ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਪੁਸਤਕ ਲੋਕ ਅਰਪਣ ਸਮਾਗਮ ਸਫਲਤਾ ਸਹਿਤ ਸਮਾਪਤ*
ਦਾਸ ਦੇ ਯੂਟਿਊਬ ਚੈਨਲ
Dr Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
https://www.facebook.com/reel/280733538088697/
“ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਦੋ ਸਾਂਝੇ ਸੰਗ੍ਰਿਹਾਂ ਦੀ ਹੋਈ ਘੁੰਡ ਚੁਕਾਈ
“ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਦੋ ਸਾਂਝੇ ਸੰਗ੍ਰਿਹਾਂ ਦੀ ਹੋਈ ਘੁੰਡ ਚੁਕਾਈ
ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਮਿਤੀ 10-9-23 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2.00 ਵਜੇ ਤੱਕ ਪੁਸਤਕ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ ਸਫਲਤਾ ਸਹਿਤ ਸੰਪੂਰਨ ਹੋਇਆ। ਦਾਸ ਨੇ ਵੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਤਾੜੀਆਂ ਦੀ ਗੂੰਜ ਵਿੱਚ ਕਵਿਤਾ ਵੀ ਸੁਣਾਈ।ਸਰਦਾਰ ਜਸਪ੍ਰੀਤ ਸਿੰਘ,ਦੀਪ ਲੁਧਿਆਣਵੀ,ਅਮਿਤ ਕੌਰ ਤੇ ਹੋਰ ਮਿਤਰਾਂ ਨੇ ਇਸ ਦੀ ਵੀਡੀਓ ਬਣਾਈ। ਬਹੁਤ ਬਹੁਤ ਧੰਨਵਾਦ
ਇਸ ਸਮਾਗਮ ਵਿੱਚ ਇਕ ਕਾਵਿ ਸੰਗ੍ਰਿਹ ਇਨਾਇਤ ਅਤੇ ਇਕ ਕਹਾਣੀ ਸੰਗ੍ਰਿਹ ਲਫ਼ਜ਼ਾਂ ਦੀ ਸੰਦੂਕੜੀ ਲੋਕ ਅਰਪਣ ਕੀਤੇ ਗਏ ਅਤੇ ਇਸ ਮੌਕੇ ਤੇ ਕਰਵਾਏ ਗਏ ਕਵੀ ਦਰਬਾਰ ਵਿੱਚ ਨਾਮਵਰ ਤੇ ਉਭਰਦੇ ਕਵੀਆਂ ਨੇ ਬਹੁਤ ਵਧੀਆ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਭ ਨੂੰ ਸਨਮਾਨਿਤ ਕੀਤਾ ਗਿਆ।
ਦਾਸ ਨੂੰ ਮਾਣ ਦੇਣ ਲਈ ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਅਤੇ ਖਾਸ ਤੌਰ ਤੇ ਪ੍ਰਧਾਨ ਰਮਨਦੀਪ ਕੌਰ ਹਰਸਰਜਾਈ ਦਾ ਬਹੁਤ ਬਹੁਤ ਧੰਨਵਾਦ
ਇਸ ਸਮਾਗਮ ਦੀਆਂ ਕੁਝ ਫੋਟੋਆਂ ਮਿਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀਓ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988322245
9988321246