Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ

ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ

by Dr. Hari Singh Jachak
Chardi Kala Vich Rakho Parvar Thai

ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ

ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ

ਹਰ ਰੋਜ਼ ਹੈ ਨਵੀਂ ਸਵੇਰ ਆਉਂਦੀ, ਸਦਾ ਰਹਿੰਦੀ ਨਹੀਂ ਕਦੇ ਵੀ ਰਾਤ ਇਕੋ।

ਜਿਹੜੀ ਘਰ ਨੂੰ ਨਰਕ ਬਣਾਈ ਰੱਖੇ, ਕਲਾ ਕਲੇਸ ਹੈ ਵੱਡੀ ਆਫਾਤ ਇਕੋ।

ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਪੱਲੇ ਬੰਨ੍ਹ ਲਓ ‘ਜਾਚਕ’ ਦੀ ਬਾਤ ਇਕੋ।

ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇਕੋ।