Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਸੁਖੀ ਪ੍ਰਵਾਰ

ਸੁਖੀ ਪ੍ਰਵਾਰ

by Dr. Hari Singh Jachak
Sukhi Parivar

ਸੁਖੀ ਪ੍ਰਵਾਰ

ਸੁਖੀ ਪ੍ਰਵਾਰ

ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਨੂੰਹ ਸੱਸ ਦਾ ਜਿਥੇ ਪਿਆਰ ਹੋਵੇ।

ਜਿੱਥੇ ਪਤਨੀ ਨੂੰ ਸਮਝਿਆ ਜਾਏ ਸਾਥਣ, ਅਤੇ ਮਾਂ ਦਾ ਪੂਰਨ ਸਤਿਕਾਰ ਹੋਵੇ।

‘ਨੂੰਹ’ ‘ਸੱਸ’ ਨੂੰ ਆਪਣੀ ‘ਮਾਂ’ ਸਮਝੇ, ‘ਸੱਸ’ ਨੂੰ ‘ਨੂੰਹ’ ’ਚੋ ‘ਧੀ’ ਦਾ ਦੀਦਾਰ ਹੋਵੇ।

ਕਲਾ ਕਲੇਸ ਤੋਂ ਰਹਿੰਦਾ ਏ ਮੁਕਤ ‘ਜਾਚਕ’, ਸਚਮੁੱਚ ਉਹ ਸੁਖੀ ਪ੍ਰਵਾਰ ਹੋਵੇ।