Home » ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੀ ਸੰਪੂਰਨਤਾ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਮਿਤੀ 21-04-2022 ਨੂੰ ਸਵੇਰੇ 10.30 .ਤੋਂ 11.30 ਤੱਕ ਮਹਾਨ ਕਵੀ ਦਰਬਾਰ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਕਵਿਤਾ

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੀ ਸੰਪੂਰਨਤਾ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਮਿਤੀ 21-04-2022 ਨੂੰ ਸਵੇਰੇ 10.30 .ਤੋਂ 11.30 ਤੱਕ ਮਹਾਨ ਕਵੀ ਦਰਬਾਰ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਕਵਿਤਾ

by Dr. Hari Singh Jachak
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੀ ਸੰਪੂਰਨਤਾ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਮਿਤੀ 21-04-2022 ਨੂੰ ਸਵੇਰੇ 10.30 .ਤੋਂ 11.30 ਤੱਕ ਮਹਾਨ ਕਵੀ ਦਰਬਾਰ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਕਵਿਤਾ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੀ ਸੰਪੂਰਨਤਾ ਅਤੇ 401ਵੇਂ ਪ੍ਰਕਾਸ਼ ਉਤਸਵ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਮਿਤੀ 21-04-2022 ਨੂੰ ਸਵੇਰੇ 10.30 .ਤੋਂ 11.30 ਤੱਕ ਮਹਾਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਡਾ. ਹਰੀ ਸਿੰਘ ਜਾਚਕ ਨੇ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਕਵੀ ਦਰਬਾਰ ਵਿੱਚ ਡਾ ਹਰੀ ਸਿੰਘ ਜਾਚਕ ਦੇ ਨਾਲ ਪੰਥਕ ਕਵੀ ਜਥੇਦਾਰ ਬਲਬੀਰ ਸਿੰਘ ਬੱਲ ਮੋਰਿੰਡਾ ਦੀ ਅਗਵਾਈ ਵਿੱਚ ਸਰਦਾਰ ਅਵਤਾਰ ਸਿੰਘ ਤਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੇ ਰਫੀ ਸਰਦਾਰ ਰਛਪਾਲ ਸਿੰਘ ਪਾਲ ਜਲੰਧਰ ਵਾਲੇ ਵੀ ਸ਼ਾਮਲ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਸਾਰੇ ਕਵੀ ਸਾਹਿਬਾਨ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਪੰਥਕ ਵਿਦਵਾਨ ਸਰਦਾਰ ਸਰਬਜੀਤ ਸਿੰਘ ਢੋਟੀਆਂ ਅਤੇ ਹੈਡ ਪ੍ਰਚਾਰਕ ਸਰਦਾਰ ਹਰਜੀਤ ਸਿੰਘ ਨੇ ਨਿਭਾਈ।

   ਦੇਸ਼ ਵਿਦੇਸ਼ ਤੋਂ ਗੁਰੂ ਤੇਗ਼ ਬਹਾਦਰ ਦੇ 400ਸਾਲਾ ਪ੍ਰਕਾਸ਼ ਉਤਸਵ ਦੀ ਸੰਪੂਰਨਤਾ ਦੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਅਤੇ ਇਹ ਇਤਿਹਾਸਕ ਸਮਾਗਮ ਸ਼ਾਮ 4 ਵਜੇ ਤੱਕ ਚਲਦਾ ਰਿਹਾ।

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਯੂਟਿਊਬ ਚੈਨਲ  SGPC Official ਅਤੇ ਸੰਗਤ ਟੀ ਵੀ ਚੈਨਲ ਵਲੋਂ ਸਾਰਾ ਸਮਾਗਮ ਲਾਈਵ ਦਿਖਾਇਆ ਗਿਆ ।

   ਜਥੇਦਾਰ ਬਲਬੀਰ ਸਿੰਘ ਬਲ ਦੇ ਹੋਣਹਾਰ ਸਪੁੱਤਰ ਸਰਦਾਰ ਮਨਿੰਦਰ ਸਿੰਘ ਨੇ ਵੀ ਸਾਰੇ ਕਵੀਆਂ ਦੀ ਵੀਡੀਓ ਬਣਾਉਣ ਦੀ ਸੇਵਾ ਨਿਭਾਈ।ਉਸ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।

 ਦਾਸ ਦੀ ਵੀਡੀਓ ਦੀ ਐਡਿਟਿੰਗ ਕਰਕੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਯੂ ਟਿਊਬ ਚੈਨਲ

Dr. Hari Singh Jachak ਤੇ ਪੋਸਟ ਕੀਤੀ ਹੈ। ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਨੂੰ ਸੁਣਨ, ਅੱਗੇ ਦੀ ਅੱਗੇ ਸ਼ੇਅਰ ਕਰਨ ਅਤੇ ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

ਯੂ ਟਿਊਬ ਚੈਨਲ ਲਿੰਕ https://youtu.be/81xUZZL7qCc

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment