Home » ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ ਮਾਣ ਸਨਮਾਨ

ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ ਮਾਣ ਸਨਮਾਨ

by Dr. Hari Singh Jachak
ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ ਮਾਣ ਸਨਮਾਨ

ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ ਮਾਣ ਸਨਮਾਨ

Kindly subscribe my YouTube channel
Dr Hari Singh Jachak

ਸਤਿਕਾਰ ਯੋਗ ਭੈਣ ਬੇਅੰਤ ਕੌਰ ਅਤੇ ਵਿਰਾਸਤੀ ਵੈਲਫੇਅਰ ਮੰਚ ਮੋਗਾ ਵਲੋਂ ਬੜੇ ਵੱਡੇ ਪੱਧਰ ਤੇ 28 ਨਵੰਬਰ ਤੋਂ 01 ਦਿਸੰਬਰ ਤੱਕ ਚਾਰ ਰੋਜ਼ਾ ਵਿਰਾਸਤੀ ਮੇਲਾ ਸਰਕਾਰੀ ਆਈ ਟੀ ਆਈ ਮੋਗਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਰਾਸਤੀ ਪ੍ਰਦਰਸ਼ਨੀਆਂ, ਵਿਰਾਸਤੀ ਖੇਡਾਂ,ਭੰਗੜਾ, ਗਿੱਧਾ,ਨਾਟਕ, ਜਾਦੂਗਰ , ਸੋਅ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਨਫਰੰਸਾਂ ਆਦਿ ਕਰਵਾਈਆਂ ਗਈਆਂ।

ਇਸ ਵਿਰਾਸਤੀ ਮੇਲੇ ਵਿੱਚ ਪਹਿਲੀ ਦਸੰਬਰ ਨੂੰ ਚਾਰ ਸਾਹਿਬਜ਼ਾਦਿਆਂ,ਮਾਤਾ ਗੁਜਰੀ ਜੀ ਤੇ ਸਿੰਘ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿੱਚ ਦਾਸ ਨੇ ਵੀ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਅਸੀਸਾਂ ਪ੍ਰਾਪਤ ਕੀਤੀਆਂ। ਦਾਸ ਨੂੰ ਮਾਣ ਸਨਮਾਨ ਦਿੱਤਾ ਗਿਆ।

ਭੈਣ ਬੇਅੰਤ ਕੌਰ ਅਤੇ ਵਿਰਾਸਤੀ ਵੈਲਫੇਅਰ ਮੰਚ ਦੇ ਸਮੂਹ ਸੇਵਾਦਾਰਾਂ ਨੇ ਦਾਸ ਨੂੰ ਬੁਕਾ ਭੇਟ ਕਰਕੇ ਮਾਣ ਦਿੱਤਾ ਅਤੇ ਸਮਾਗਮ ਦੌਰਾਨ ਸਟੇਜ ਤੋਂ ਬਹੁਮੁੱਲੇ ਸ਼ਬਦਾਂ ਨਾਲ ਵੀ ਮਾਣ ਦਿੰਦੇ ਰਹੇ ਅਤੇ ਵਾਪਸੀ ਤੋਂ ਪਹਿਲਾਂ ਭੈਣ ਬੇਅੰਤ ਕੌਰ ਨੇ ਸਜੀ ਹੋਈ ਜੀਪ ਵਿੱਚ ਨਾਲ ਬਿਠਾ ਕੇ ਅਤੇ ਆਪ ਜੀਪ ਚਲਾ ਕੇ ਮਾਣ ਦਿੱਤਾ। ਮੇਰੀ ਹੋਣਹਾਰ ਸਗਿਰਦ ਜਸਵਿੰਦਰ ਕੌਰ ਜੱਸੀ, ਕੁਲਦੀਪ ਕੌਰ ਦੀਪ ਲੁਧਿਆਣਵੀ ਅਤੇ ਸਤਿਕਾਰ ਯੋਗ ਕਵਿਤਰੀ ਕੁਲਵਿੰਦਰ ਕੌਰ ਕਿਰਨ ਜੀ ਵੀ ਨਾਲ ਰਹੇ। ਉਸ ਸਮੇਂ ਦੀਆਂ ਵੀਡੀਓਜ਼ ਤੇ ਗੱਡੇ ਆਦਿ ਤੇ ਖਿਚਵਾਈਆਂ ਫੋਟੋਆਂਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like