ਮਾਤਾ ਖੀਵੀ ਜੀ ਸੰਬੰਧੀ ਕਵਿਤਾਵਾਂ by Dr. Hari Singh Jachak September 1, 2023 Poems on Mata Khivi ji ਮਾਤਾ ਖੀਵੀ ਜੀ ਸੰਬੰਧੀ ਕਵਿਤਾਵਾਂ ਮਾਤਾ ਖੀਵੀ ਜੀ ਮਾਤਾ ਖੀਵੀ ਨੇ ਸੇਵਾ ਸੀ ਜਿਵੇਂ ਕੀਤੀ, ਓਦਾਂ ਕੋਈ ਨਹੀਂ ਸੇਵਾ ਕਮਾ ਸਕਦਾ।ਦੀਨਾਂ ਦੁਖੀਆਂ ਨੂੰ ਜਿਨ੍ਹਾਂ ਸੀ ਮਾਣ ਦਿੱਤਾ, ‘ਜਾਚਕ’ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ।ਪਾਵਨ ਲੰਗਰ ਦੀ ਸੇਵਾ ਸੀ ਜਿਵੇਂ ਕੀਤੀ, ਉਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ।ਮਾਤਾ ਖੀਵੀ ਦੇ ਯੋਗਦਾਨ ਤਾਂਈਂ, ਨਹੀਂ ਕਦੇ ਇਤਿਹਾਸ ਭੁਲਾ ਸਕਦਾ।