ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ by Dr. Hari Singh Jachak September 2, 2023 Chardi Kala Vich Rakho Parvar Thaiਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ ਹਰ ਰੋਜ਼ ਹੈ ਨਵੀਂ ਸਵੇਰ ਆਉਂਦੀ, ਸਦਾ ਰਹਿੰਦੀ ਨਹੀਂ ਕਦੇ ਵੀ ਰਾਤ ਇਕੋ।ਜਿਹੜੀ ਘਰ ਨੂੰ ਨਰਕ ਬਣਾਈ ਰੱਖੇ, ਕਲਾ ਕਲੇਸ ਹੈ ਵੱਡੀ ਆਫਾਤ ਇਕੋ।ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਪੱਲੇ ਬੰਨ੍ਹ ਲਓ ‘ਜਾਚਕ’ ਦੀ ਬਾਤ ਇਕੋ।ਚੜ੍ਹਦੀ ਕਲਾ ਵਿੱਚ ਰੱਖੋ ਪਰਵਾਰ ਤਾਈਂ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇਕੋ।