Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਭਰੂਣ ਹੱਤਿਆ

ਭਰੂਣ ਹੱਤਿਆ

by Dr. Hari Singh Jachak
Bhrun Hatya

ਭਰੂਣ ਹੱਤਿਆ

ਭਰੂਣ ਹੱਤਿਆ

ਪਤਾ ਲੱਗੇ ਜਦ ਬੇਟੀ ਏ ਕੁੱਖ ਅੰਦਰ, ਕਰਵਾਉਂਦੇ ਅਸੀਂ ਹਾਂ ਆਪ, ਭਰੂਣ ਹੱਤਿਆ।

ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਂਦੇ, ਦੋਸ਼ੀ ਮਾਈ ਤੇ ਬਾਪ ,ਭਰੂਣ ਹੱਤਿਆ।

ਸਮਾਜ ਮੱਥੇ ਹੈ ਵੱਡਾ ਕਲੰਕ ‘ਜਾਚਕ’, ਸਭ ਤੋਂ ਵੱਡਾ ਸਰਾਪ, ਭਰੂਣ ਹੱਤਿਆ।

ਕਿਸੇ ਜਨਮ ’ਚ ਬਖਸ਼ਿਆ ਨਹੀਂ ਜਾਣਾ, ਪਾਪਾਂ ਵਿੱਚੋਂ ਮਹਾਂ ਪਾਪ, ਭਰੂਣ ਹੱਤਿਆ।