Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਕਲਾ ਕਲੇਸ਼

ਕਲਾ ਕਲੇਸ਼

by Dr. Hari Singh Jachak
Kala Klesh

ਕਲਾ ਕਲੇਸ਼

ਕਲਾ ਕਲੇਸ਼

ਓਸ ਘਰ ਦਾ ਹੁੰਦਾ ਏ ਰੱਬ ਰਾਖਾ, ਜਿਥੇ ਹਰ ਵੇਲੇ ਭਾਂਡੇ ਖੜਕਦੇ ਨੇ।

ਸਹਿਣ ਸ਼ਕਤੀ ਨਹੀਂ ਕਿਸੇ ਵਿੱਚ ਰਹੀ ਅਜਕਲ, ਅੰਦਰ ਈਰਖਾ ਦੇ ਭਾਂਬੜ ਭੜਕਦੇ ਨੇ।

ਗੱਲ ਗੱਲ ਤੇ ਗਲ ਨੂੰ ਪੈਣ ਆਉਂਦੇ, ਇਕ ਦੂਜੇ ਦੀ ਅੱਖ ਵਿੱਚ ਰੜਕਦੇ ਨੇ।

ਐਸੇ ਘਰਾਂ ਅੰਦਰ ਬੀ ਪੀ ਹਾਈ ਰਹਿੰਦੇ, ਧੱਕ ਧੱਕ ਸਾਰਿਆਂ ਦੇ ਦਿਲ ਧੜਕਦੇ ਨੇ।