Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਮਾਈ ਭਾਗੋ ਸੰਬੰਧੀ ਕਵਿਤਾਵਾਂ

ਮਾਈ ਭਾਗੋ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Mai Bhago

ਮਾਈ ਭਾਗੋ ਸੰਬੰਧੀ ਕਵਿਤਾਵਾਂ

ਮਾਈ ਭਾਗੋ

ਟੁੱਟੀਆਂ ਗੰਢਦੇ ਪਾਤਸ਼ਾਹ ਆ ਪਹੁੰਚੇ, ਜਿਥੇ ਪਈ ਬੇਹੋਸ਼ ਏ ਮਾਈ ਭਾਗੋ।

ਜਿਵੇਂ ਜਿਵੇਂ ਹੀ ਮਿਹਰ ਦੀ ਨਜ਼ਰ ਪੈ ਗਈ, ਆ ਗਈ ਵਿਚ ਹੋਸ਼ ਦੇ ਮਾਈ ਭਾਗੋ।

ਕਹਿਣ ਲੱਗੇ ਕਿ ਸਾਰੇ ਬੇਦਾਵੀਆਂ ਦੇ, ਸਿਰੋਂ ਲਾਹੇ ਤੂੰ ਦੋਸ਼ ਏ ਮਾਈ ਭਾਗੋ।

ਨਦਰੀ ਨਦਰਿ ਨਿਹਾਲ ਕਰ ਕਹਿਣ ਲੱਗੇ, ਧੰਨ ਜਜ਼ਬਾ ਤੇ ਜੋਸ਼ ਏ ਮਾਈ ਭਾਗੋ।

 

ਭਾਗਾਂ ਵਾਲੀ ਤੇ ਭਾਗ ਭਰੀ ਸਨ ਕਹਿੰਦੇ, ਜਦੋਂ ਅਜੇ ਨਿਆਣੀ ਸੀ ਮਾਈ ਭਾਗੋ।

ਅੰਮ੍ਰਿਤ ਛੱਕ ਕੇ ਗੁਰੂ ਦਸਮੇਸ਼ ਜੀ ਤੋਂ, ਬਣ ਗਈ ਸੁਘੜ ਸਿਆਣੀ ਸੀ ਮਾਈ ਭਾਗੋ।

ਬਦਲਾ ਲੈਣਾ ਏ ਗੁਰੂ ਦੇ ਦੋਖੀਆਂ ਤੋਂ, ‘ਜਾਚਕ’ ਦਿਲ ਵਿੱਚ ਠਾਣੀ ਸੀ ਮਾਈ ਭਾਗੋ।

ਵਾਹੁੰਦੀ ਰਹੀ ਤਲਵਾਰ ਮੈਦਾਨ ਅੰਦਰ, ਸ਼ੇਰ ਮਰਦਾਂ ਦੀ ਹਾਣੀ ਸੀ ਮਾਈ ਭਾਗੋ।