Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਇਤਿਹਾਸ ਤੇ ਬੀਬੀਆਂ ਸੰਬੰਧੀ ਕਵਿਤਾਵਾਂ

ਇਤਿਹਾਸ ਤੇ ਬੀਬੀਆਂ ਸੰਬੰਧੀ ਕਵਿਤਾਵਾਂ

by Dr. Hari Singh Jachak
Poems on History And Bibian

ਇਤਿਹਾਸ ਤੇ ਬੀਬੀਆਂ ਸੰਬੰਧੀ ਕਵਿਤਾਵਾਂ

ਇਤਿਹਾਸ ਤੇ ਬੀਬੀਆਂ

ਮਾਤਾ ਤ੍ਰਿਪਤਾ ਤੋਂ ਲੈ ਕੇ ਅੱਜ ਤੀਕਰ, ਪੂਰਾ ਫਰਜ ਨਿਭਾਇਆ ਏ ਬੀਬੀਆਂ ਨੇ।

ਲਹੂ ਭਿੱਜੇ ਇਤਿਹਾਸ ਦੇ ਪੰਨਿਆਂ ਤੇ, ਆਪਣਾ ਨਾਮ ਲਿਖਵਾਇਆ ਏ ਬੀਬੀਆਂ ਨੇ।

ਸਿਦਕੀ ਸਿੰਘਾਂ ਦੇ ਮੋਢੇ ਨਾਲ ਜੋੜ ਮੋਢਾ, ਸਿੱਖੀ ਸਿਦਕ ਨਿਭਾਇਆ ਏ ਬੀਬੀਆਂ ਨੇ।

ਸਿੰਘਾਂ ਨਾਲ ਰਲ ਕੇ ਦੁਸ਼ਟਾਂ, ਜ਼ਾਲਮਾਂ ਨੂੰ, ‘ਜਾਚਕ’ ਸਬਕ ਸਿਖਾਇਆ ਏ ਬੀਬੀਆਂ ਨੇ।