾਂ, ਲਖਵਿੰਦਰ ਕੌਰ ਪਿੰਕੀ ਅਤੇ ਹੋਰ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਕਵੀ ਬਲਬੀਰ ਕੌਰ ਬੱਬੂ ਸੈਣੀ , ਰਜਨੀ ਸ਼ਰਮਾ, ਸਿੰਕਦਰ ਚੰਦ ਭਾਨ, ਜਸਵੀਰ ਫੀਰਾ,ਰਵਿੰਦਰ ਲਾਲਪੁਰੀ,ਅਰਸ਼ਦੀਪ ਸਮਾਘ,ਪ੍ਰੇਮ ਪਾਲ, ਸੁਖਜਿੰਦਰ ਮੁਹਾਰ,ਨੂਰ ਕੋਮਲ, ਕ੍ਰਿਸ਼ਨ ਹਾਓਮੇ,ਮਨਪ੍ਰੀਤ ਕੌਰ,ਸੁਖਜਿੰਦਰ ਸਿੰਘ,ਲਵਪ੍ਰੀਤ ਅਤੇ ਹੋਰ ਵੀ ਕਈ ਸ਼ਾਮਿਲ ਹੋਏ। ਇਸ ਦੇ ਨਾਲ ਹੀ ਰਵਨਜੀਤ ਕੌਰ ਦੇ ਪਿਤਾ ਸਰਦਾਰ ਬਲਬੀਰ ਸਿੰਘ,ਮਾਤਾ ਜੀ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਹੋਏ ਅਤੇ ਰੂਹ ਨਾਲ ਸੇਵਾ ਕਰਦੇ ਰਹੇ।
ਸਰਦਾਰਨੀ ਮਨਜੀਤ ਕੌਰ ਬੋਲ ਜੋ ਕਿ ਬੀਬੀ ਅਮਰ ਕੌਰ ਹਾਲ ਦੇ ਪ੍ਰਬੰਧਕ ਹਨ ਉਹਨਾਂ ਨੇ ਵੀ ਇਸ ਸਮਾਗਮ ਵਿਚ ਬਹੁਤ ਯੋਗਦਾਨ ਦਿੱਤਾ ਅਤੇ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਇਆ ।
ਇਸ ਤੋਂ ਪਹਿਲਾਂ ਦਾਸ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਪਹੁੰਚ ਕੇ ਦਰਸ਼ਨ ਕੀਤੇ ਅਤੇ ਅਜਾਇਬ ਘਰ ਵਿੱਚ ਸ਼ਹੀਦਾਂ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਡਾਕੂਮੈਂਟਰੀ ਅਤੇ ਫੋਟੋਆਂ ਦੇਖੀਆਂ। ਹੋਣਹਾਰ ਕਵੀਆਂ ਸੁਖਜਿੰਦਰ ਸਿੰਘ ਮੁਹਾਰ (ਸੁਖਜਿੰਦਰ ਮੁਹਾਰ ਜਿੰਦੂ), ਜਸਵੀਰ ਫੀਰਾ ( Jasvir Feera ), ਸਕੰਦਰ ਚੰਦ ਭਾਨ ( Chad bhan) ਦੀ ਸੰਗਤ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ।
ਦਾਸ ਨੂੰ ਮਾਣ ਤੇ ਅਸੀਸਾਂ ਦੇਣ ਲਈ ਸਾਰੇ ਕਵੀ ਸਾਹਿਬਾਨ ਅਤੇ ਮਿੱਤਰ ਪਿਆਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।

ਇਸ ਸਮਾਗਮ ਦੀਆਂ ਯਾਦਗਾਰੀ ਤਸਵੀਰਾਂ ਤੇ ਵੀਡੀਓਸ ਸਰਦਾਰ ਸੁਖਜਿੰਦਰ ਸਿੰਘ ਮੁਹਾਰ ਅਤੇ ਹੋਣਹਾਰ ਸ਼ਗਿਰਦ ਲਖਵਿੰਦਰ ਕੌਰ ਪਿੰਕੀ ,ਮਨਪ੍ਰੀਤ ਕੌਰ (Preet Kaur) ਅਤੇ ਹੋਰਾਂ ਨੇ ਬਣਾਈਆਂ ।ਓਨਾਂ ਦਾ ਵੀ ਬਹੁਤ ਬਹੁਤ ਧੰਨਵਾਦ।ਇਹ ਸਭ ਆਪ ਸਭ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਿਹਾ ਹਾਂ।ਉਮੀਦ ਹੈ ਪਰਵਾਨ ਕਰੋਗੇ ਅਤੇ ਅਸੀਸਾਂ ਦੇਣ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment