Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਮਿਹਨਤੀ ਮਨੁੱਖ

ਮਿਹਨਤੀ ਮਨੁੱਖ

by Dr. Hari Singh Jachak
Mehnti Manuk

ਮਿਹਨਤੀ ਮਨੁੱਖ

ਮਿਹਨਤੀ ਮਨੁੱਖ

ਆਪਣੇ ਰਿਜਕ ਦੀ ਖੋਜ ਦੇ ਵਿੱਚ ਪੰਛੀ, ਅੰਮ੍ਰਿਤ ਵੇਲੇ ਉਡਾਰੀਆਂ ਮਾਰਦੇ ਨੇ।

ਤੁਰੇ ਫਿਰਦੇ ਨੇ ਪਸ਼ੂ ਵੀ ਪੇਟ ਖਾਤਰ, ਓਹ ਵੀ ਹੌਸਲਾ ਕਦੇ ਨਾ ਹਾਰਦੇ ਨੇ।

ਜਿਹੜੇ ਲੋਕਾਂ ਨੇ ਮਿਥੀ ਨਹੀਂ ਕੋਈ ਮੰਜ਼ਿਲ, ਓਹ ਤਾਂ ਸੋਂ ਕੇ ਵਕਤ ਗੁਜਾਰਦੇ ਨੇ।

ਮੰਜ਼ਿਲ ਓਨ੍ਹਾਂ ਕੋਲ ਆਉਂਦੀ ਏ ਚੱਲ ‘ਜਾਚਕ’, ਦਿਨੇ ਰਾਤ ਜੋ ਮਿਹਨਤਾਂ ਮਾਰਦੇ ਨੇ।