ਇਸ ਸੰਮੇਲਨ ਦੀ ਆਰੰਭਤਾ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ,ਨਰਿੰਦਰ ਕੌਰ ਅਤੇ ਜਸਵਿੰਦਰ ਕੌਰ ਜੱਸੀ ਨੇ ਸ਼ਬਦ ਦਾ ਗਾਇਨ ਕਰਕੇ ਕੀਤੀ ਉਪਰੰਤ ਡਾ. ਹਰੀ ਸਿੰਘ ਜਾਚਕ, ਚੀਫ਼ ਕੋਲੈਬੋਰੇਟਰ, ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਨੇ ਹਾਜ਼ਰ ਸਾਰੇ ਪਤਿਵੰਤਿਆਂ ਨੂੰ ਜੀ ਆਇਆਂ ਆਖਿਆਂ ਅਤੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ ਸਕੱਤਰ, ਭਾਸ਼ਾਵਾਂ ਅਤੇ ਸੱਭਿਆਚਾਰਕ ਮਾਮਲੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਪੜ੍ਹਣ ਅਤੇ ਲਿਖਣ ਲਈ ਅਤੇ ਪੰਜਾਬੀ ਮਾਤ ਭਾਸ਼ਾ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਿਤ ਕੀਤਾ। ਡਾ. ਸਰਬਜੋਤ ਕੌਰ ਮੁਖੀ ਪੰਜਾਬੀ ਭਾਸ਼ਾ ਵਿਕਾਸ ਤੇ ਪਸਾਰ ਕੇਂਦਰ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਅਜਿਹੇ ਦਿਵਸ ਮਨਾਉਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ ਦੀ ਗੱਲ ਆਪਣੀ ਮਾਤ-ਭਾਸ਼ਾ ਨੂੰ ਭੁੱਲਣਾ ਹੈ ਇਸ ਲਈ ਪੰਜਾਬੀ ਬੋਲੀ ਨੂੰ ਬੋਲਣ ਵਿੱਚ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਪਹੁੰਚੇ ਪਤਵੰਤੇ ਸੱਜਣਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਾਰੀ ਦੁਨੀਆਂ ਵਿੱਚ ਫੈਲਾਉਣ ਲਈ ਸੁਹਿਰਦ ਉਪਰਾਲੇ ਕਰਨ ਵਿੱਚ ਯੋਗਦਾਨ ਪਾਉਣ ਲਈ ਆਪੋ ਆਪਣੇ ਵਿਚਾਰ ਅਤੇ ਸੁਝਾਅ ਦਿੱਤੇ। ਮੁੱਖ ਤੌਰ ਤੇ ਡਾ ਨਾਇਬ ਸਿੰਘ ਮੰਡੇਰ ਪ੍ਰਧਾਨ ਭਾਰਤ, OFC ਕੈਨੇਡਾ, ਸ੍ਰੀ ਮੁਕੇਸ਼ ਕਾਦੀਆਂ ਪ੍ਰਧਾਨ ਪੰਜਾਬ, ਜਗਤ ਪੰਜਾਬੀ ਸਭਾ,ਕੈਨੇਡਾ, ਸਰਦਾਰ ਲਖਵਿੰਦਰ ਸਿੰਘ ਲੱਖਾ,ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ, ਸ੍ਰੀ ਮਤੀ ਸੁੰਦਰਪਾਲ ਕੌਰ ਰਾਜਾਸਾਂਸੀ, ਸਰਪ੍ਰਸਤ ਸਾਈਂ ਮੀਰਾਂਮੀਰ ਹੰਬਲ ਫਾਊਂਡੇਸ਼ਨ, ਕੈਨੇਡਾ, ਬੀਬੀ ਸੁਰਜੀਤ ਕੌਰ ਸਕਾਰਮੈਂਟੋ,ਅਮਰੀਕਾ,ਸਰਦਾਰ ਸਤਿੰਦਰਪਾਲ ਸਿੰਘ ਸਿਧਵਾਂ, ਪ੍ਰਡਿਊਸਰ ਡਾਇਰੈਕਟਰ, ਪੰਜਾਬੀ ਲਹਿਰਾਂ, ਕੈਨੇਡਾ,ਸ੍ਰੀ ਮਤੀ ਕੁਲਵਿੰਦਰ ਕੌਰ ਕੋਮਲ ਦੁਬੱਈ, ਸ੍ਰੀ ਰਾਮ ਲਾਲ ਭਗਤ,ਮੁੱਖ ਸੰਚਾਲਕ,ਮਹਿਕ ਪੰਜਾਬ ਦੀ ਗਰੁੱਪ,ਸ੍ਰੀ ਮਤੀ ਗੁਰਜੀਤ ਕੌਰ ਅਜਨਾਲਾ,ਮੁੱਖ ਪ੍ਰਬੰਧਕ, ਕਲਮਾਂ ਦਾ ਕਾਫਲਾ ਅਤੇ ਇਸਤਰੀ ਲਿਖਾਰੀ ਮੰਚ, ਡਾ ਗੁਰਚਰਨ ਕੌਰ ਕੋਚਰ ਪ੍ਰਧਾਨ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ,ਸਰਦਾਰ ਮਹਿੰਦਰ ਸਿੰਘ ਸੇਖੋਂ ਸੰਚਾਲਕ ਮੇਰੀ ਮਾਂ ਬੋਲੀ ਪੰਜਾਬੀ ਗਰੁੱਪ, ਸਰਦਾਰ ਸੋਹਣ ਸਿੰਘ ਗੈਦੂ, ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ (RFSO), ਸਰਦਾਰ ਦਰਸ਼ਨ ਸਿੰਘ ਭੰਮੇ,ਸਕੱਤਰ, ਕਵੀਸ਼ਰੀ ਵਿਕਾਸ ਮੰਚ, ਪ੍ਰੋਫੈਸਰ ਗੁਰਜੀਤ ਸਿੰਘ ਖਾਲਸਾ,ਪ੍ਰਧਾਨ,ਗੁਰੂ ਕਾਂਸ਼ੀ ਸਾਹਿਤ ਅਕੈਡਮੀ,ਦਮਦਮਾਂ ਸਾਹਿਬ, ਜਥੇਦਾਰ ਬਲਬੀਰ ਸਿੰਘ ਬਲ, ਪ੍ਰਧਾਨ ਸ਼੍ਰੋਮਣੀ ਪੰਥਕ ਕਵੀ ਸਭਾ, ਚਰਚਿਤ ਕਵਿਤਰੀ ਸ੍ਰੀ ਮਤੀ ਮੀਨਾ ਮਹਿਰੋਕ,ਸ੍ਰੀ ਮਤੀ ਆਸ਼ਾ ਸ਼ਰਮਾ ਪ੍ਰਧਾਨ ਰਾਸ਼ਟਰੀ ਕਾਵਿ ਸਾਗਰ,ਸਰਦਾਰ ਇੰਦਰ ਪਾਲ ਸਿੰਘ ਸੰਚਾਲਕ ਇੰਦਰ ਧਨੁਸ਼ ਸਾਹਿਤਕ ਮੰਚ,ਦੀਪ ਲੁਧਿਆਵੀ ਸੰਚਾਲਕ ਕਵੀ ਦਰਬਾਰ ਮਹਿਕ ਪੰਜਾਬ ਦੀ ਗਰੁੱਪ ਅਤੇ ਹੋਰਨਾਂ ਨੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਆਪਣੇ ਬਹੁਮੁੱਲੇ ਵਿਚਾਰ ਰੱਖੇ ਅਤੇ ਕਵਿਤਾਵਾਂ ਤੇ ਗੀਤ ਵੀ ਸੁਣਾਏ। ਡਾ ਹਰੀ ਸਿੰਘ ਜਾਚਕ ਨੇ ਵੀ ਜੈਕਾਰਿਆਂ ਤੇ ਤਾੜੀਆਂ ਦੀ ਗੂੰਜ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਸੁਣਾਈ ।ਇਸ ਦੇ ਨਾਲ ਹੀ ਉਨਾਂ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਕਵਿਤਾ ਰਾਹੀਂ ਧੰਨਵਾਦ ਵੀ ਕੀਤਾ।
ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਵਿਸ਼ੇਸ਼ ਸੰਮੇਲਨ ਵਿੱਚ ਉਪਰੋਕਤ ਤੋਂ ਇਲਾਵਾ ਕਲਮਾਂ ਦਾ ਕਾਫ਼ਲਾ ਅਤੇ ਇਸਤਰੀ ਲਿਖਾਰੀ ਗਰੁਪ ਵਲੋਂ ਸ੍ਰੀ ਮਤੀ ਰਾਜਵਿੰਦਰ ਕੌਰ ਢਿੱਲੋਂ ਤੇ ਸ੍ਰੀ ਮਤੀ ਮਨਜੀਤ ਕੌਰ ਧੀਮਾਨ, ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ. ਵਲੋਂ ਰਾਜਬੀਰ ਕੌਰ ਗਰੇਵਾਲ, ਪ੍ਰੋਫੈਸਰ ਦਵਿੰਦਰ ਖੁਸ਼ ਧਾਲੀਵਾਲ, ਡਾ ਗੁਰਸ਼ਿੰਦਰ ਕੌਰ, ਜਗਤ ਪੰਜਾਬੀ ਸਭਾ , ਕੈਨੇਡਾ ਵਲੋਂ ਜਸਬੀਰ ਸਿੰਘ ਸਮਰਾ ਤੇ ਸ੍ਰੀ ਪਵਨ ਭਾਰਦਵਾਜ, ਓਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ ਡਾ ਸਤਿੰਦਰਜੀਤ ਕੌਰ ਬੁੱਟਰ ਮੀਤ ਪ੍ਰਧਾਨ ,ਡਾ ਅਮਨਪ੍ਰੀਤ ਕੌਰ ਕੰਗ ਦੇ ਪਤੀ,ਤੇ ਪਵਨਜੀਤ ਕੌਰ ਪ੍ਰੋਗਰਾਮਿੰਗ ਆਫੀਸਰ, ਅੰਤਰ ਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਕੈਨੇਡਾ ਵਲੋਂ ਸਰਦਾਰ ਸੋਹਣ ਸਿੰਘ ਗੈਂਦੂ ਹੈਦਰਾਬਾਦ ਮੀਤ ਪ੍ਰਧਾਨ ਤੇ ਪ੍ਰੋਫੈਸਰ ਗੁਰਵਿੰਦਰ ਕੌਰ ਗੁਰੀ ਮੀਤ ਜਨਰਲ ਸਕੱਤਰ,ਅੰਤਰਰਾਸ਼ਟਰੀ ਪੰਜਾਬੀ ਸਾਂਝ ਆਸਟਰੇਲੀਆ ਤੇ ਤ੍ਰਿੰਝਣ (ਬੀਬੀਆਂ ਦੀ ਸੱਥ) ਵਲੋਂ ਚਰਨਜੀਤ ਕੌਰ ਮੈਲਬੋਰਨ ਸੰਚਾਲਕ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ,ਨਵਗੀਤ ਕੌਰ ਲੁਧਿਆਣਾ ਤੇ ਜਸਵਿੰਦਰ ਕੌਰ ਜੱਸੀ , ਅਦਾਰਾ ਸ਼ਬਦ ਕਾਫਲਾ ਵਲੋਂ ਸਰਦਾਰ ਦੁਖਭੰਜਨ ਸਿੰਘ ਰੰਧਾਵਾ ਮੁੱਖ ਸੰਚਾਲਕ ਅਤੇ ਸਿਮਰਨ ਕੌਰ ਧੁੱਗਾ ਸਰਪ੍ਰਸਤ, ਪੰਜਾਬ ਭਵਨ ਸਰੀ ਕੈਨੇਡਾ ਵਲੋਂ ਹਰਪ੍ਰੀਤ ਕੌਰ ਪ੍ਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ, ਕਵੀਸ਼ਰੀ ਵਿਕਾਸ ਮੰਚ ਵਲੋਂ ਸਰਦਾਰ ਜਸਵਿੰਦਰ ਸਿੰਘ ਰੁਪਾਲ,ਕਲਮਾਂ ਦੇ ਰੰਗ ਸਾਹਿਤ ਸਭਾ ਵਲੋਂ ਪ੍ਰੋਫੈਸਰ ਬੀਰ ਇੰਦਰ ਸਿੰਘ ਸਰਾਂ ਚੇਅਰਮੈਨ ਤੇ ਸ੍ਰੀ ਸ਼ਿਵ ਨਾਥ ਦਰਦੀ ਪ੍ਰਧਾਨ,ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਸ੍ਰੀ ਮਤੀ ਨਿਰਮਲ ਕੌਰ ਕੋਟਲਾ ਪ੍ਰਧਾਨ,ਸ਼੍ਰੋਮਣੀ ਕਵੀ ਸਭਾ ਵੱਲੋਂ ਸਰਦਾਰ ਕਰਮਜੀਤ ਸਿੰਘ ਨੂਰ ਸਕੱਤਰ, ਪੰਜਾਬੀ ਸਾਹਿਤ ਸਭਾ ਧੂਰੀ ਵਲੋ ਸ੍ਰੀ ਮੂਲ ਚੰਦ ਸ਼ਰਮਾ, ਸੁਰਜੀਤ ਸਿੰਘ ਚੇਲਾ ਭਾਈ ਰੂਪਾ, ਪੰਜਾਬੀ ਗੀਤਕਾਰ ਮੰਚ ਵਲੋਂ ਸਰਦਾਰ ਸਰਬਜੀਤ ਸਿੰਘ ਵਿਰਦੀ ਸੰਚਾਲਕ,ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਸਰਦਾਰ ਧਰਮਿੰਦਰ ਸਿੰਘ ਔਲਖ ਪ੍ਰਧਾਨ ਅਤੇ ਸਰਦਾਰ ਕੁਲਦੀਪ ਸਿੰਘ ਦਰਾਜਕੇ ਜਨਰਲ ਸਕੱਤਰ, ਯੁਧਵੀਰ ਸਿੰਘ ਮੀਤ ਪ੍ਰਧਾਨ, ਹਰਮੀਤ ਆਰਟਿਸਟ ਐਗਜੈਕਟਿਵ ਮੈਂਬਰ, ਛਨਕਾਟਾ ਟੀ ਵੀ ਵਲੋਂ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਸਰਪ੍ਰਸਤ ਅਤੇ ਸਰਦਾਰ ਸੁਖਵਿੰਦਰ ਸਿੰਘ ਅਨਹਦ ਐਂਕਰ, ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਵਲੋਂ ਰਮਨਦੀਪ ਕੌਰ ਹਰਸਰਜਾਈ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਜੱਸੀ,ਸਰਪ੍ਰਸਤ,ਵਿਸ਼ਵ ਸਿੱਖ ਸਾਹਿਤ ਅਕੈਡਮੀ ਵਲੋਂ ਬਲਬੀਰ ਸਿੰਘ ਬੱਬੀ ਮੁੱਖ ਪ੍ਰਬੰਧਕ, ਮਹਿਫਲ-ਏ-ਅਦੀਬ ਸੰਸਥਾ ਜਗਰਾਓਂ ਵਲੋਂ ਕੈਪਟਨ ਪੂਰਨ ਸਿੰਘ ਗਗੜਾ ਪ੍ਰਧਾਨ, ਸਰਦਾਰ ਜਸਵਿੰਦਰ ਸਿੰਘ ਛਿੰਦਾ ਜਨਰਲ ਸਕੱਤਰ, ਪੀਘਾਂ ਸੋਚ ਦੀਆਂ ਸਾਹਿਤਕ ਮੰਚ ਵਲੋਂ ਸ੍ਰੀਮਤੀ ਰਛਪਿੰਦਰ ਕੌਰ ਗਿੱਲ ਪ੍ਰਧਾਨ, ਸਰਦਾਰ ਹਰਕੰਵਲ ਸਿੰਘ ਮੈਣੀ ਮੀਤ ਪ੍ਰਧਾਨ, ਅਮਨ ਸੋਢੀ ਸੰਚਾਲਕ, ਸ੍ਰੀ ਮਤੀ ਅਮਨਦੀਪ ਕੌਰ ਸਰਨਾ,ਇਸਤਰੀ ਵਿੰਗ ਪ੍ਰਧਾਨ, ਲੋਕ ਸਾਹਿਤ ਅਕਾਦਮੀ ਵਲੋਂ ਸ੍ਰੀ ਮਤੀ ਬੇਅੰਤ ਕੌਰ ਗਿੱਲ ਮੋਗਾ, ਸੰਸਥਾਪਕ, ਸਾਹਿਤਕ ਗਰੁੱਪ ਸੁਨੇਹਾ ਵਲੋਂ ਸ੍ਰੀਮਤੀ ਅਮਨਦੀਪ ਕੌਰ ਅਵਤਾਰ ਰੇਡੀਉ ਸੰਚਾਲਕ, ਮਹਿਕਦੇ ਅਲਫਾਜ਼ ਵਲੋਂ ਸ੍ਰੀ ਮਤੀ ਸੋਨੀਆ ਭਾਰਤੀ ਪ੍ਰਬੰਧਕ ਅਤੇ ਸ੍ਰੀ ਰਾਜੇਸ਼ ਕੁਮਾਰ, ਮਹਿਲਾ ਕਾਵਿ ਮੰਚ ਵਲੋਂ ਸ੍ਰੀ ਮਤੀ ਗਗਨਦੀਪ ਕੌਰ ਧਾਲੀਵਾਲ ਜਨਰਲ ਸਕੱਤਰ,ਅਤੇ ਡਾ ਇਰਾਦੀਪ ਕੌਰ ਪੰਜਾਬ ਪ੍ਰਧਾਨ,C-5 ਸਿੱਖ ਇਤਿਹਾਸਕ ਖੋਜ ਕੇਂਦਰ ਵਲੋਂ ਸਰਦਾਰ ਅਤਿੰਦਰ ਪਾਲ ਸਿੰਘ ਸੰਚਾਲਕ,ਫੇਸਬੁੱਕ ਸੱਥ ਵਲੋਂ ਸ੍ਰੀ ਮਤੀ ਕਮਲਜੀਤ ਕੌਰ ਸੰਚਾਲਕ, ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨ ਸੁਸਾਇਟੀ ਵਲੋਂ ਸਰਦਾਰ ਪ੍ਰਭਕਰਨ ਸਿੰਘ ਸੰਸਥਾਪਕ, ਏਕਤਾ ਮਨੁੱਖੀ ਅਧਿਕਾਰ ਬਿਊਰੋ ਵਲੋ ਬਲਜੀਤ ਕੌਰ ਘੋਲੀਆ ਚੇਅਰਪਰਸਨ, ਵਿਸ਼ਵ ਪੰਜਾਬੀ ਕਵੀ ਸਭਾ ਵਲੋਂ ਸਰਦਾਰ ਜੁਗਿੰਦਰ ਸਿੰਘ ਕੰਗ ਪ੍ਰਧਾਨ, ਕਲਮਾਂ ਦੀ ਪਰਵਾਜ਼ ਅੰਤਰਰਾਸ਼ਟਰੀ ਸਾਹਿਤਕ ਮੰਚ ਵਲੋਂ ਪ੍ਰਬੰਧਕ ਡਾ ਸਤਿੰਦਰ ਕੌਰ ਕਾਹਲੋਂ,ਅਦਬੀ ਸਾਂਝ ਬਰਨਾਲਾ ਵਲੋਂ ਸਰਦਾਰ ਅਵਤਾਰ ਸਿੰਘ ਸੰਚਾਲਕ, ਸਾਹਿਤਕਾਰ ਤੇ ਸਮਾਜ ਸੇਵਕ ਸਰਦਾਰ ਗੁਰਚਰਨ ਸਿੰਘ ਧੰਜੂ, ਪੰਜਾਬੀ ਸਾਹਿਤ ਸਭਾ ਮੁਕਤਸਰ ਵਲੋਂ ਸਰਦਾਰ ਸਰਦੂਲ ਸਿੰਘ ਬਰਾੜ ਪ੍ਰਧਾਨ, ਸਾਹਿਤਕ ਫੁਲਵਾੜੀ ਮੰਚ ਵਲੋਂ ਰਵਨਜੋਤ ਕੌਰ ਸਿਧੂ ਰਾਵੀ,ਸੰਚਾਲਕ, ਵਰਲਡ ਲਿਟਰੇਰੀ ਫੋਰਮ ਮਲੇਰਕੋਟਲਾ ਵਲੋਂ ਡਾ ਅਰਵਿੰਦ ਸੋਹੀ ਸੰਸਥਾਪਕ, ਕਰਮਾਂ ਦੀ ਪਰਵੇਜ਼ ਵਲੋਂ ਸਰਦਾਰ ਜਸਵਿੰਦਰ ਸਿੰਘ ਜੱਸੀ ਸੰਚਾਲਕ , ਕਵਿਤਾ ਕਥਾ ਕਾਰਵਾਂ ਵਲੋਂ ਸ੍ਰੀ ਮਤੀ ਜਸਪ੍ਰੀਤ ਕੌਰ ਫਲਕ ਪ੍ਰਧਾਨ,ਕਾਵਿ ਸਾਂਝ ਕਲਾ ਮੰਚ ਵਲੋਂ ਸਰਦਾਰ ਰਜਿੰਦਰ ਸਿੰਘ ਕਲਾਨੌਰ ਪ੍ਰੈਸ ਸਕੱਤਰ,ੳ ਅ ਅੱਖਰਾਂ ਦੇ ਆਸ਼ਿਕ ਵਲੋਂ ਗੁਰੀ ਆਦੀਵਾਲ ਸੰਚਾਲਕ,ਚੁੱਪ ਦੀ ਆਵਾਜ ਵਲੋ ਸੁਖਵਿੰਦਰ ਕੌਰ ਆਹੀ ਪ੍ਰਸਿੱਧ ਕਵਿਤਰੀ,ਦੀਪਕ ਜੈਤੋਈ ਮੰਚ (ਰਜਿ.) ਵਲੋਂ ਸਰਦਾਰ ਗੁਰਸਾਹਬ ਸਿੰਘ ਤੇਜੀ ਮੀਤ ਪ੍ਰਧਾਨ, ਪਰਸਿੱਧ ਲੇਖਕਾ ਰਿਪਨਜੋਤ ਕੌਰ ਬੱਗਾ,ਵਿਸ਼ਵ ਪੰਜਾਬੀ ਸਾਹਿਤ ਸਭਾ ਵਲੋਂ ਕੁਲਵਿੰਦਰ ਕੌਰ ਕਿਰਨ, ਅਲਫਾਜ਼-ਏ-ਅਦਬ ਵਲੋਂ ਨੀਲੂ ਬੱਗਾ ਸਰਪ੍ਰਸਤ,ਕਲਮਾਂ ਦੇ ਵਾਰ ਵਲੋਂ ਜੱਸੀ ਧਰੋੜ ਸੰਚਾਲਕ, ਪੰਜਾਬੀ ਅਤੇ ਪੰਜਾਬ ਸਾਹਿਤਕ ਸੰਸਥਾ ਵਲੋਂ ਸਰਦਾਰ ਕੁਲਦੀਪ ਸਿੰਘ ਦੀਪ ਸੰਚਾਲਕ ਤੇ ਸਰਦਾਰ ਗਗਨ ਸਿੰਘ ਫੂਲ, ਪੁੰਗਰਦੇ ਹਰਫ ਦੇ ਅਹੁਦੇਦਾਰ ਅਤੇ ਹੋਰ ਸੰਸਥਾਵਾਂ ਦੇ ਮੁਖੀਆਂ ਸਮੇਤ ਡਾ ਪਰਮਜੀਤ ਸਿੰਘ, ਡਾ ਗੁਰਸ਼ਿੰਦਰ ਕੌਰ ਦੇ ਪਤੀ ਸਰਦਾਰ ਪਰਦੀਪ ਸਿੰਘ, ਸੁਖਚੈਨ ਸਿੰਘ ਡੁਬਈ, ਸਰਦਾਰ ਹਰਦੀਪ ਸਿੰਘ ਬਿਰਦੀ ਅਤੇ ਪਤਰਕਾਰ ਵੀਰਾਂ ਸਰਦਾਰ ਪਲਵਿੰਦਰ ਸਿੰਘ ਢੁਡੀਕੇ ਪੰਜਾਬੀ ਜਾਗਰਣ, ਸਰਦਾਰ ਆਰ ਪੀ ਸਿੰਘ ਸਪੋਕਸਮੈਨ, ਲੋਕ ਦਰਦ ਟੀ ਵੀ ਚੈਨਲ ਅਤੇ ਸਰਦਾਰ ਬੱਬੀ ਜੀ ਦੇ ਟੀ ਵੀ ਚੈਨਲ ਦੇ ਪ੍ਰਤੀਨਿਧ ਅਤੇ ਹੋਰਾਂ ਵਲੋਂ ਸ਼ਮੂਲੀਅਤ ਕੀਤੀ ਅਤੇ ਓਨਾਂ ਨੂੰ ਸਨਮਾਨਿਤ ਕੀਤਾ ਗਿਆ।