Home » ਸਿੱਖ ਬੀਬੀਆਂ ਸੰਬੰਧੀ ਕਵਿਤਾਵਾਂ » ਭੈਣੋ ਸੰਬੰਧੀ ਕਵਿਤਾਵਾਂ

ਭੈਣੋ ਸੰਬੰਧੀ ਕਵਿਤਾਵਾਂ

by Dr. Hari Singh Jachak
Bheno

ਭੈਣੋ

ਭੈਣੋ

ਵਿਰਸੇ ਵਿੱਚ ਹੀ ਸਿੱਖੀ ਦੀ ਦਾਤ ਸੋਹਣੀ, ਮਿਲੀ ਤੁਸਾਂ ਨੂੰ ਵਿੱਚ ਸੰਸਾਰ ਭੈਣੋ।

ਮਿਲਦੀ ਬਚਪਨ ’ਚ ਜਿਹੋ ਜਹੀ ਸਿਖਿਆ ਏ,ਓਹੋ ਜੀਵਨ ਦਾ ਬਣਦੀ ਆਧਾਰ ਭੈਣੋ।

ਸਿੱਖੀ ਸਿਦਕ ’ਚ ਕਰੋ ਪ੍ਰਪੱਕ ਬੱਚੇ, ਤਕੜੇ ਹੋ ਸੰਭਾਲੋ ਪ੍ਰਵਾਰ ਭੈਣੋ।

ਜ਼ਿੰਮੇਵਾਰੀ ਹੈ ਤੁਸਾਂ ਦੇ ਮੋਢਿਆਂ ਤੇ, ਹਰ ਵੇਲੇ ਹੀ ਰਹੋ ਤਿਆਰ ਭੈਣੋ।

 

ਫੋਕੀ ਫੈਸ਼ਨਪ੍ਰਸਤੀ ਤੋਂ ਦੂਰ ਰਹਿਕੇ, ਚਟਕ ਮਟਕ ਦੀ ਛੱਡੋ ਨੁਹਾਰ ਭੈਣੋ।

ਗੁਰਮਤਿ ਅਤੇ ਗੁਰਬਾਣੀ ਨੂੰ ਮੁੱਖ ਰੱਖਕੇ, ਸਤਿ ਸੰਤੋਖ ਬਣਾਓ ਸ਼ਿੰਗਾਰ ਭੈਣੋ।

ਮਿਲ ਜਾਏ ਗੁਰਮਤਿ ਦੀ ਗੁੜਤੀ ਜੇ ਬੱਚਿਆਂ ਨੂੰ, ਫੈਲੇ ਸਿੱਖੀ ਫਿਰ ਵਿੱਚ ਸੰਸਾਰ ਭੈਣੋ।

ਚੱਪੂ ਲਾ ਕੇ ‘ਜਾਚਕ’ ਭਵਿੱਖ ਵਾਲੇ, ਡੁੱਬਦੇ ਬੇੜੇ ਨੂੰ ਲਾਉ ਹੁਣ ਪਾਰ ਭੈਣੋ।