Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਸੁਖੀ ਸਮਾਜ ਹੀ ਨਹੀਂ

ਸੁਖੀ ਸਮਾਜ ਹੀ ਨਹੀਂ

by Dr. Hari Singh Jachak
Sukhi Samaaj Hi Nhi

ਸੁਖੀ ਸਮਾਜ ਹੀ ਨਹੀਂ

ਸੁਖੀ ਸਮਾਜ ਹੀ ਨਹੀਂ

ਜਿਸ ਘਰ ਵਿੱਚ ਕਲਾ ਕਲੇਸ ਰਹਿੰਦੈ, ਓਥੋਂ ਆਉਂਦੀ ਪਿਆਰੀ ਅਵਾਜ਼ ਹੀ ਨਹੀਂ।

ਇਕ ਦੂਜੇ ਤੇ ਜਿਥੇ ਹੈ ਸ਼ੱਕ ਰਹਿੰਦਾ, ‘ਜਾਚਕ’ ਸ਼ੱਕ ਦਾ ਕੋਈ ਇਲਾਜ ਹੀ ਨਹੀਂ।

ਲਾ ਲਾ ਕੇ ਹਰ ਕੋਈ ਗੱਲ ਕਰਦੈ, ਇਕ ਦੂਜੇ ਦਾ ਕਰਦਾ ਲਿਹਾਜ ਹੀ ਨਹੀਂ।

ਸੱਚ ਜਾਣੋ ਓਹ ਸੁਖੀ ਪਰਵਾਰ ਹੀ ਨਹੀਂ, ਸੱਚ ਜਾਣੋ ਓਹ ਸੁਖੀ ਸਮਾਜ ਹੀ ਨਹੀਂ।