ਅਟੱਲ ਸਚਾਈਆਂ by Dr. Hari Singh Jachak September 2, 2023 Atal Sachaiyanਅਟੱਲ ਸਚਾਈਆਂ ਅਟੱਲ ਸਚਾਈਆਂ ਜਿਹੜੇ ਫੁੱਲ ਨੇ ਸੂਰਜ ਵੱਲ ਮੁੱਖ ਰੱਖਦੇ, ਬੱਦਲ ਓਨ੍ਹਾਂ ਨੂੰ ਨਹੀਂ ਕੁਮਲਾ ਸਕਦੇ।ਜਿਹੜੇ ਕਰਦੇ ਪਰਵਾਹ ਨਹੀਂ ਕੰਡਿਆਂ ਦੀ, ਓਨ੍ਹਾਂ ਤਾਈਂ ਨਹੀਂ ਦੁੱਖ ਡੁਲਾ ਸਕਦੇ।ਡਿਗ ਡਿਗ ਕੇ ਜਿਹੜੇ ਸੁਆਰ ਹੁੰਦੇ, ਢਹਿੰਦੀ ਕਲਾ ਵਿੱਚ ਕਦੇ ਨਹੀਂ ਜਾ ਸਕਦੇ।ਸਹਿਣੇ ਪੈਂਦੇ ਨੇ ਛੈਣੀ ਦੇ ਵਾਰ ਤਿੱਖੇ, ਐਂਵੇਂ ਨਹੀਂ ਨਗੀਨੇ ਅਖਵਾ ਸਕਦੇ।ਕਾਮਯਾਬੀ ਹੈ ‘ਜਾਚਕਾ’ ਚਰਨ ਚੁੰਮਦੀ, ਅੱਗ ਪਾਣੀਆਂ ਤਾਈਂ ਓਹ ਲਾ ਸਕਦੇ।ਸਹਿ ਕੇ ਦੁੱਖ ਜੋ ਦੁਨੀਆਂ ਨੂੰ ਸੁੱਖ ਦਿੰਦੇ, ਸਦੀਆਂ ਤੀਕ ਨਹੀਂ ਲੋਕੀ ਭੁਲਾ ਸਕਦੇ।