ਚਾਰ ਸਾਹਿਬਜ਼ਾਦੇ ਕਵਿਤਾ by Dr. Hari Singh Jachak September 1, 2023 Poems on Four Sahibzade ਚਾਰ ਸਾਹਿਬਜ਼ਾਦੇ ਕਵਿਤਾ ਚਾਰ ਸਾਹਿਬਜ਼ਾਦੇ ਲੱਖਾਂ ਨਾਲ ਮੁਕਾਬਲੇ ਕਰ ਕੇ ਤੇ, ਦੋ ਦਸਮੇਸ਼ ਦੁਲਾਰੇ ਸ਼ਹੀਦ ਹੋਏ।ਦਸਮ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੀ, ਓਹਦੇ ਅੱਖਾਂ ਦੇ ਤਾਰੇ, ਸ਼ਹੀਦ ਹੋਏ।ਲਹੂ ਪੀਣੀ ਸਰਹੰਦ ਦੀ ਕੰਧ ਅੰਦਰ, ਦੋ ਪੁੱਤਰ ਪਿਆਰੇ ਸ਼ਹੀਦ ਹੋਏ।ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ, ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ। ਦੋ ਸੁੱਤੇ ਸਰਹੰਦ ਦੀ ਕੰਧ ਅੰਦਰ, ਦੋ ਚਮਕੌਰ ਦੇ ਰਣ ਮੈਦਾਨ ਸੁੱਤੇ।ਕਲਗੀਧਰ ਦੇ ਲਾਡਲੇ ਲਾਲ ਚਾਰੇ, ਸੁੱਤੀ ਕੌਮ ਦੇ ਭਾਗ ਜਗਾਨ ਸੁੱਤੇ।